Punjab Wrap Up : ਪੜ੍ਹੋ 6 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

02/06/2020 5:38:26 PM

ਜਲੰਧਰ (ਵੈੱਬ ਡੈਸਕ) : ਲੁਧਿਆਣਾ ਦੇ ਪਿੰਡ ਲਾਡੋਵਾਲ 'ਚ ਸਥਾਪਤ ਹੋਣ ਵਾਲੇ ਮੈਗਾ ਫੂਡ ਪਾਰਕ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਦੋਹਾਂ ਧਿਰਾਂ ਵਿਚਕਾਰ ਫੂਡ ਪਾਰਕ ਨੂੰ ਲੈ ਕੇ ਸਿਆਸੀ ਲਾਭ ਲੈਣ ਦੀ ਦੌੜ ਲੱਗੀ ਹੋਈ ਹੈ। ਹਰਸਿਮਰਤ ਬਾਦਲ ਦੇ ਮੰਤਰਾਲੇ ਨੇ ਆਪਣੀ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮੈਗਾ ਫੂਡ ਪਾਰਕ ਦੀ ਪ੍ਰਵਾਨਗੀ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ ਖੁਦ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਡਰਾਈਵਰ ਦੱਸਣ ਵਾਲੇ ਇਕ ਵਿਅਕਤੀ ਵਲੋਂ ਉਨ੍ਹਾਂ 'ਤੇ ਕਥਿਤ ਦੋਸ਼ ਲਾਏ ਗਏ ਹਨ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਉਕਤ ਵਿਅਕਤੀ ਨੇ ਦੱਸਿਆ ਹੈ ਕਿ ਢੱਡਰੀਆਂ ਵਾਲੇ ਦਾ ਕੰਮ ਸਿਰਫ ਲੋਕਾਂ ਨੂੰ ਲੁੱਟਣਾ ਹੈ ਅਤੇ ਇੱਥੋਂ ਤੱਕ ਕਿ ਢੱਡਰੀਆਂ ਵਾਲੇ ਦੇ ਹਮਾਇਤੀ ਨਸ਼ਿਆਂ 'ਚ ਵੀ ਸ਼ਾਮਲ ਹਨ। ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਸੰਤ ਢੱਡਰੀਆਂ ਵਾਲੇ ਨੇ ਕਰੋੜਾਂ ਰੁਪਿਆਂ ਦੀ ਜਾਇਦਾਦ ਬਣਾਈ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਤੇ ਹਰਸਿਮਰਤ ਵਿਚਾਲੇ ਟਕਰਾਅ ਦਾ ਮਾਹੌਲ!     
ਲੁਧਿਆਣਾ ਦੇ ਪਿੰਡ ਲਾਡੋਵਾਲ 'ਚ ਸਥਾਪਤ ਹੋਣ ਵਾਲੇ ਮੈਗਾ ਫੂਡ ਪਾਰਕ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਦੋਹਾਂ ਧਿਰਾਂ ਵਿਚਕਾਰ ਫੂਡ ਪਾਰਕ ਨੂੰ ਲੈ ਕੇ ਸਿਆਸੀ ਲਾਭ ਲੈਣ ਦੀ ਦੌੜ ਲੱਗੀ ਹੋਈ ਹੈ। 

ਡਰਾਈਵਰ ਨੇ ਖੋਲ੍ਹੀ 'ਸੰਤ ਢੱਡਰੀਆਂ ਵਾਲੇ ਦੀ ਪੋਲ!     
 ਖੁਦ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਡਰਾਈਵਰ ਦੱਸਣ ਵਾਲੇ ਇਕ ਵਿਅਕਤੀ ਵਲੋਂ ਉਨ੍ਹਾਂ 'ਤੇ ਕਥਿਤ ਦੋਸ਼ ਲਾਏ ਗਏ ਹਨ।

'ਲੱਚਰ ਗਾਇਕੀ' ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਹੋ ਸਕਦੇ ਨੇ ਨਿਰਦੇਸ਼
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਲੱਚਰ ਗਾਇਕੀ ਕਿਸੇ ਵੀ ਸਮਾਜ ਲਈ ਉਚਿਤ ਨਹੀਂ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਦੇ ਖਿਲਾਫ ਕਾਨੂੰਨ ਲੈ ਕੇ ਆਵੇ। 

ਜਲੰਧਰ: ਸਿਵਲ ਹਸਪਤਾਲ 'ਚ ਰੱਸੀਆਂ ਨਾਲ ਬੰਨ੍ਹਿਆ 16 ਸਾਲਾ ਲੜਕਾ, ਜਾਣੋ ਵਜ੍ਹਾ     
ਹੁਣ ਤੱਕ ਤੁਸੀਂ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੇ ਕੇਸ ਸੁਣੇ ਹੋਣਗੇ ਪਰ ਕੀ ਤੁਸੀਂ ਕਦੇ ਇਨਸਾਨ ਵੱਲੋਂ ਲੋਕਾਂ ਨੂੰ ਕੱਟਣ ਦਾ ਮਾਮਲਾ ਸੁਣਿਆ ਹੈ। 

...ਤੇ ਹੁਣ ਤੰਗੀ ਦੇ ਹਾਲਾਤ 'ਚ ਬਾਦਲਾਂ ਦੀ ਰਾਹ 'ਤੇ 'ਕੈਪਟਨ ਸਰਕਾਰ'!     
 ਸੂਬੇ ਦੀ ਤੰਗ ਆਰਥਿਕ ਹਾਲਤ ਦੇ ਚੱਲਦਿਆਂ ਕੈਪਟਨ ਸਰਕਾਰ ਇਸ ਸਮੇਂ ਕਾਫੀ ਚਿੰਤਾਂ 'ਚ ਡੁੱਬੀ ਹੋਈ ਹੈ, ਇਸ ਲਈ ਕੈਪਟਨ ਸਰਕਾਰ ਵਲੋਂ ਇਸ ਤੰਗੀ ਤੋਂ ਉਭਰਨ ਲਈ ਹੁਣ ਬਾਦਲ ਸਰਕਾਰ ਦੀ ਰਾਹ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਕੀਤੀ ਟਿੱਪਣੀ ਪਈ ਮਹਿੰਗੀ, 6 ਮਹੀਨਿਆਂ ਲਈ ਨਹੀਂ ਚਲਾ ਸਕੇਗਾ ਸਮਾਰਟਫੋਨ     
ਛੇੜਛਾੜ ਦੇ ਦੋਸ਼ੀ ਨੂੰ ਮੋਹਰੀ ਜ਼ਮਾਨਤ ਦੌਰਾਨ ਮਹਿਲਾ ਨਾਲ ਸਬੰਧਤ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਨੀ ਭਾਰੀ ਪੈ ਗਈ। ਟਿੱਪਣੀ ਤੋਂ ਬਾਅਦ ਮਹਿਲਾ ਨੇ ਹਾਈਕੋਰਟ 'ਚ ਅਰਜ਼ੀ ਦਾਖਲ ਕਰਕੇ ਦੋਸ਼ੀ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ।

ਕੈਨੇਡਾ 'ਚ ਕੰਮ ਕਰਨ ਦੇ ਚਾਹਵਾਨਾਂ ਲਈ ਵੱਡੀ ਖਬਰ     
ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾਇਆ ਹੈ। ਨਾਲ ਹੀ ਵਰਕ ਪਰਮਿਟ ਦੀਆਂ ਸ਼ਰਤਾਂ ਢਿੱਲੀਆਂ ਹੋਣਗੀਆਂ ਅਤੇ ਕੰਮ ਦੇ ਮੁਤਾਬਕ ਵੀਜ਼ਾ ਫੀਸ ਲੱਗੇਗੀ। 

ਮੋਗਾ : ਲਾਸ਼ ਨੂੰ ਸੜਕ 'ਤੇ ਰੱਖ ਨਿਹੰਗ ਸਿੰਘਾਂ ਨੇ ਲਹਿਰਾਈਆਂ ਤਲਵਾਰਾਂ, ਸਥਿਤੀ ਤਣਾਅਪੂਰਨ     
ਮੋਗਾ ਦੇ ਮੇਨ 'ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਕੁਝ ਨਿਹੰਗਾਂ ਵਲੋਂ ਸ਼ਰੇਆਮ ਨੰਗੀਆਂ ਤਲਵਾਰਾਂ ਲੈ ਕੇ ਲਾਸ਼ ਚੌਕ 'ਚ ਰੱਖੀ ਦਿੱਤੀ। 

ਦੁਬਈ 'ਚ ਆਪਣੇ ਹੀ ਟਰੱਕ 'ਚ ਮ੍ਰਿਤਕ ਮਿਲਿਆ ਪੰਜਾਬੀ ਨੌਜਵਾਨ     
ਦੁਬਈ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੇ ਟਰੱਕ ਵਿਚ ਹੀ ਮ੍ਰਿਤਕ ਹਾਲਤ 'ਚ ਪਾਇਆ ਗਿਆ। ਖਦਸ਼ਾ ਜਿਤਾਇਆ ਜਾ ਰਿਹਾ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੋਵੇਗੀ। 

ਜਲੰਧਰ: ਪਠਾਨਕੋਟ ਚੌਕ ਫਲਾਈਓਵਰ ਤੋਂ ਵਿਅਕਤੀ ਨੇ ਮਾਰੀ ਛਾਲ (ਤਸਵੀਰਾਂ) 
ਜਲੰਧਰ ਦੇ ਪਠਾਨਕੋਟ ਚੌਕ ਫਲਾਈਓਵਰ ਤੋਂ ਛਾਲ ਮਾਰ ਕੇ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਸੇਠੀ (65) ਵਾਸੀ ਅਮਨ ਨਗਰ ਵਜੋਂ ਹੋਈ ਹੈ।

ਲੁਧਿਆਣਾ : ਦੇਹ ਵਪਾਰ 'ਚ ਫੜ੍ਹੀਆਂ ਕੁੜੀਆਂ ਬਾਰੇ ਹੋਇਆ ਹੈਰਾਨ ਕਰਦਾ ਖੁਲਾਸਾ     
 ਹੋਟਲ ਪਾਰਕ ਬਲੂ 'ਚ ਰੇਡ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ 28 ਲੋਕਾਂ 'ਤੇ ਇਮੋਰਲ ਟਰੈਫਕਿੰਗ ਪ੍ਰੀਵੈਂਸ਼ਨ ਐਕਟ ਅਧੀਨ ਐੱਫ. ਆਰ. ਆਈ. ਦਰਜ ਕੀਤੀ ਹੈ, ਜਿਸ 'ਚ 15 ਲੜਕੀਆਂ ਸ਼ਾਮਲ ਹਨ। ਸ਼ੁਰੂਆਤੀ ਪੁੱਛਗਿੱਛ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ...    

...ਤੇ ਹੁਣ ਅੰਮ੍ਰਿਤਸਰ ਪੁੱਜਾ 'ਕੋਰੋਨਾ ਵਾਇਰਸ', 2 ਸ਼ੱਕੀ ਮਰੀਜ਼ ਆਏ ਸਾਹਮਣੇ     
 ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ 'ਚ ਫੈਲੀ ਹੋਈ ਹੈ ਅਤੇ ਹੁਣ ਇਹ ਵਾਇਰਸ ਅੰਮ੍ਰਿਤਸਰ 'ਚ ਵੀ ਪੁੱਜ ਗਿਆ ਹੈ। 


Anuradha

Content Editor

Related News