Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

01/18/2020 6:16:11 PM

ਜਲੰਧਰ (ਵੈੱਬ ਡੈਸਕ) : ਪੰਜਾਬ 'ਚ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਪਹਿਲਾ ਨਹੀਂ ਹੈ। ਅਕਾਲੀ-ਭਾਜਪਾ ਸਰਕਾਰ 'ਚ ਸੁਮੇਧ ਸਿੰਘ ਸੈਣੀ ਨੂੰ ਡੀ. ਜੀ. ਪੀ. ਲਗਾਉਣ 'ਤੇ ਵੀ ਵਿਵਾਦ ਹੋਇਆ ਸੀ। ਉਸ ਸਮੇਂ ਵੀ ਤਿੰਨ ਸੀਨੀਅਰ ਅਧਿਕਾਰੀਆਂ ਦੇ ਹੋਣ ਦੇ ਬਾਵਜੂਦ ਸੈਣੀ ਨੂੰ ਡੀ. ਜੀ. ਪੀ. ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪੰਜਾਬ ਵਿਚ ਦਿਨ-ਬ-ਦਿਨ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਵਲੋਂ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਵਿਚ ਅਜਿਹੇ ਅਨੇਕਾਂ ਨਾਂ ਸਾਹਮਣੇ ਆ ਰਹੇ ਹਨ ਜੋ ਅਕਾਲੀ ਦਲ ਵਿਚ ਰਹਿ ਕੇ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਉਹ ਸਾਰੇ ਅਕਾਲੀ ਦਲ ਦੇ ਕਿਸੇ ਮਜ਼ਬੂਤ ਬਦਲ ਵਲ ਸ਼ਿਫਟ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਨਵਾਂ ਨਹੀਂ ਹੈ ਡੀ. ਜੀ. ਪੀ. ਵਿਵਾਦ, ਅਕਾਲੀ ਸਰਕਾਰ ਵੇਲੇ ਵੀ ਰਿਹਾ ਸੀ ਚਰਚਾ 'ਚ     
ਪੰਜਾਬ 'ਚ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਪਹਿਲਾ ਨਹੀਂ ਹੈ। ਅਕਾਲੀ-ਭਾਜਪਾ ਸਰਕਾਰ 'ਚ ਸੁਮੇਧ ਸਿੰਘ ਸੈਣੀ ਨੂੰ ਡੀ. ਜੀ. ਪੀ. ਲਗਾਉਣ 'ਤੇ ਵੀ ਵਿਵਾਦ ਹੋਇਆ ਸੀ। 

ਅਕਾਲੀ ਦਲ 'ਚ ਸੰਨ੍ਹ ਲਾਉਣ ਦੀ ਤਿਆਰੀ ਵਿਚ ਟਕਸਾਲੀ, ਲੱਗੀਆਂ ਡਿਊਟੀਆਂ     
ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪੰਜਾਬ ਵਿਚ ਦਿਨ-ਬ-ਦਿਨ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। 

ਬਟਾਲਾ 'ਚ ਆਈ ਤਾਲੀਬਾਨੀ ਸੋਚ ਨੂੰ ਸ਼ਹਿਰ 'ਚੋਂ ਕੱਢਣਾ ਪਵੇਗਾ : ਅਸ਼ਵਨੀ ਸੇਖੜੀ     
ਬਟਾਲਾ 'ਚ ਆਈ ਤਾਲੀਬਾਨੀ ਸੋਚ ਨੂੰ ਸ਼ਹਿਰ 'ਚੋਂ ਬਾਹਰ ਕੱਢਣਾ ਪਵੇਗਾ ਕਿਉਂਕਿ ਤਾਲੀਬਾਨੀ ਸੋਚ ਕਾਰਨ ਸ਼ਹਿਰ 'ਚੋਂ ਅਮਨ-ਅਮਾਨ ਖਤਮ ਹੋਣ ਦੀ ਕਾਗਾਰ 'ਤੇ ਪਹੁੰਚ ਗਿਆ ਹੈ। 

ਕੁਝ ਪੈਸਿਆਂ ਬਦਲੇ ਨੌਜਵਾਨ ਦਾ ਕਤਲ, ਪਛਾਣ ਨਾ ਹੋਵੇ ਚਿਹਰਾ ਵਿਗਾੜਿਆ, ਹੱਥ ਵੱਢੇ     
ਇਥੋਂ ਦੇ ਡਿਸਪੋਜਲ ਰੋਡ ਦੇ ਰਹਿਣ ਵਾਲੇ ਵਿਪਨ ਕੁਮਾਰ ਨਾਮਕ ਨੌਜਵਾਨ ਦਾ ਮਹਿਜ਼ 9 ਹਜ਼ਾਰ ਰੁਪਏ ਬਦਲੇ ਕਤਲ ਕਰ ਦਿੱਤਾ ਗਿਆ। 

ਪਾਕਿਸਤਾਨ ਦੇ ਸਾਬਕਾ ਵਿਧਾਇਕ 'ਬਲਦੇਵ ਕੁਮਾਰ' ਦੀ ਕੈਪਟਨ ਨੂੰ ਅਪੀਲ     
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਹਿੰਦ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ 'ਨਾਗਰਿਕਤਾ ਸੋਧ ਐਕਟ' 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਤ੍ਰਿਪਤ ਬਾਜਵਾ ਖਿਲਾਫ ਨਿਤਰੇ ਅਸ਼ਵਨੀ ਸੇਖੜੀ, ਲਗਾਇਆ ਧਰਨਾ
ਪੰਜਾਬ ਸਰਕਾਰ ਅੰਦਰ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਜ਼ਿਲੇ ਤੋਂ ਬਗਾਵਤੀ ਸੁਰ ਉੱਠ ਰਹੇ ਸਨ, ਜਿਸ ਤੋਂ ਬਾਅਦ ਹੁਣ ਬਟਾਲਾ ਤੋਂ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ,...

'ਕੈਟ' ਦੇ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਵੇਗੀ 'ਪੰਜਾਬ ਸਰਕਾਰ     
ਪੰਜਾਬ ਸਰਕਾਰ ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦੇ 'ਸੈਂਟਰਲ ਐਡਮਿਨੀਸਟ੍ਰੇਟਿਵ ਟ੍ਰਿਬੀਊਨਲ' (ਕੈਟ) ਦੇ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦੇਵੇਗੀ।

ਭਾਜਪਾ ਦੇ ਸੀਨੀਅਰ ਨੇਤਾ ਮੋਹਨ ਲਾਲ ਦੇ ਬਿਆਨ 'ਤੇ ਮਚਿਆ ਬਵਾਲ (ਵੀਡੀਓ)     
ਭਾਜਪਾ ਦੇ ਸੀਨੀਅਰ ਨੇਤਾ ਮਾਸਟਰ ਮੋਹਨ ਲਾਲ ਦੇ ਉਸ ਬਿਆਨ 'ਤੇ ਬਵਾਲ ਮਚਿਆ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਸਾਲ 2022 ਤੱਕ ਅਕਾਲੀ-ਭਾਜਪਾ ਗਠਜੋੜ ਦੇ ਟੁੱਟਣ ਦੀ ਗੱਲ ਕਹੀ ਹੈ। 

ਨਵੇਂ ਬਣੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਜੀਵਨੀ 'ਤੇ ਇਕ ਝਾਤ     
ਬੀਤੇ ਦਿਨ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੂੰ ਜਲੰਧਰ ਵਿਖੇ ਦੇਸ਼ਭਗਤ ਯਾਦਗਾਰ ਹਾਲ 'ਚ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ। ਅਸ਼ਵਨੀ ਸ਼ਰਮਾ ਪਾਰਟੀ ਦੇ ਇਕ ਈਮਾਨਦਾਰ, ਨਿਸ਼ਠਾਵਾਨ ਅਤੇ ਮਿਹਨਤੀ ਵਰਕਰ ਹਨ ਅਤੇ ਇਸੇ ਕਾਰਨ ਪਾਰਟੀ ਨੇ ਦੋਬਾਰਾ ਉਨ੍ਹਾਂ ਨੂੰ ਸੂਬੇ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਹੈ। 

ਕੀ ਢੀਂਡਸਾ ਤੋਂ ਬਾਅਦ ਅਗਲਾ ਨੰਬਰ ਚੰਦੂਮਾਜਰਾ ਦਾ ਹੋਵੇਗਾ?     
ਸ਼੍ਰੋਮਣੀ ਅਕਾਲੀ ਦਲ ਲਈ ਹਾਲਾਤ ਜ਼ਿਆਦਾ ਸੁਖਦਾਇਕ ਨਜ਼ਰ ਨਹੀਂ ਆ ਰਹੇ ਹਨ। ਪਾਰਟੀ ਦੇ ਵੱਡੇ ਆਗੂ ਪਾਰਟੀ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ ਅਤੇ ਨਵੇਂ ਆਗੂਆਂ 'ਤੇ ਉਸ ਪੱਧਰ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਜੋ ਪੁਰਾਣੇ ਆਗੂਆਂ 'ਤੇ ਕੀਤਾ ਜਾਂਦਾ ਹੈ। 

ਢੀਂਡਸਾ ਪਿਉ-ਪੁੱਤ ਅਕਾਲੀ ਦਲ ਨਾਲ ਆਰ-ਪਾਰ ਦੀ ਲੜਾਈ ਦੇ ਮੂਡ ’ਚ     
ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਟਕਸਾਲੀਆਂ ਨਾਲ ਸੁਰ ਮਿਲਾਉਣ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦਾ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਆਰ-ਪਾਰ ਦੀ ਲੜਾਈ ‘ਚ ਆ ਗਏ ਹਨ। 

ਮੁੱਖ ਮੰਤਰੀ ਦੇ 6 ਸਲਾਹਕਾਰਾਂ ਦੇ ਬਿੱਲ ਨੂੰ ਰਾਜਪਾਲ ਵਲੋਂ ਨਹੀਂ ਮਿਲੀ ਮਨਜ਼ੂਰੀ     
ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ 15ਵੀਂ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਬਿਲਾਂ 'ਚੋਂ 3 ਬਿੱਲ ਮਨਜ਼ੂਰ ਕਰ ਦਿੱਤੇ ਗਏ, ਜਦੋਂ ਕਿ ਮੁਖ ਮੰਤਰੀ ਦੇ 6 ਸਲਾਹਕਾਰਾਂ ਤੇ ਤਲਵਾਰ ਅਜੇ ਵੀ ਲਟਕੀ ਹੋਈ ਹੈ ਕਿਉਂਕਿ 6 ਵਿਧਾਇਕਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਰੱਖਣ ਲਈ ਵਿਧਾਨ ਸਭਾ 'ਚ ਪੇਸ਼ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। 

 


Anuradha

Content Editor

Related News