Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Wednesday, Jan 15, 2020 - 06:18 PM (IST)

ਜਲੰਧਰ (ਵੈੱਬ ਡੈਸਕ) : ਮੰਤਰੀਆਂ ਵਲੋਂ ਅਨੁਸ਼ਾਸਨਹੀਣਤਾ ਦੀ ਕਾਰਵਾਈ ਨੂੰ ਲੈ ਕੇ ਕੀਤੀ ਗਈ ਮੰਗ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਹੋਰ ਵੀ ਤਿੱਖੇ ਹੋ ਗਏ ਹਨ। ਬਾਜਵਾ ਨੇ ਆਖਿਆ ਹੈ ਕਿ ਭਾਵੇਂ ਮੇਰਾ ਸਿਰ ਵੀ ਕਲਮ ਹੋ ਜਾਵੇ, ਮੈਂ ਫਿਰ ਵੀ ਆਪਣੇ ਸਟੈਂਡ 'ਤੇ ਕਾਇਮ ਰਹਾਂਗਾ ਅਤੇ ਮੈਂ ਕਿਸੇ ਦੀਆਂ ਗਿੱਦੜ ਭੱਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਖੁਲਾਸਾ ਕਰਦਿਆਂ ਬਾਜਵਾ ਨੇ ਆਖਿਆ ਕਿ ਜਿਹੜੇ ਮੰਤਰੀਆਂ ਵਲੋਂ ਮੇਰੇ ਖਿਲਾਫ ਮਤਾ ਪਾਸ ਕੀਤਾ ਗਿਆ ਹੈ ਉਨ੍ਹਾਂ ਵਿਚੋਂ 6 ਦੇ ਫੋਨ ਮੈਨੂੰ ਆਏ ਸਨ ਜਦਕਿ ਦੋ ਮੰਗਲਵਾਰ ਵਾਲੀ ਮੀਟਿੰਗ ਵਿਚ ਸ਼ਾਮਲ ਹੀ ਨਹੀਂ ਸਨ। ਦੂਜੇ ਪਾਸੇ ਜਮਾਲਪੁਰ ਥਾਣੇ 'ਚ ਤਾਇਨਾਤ ਏ. ਐੱਸ. ਆਈ. ਸੁਖਪਾਲ ਸਿੰਘ ਵਲੋਂ 32 ਸੈਕਟਰ ਇਲਾਕੇ 'ਚ ਸਥਿਤ ਇਕ ਘਰ 'ਚ ਦਾਖਲ ਹੋ ਕੇ ਇਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਈ ਔਰਤ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਾਰਦਾਤ ਤੋਂ ਬਾਅਦ ਏ. ਐੱਸ. ਆਈ. ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਕਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਏ. ਐੱਸ. ਆਈ. ਸੁਖਪਾਲ ਸਿੰਘ ਉਸ ਦਾ ਦੋਸਤ ਹੈ ਅਤੇ ਅਕਸਰ ਉਸ ਦੇ ਘਰ ਆਉਂਦਾ ਜਾਂਦਾ ਸੀ। ਫਿਲਹਾਲ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਮੇਰਾ ਭਾਵੇਂ ਸਿਰ ਕਲਮ ਕਰ ਦਿਓ ਆਪਣੇ ਸਟੈਂਡ 'ਤੇ ਕਾਇਮ ਰਹਾਂਗਾ : ਬਾਜਵਾ     
ਮੰਤਰੀਆਂ ਵਲੋਂ ਅਨੁਸ਼ਾਸਨਹੀਣਤਾ ਦੀ ਕਾਰਵਾਈ ਨੂੰ ਲੈ ਕੇ ਕੀਤੀ ਗਈ ਮੰਗ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਹੋਰ ਵੀ ਤਿੱਖੇ ਹੋ ਗਏ ਹਨ। 

ਲੁਧਿਆਣਾ 'ਚ ਵੱਡੀ ਵਾਰਦਾਤ, ਏ. ਐੱਸ. ਆਈ. ਨੇ ਘਰ 'ਚ ਵੜ ਕੇ ਔਰਤ ਨੂੰ ਮਾਰੀ ਗੋਲੀ (ਵੀਡੀਓ)     
ਜਮਾਲਪੁਰ ਥਾਣੇ 'ਚ ਤਾਇਨਾਤ ਏ. ਐੱਸ. ਆਈ. ਸੁਖਪਾਲ ਸਿੰਘ ਵਲੋਂ 32 ਸੈਕਟਰ ਇਲਾਕੇ 'ਚ ਸਥਿਤ ਇਕ ਘਰ 'ਚ ਦਾਖਲ ਹੋ ਕੇ ਇਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ। 

ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਨਿੱਤਰੇ ਬਿਕਰਮ ਮਜੀਠੀਆ     
ਪ੍ਰਤਾਪ ਸਿੰਘ ਬਾਜਵਾ ਵਲੋਂ ਕੈਪਟਨ ਨੂੰ ਹਟਾਉਣ ਦੇ ਬਿਆਨ 'ਤੇ ਸਿਆਸਤ ਭਖ ਗਈ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਬਾਜਵਾ ਦੇ ਬਿਆਨ ਦਾ ਸਵਾਗਤ ਕੀਤਾ ਹੈ। 

ਪੰਜਾਬ 'ਚ ਕੋਈ ਮੁੱਖ ਮੰਤਰੀ ਨਹੀਂ, ਅਫਸਰ ਚਲਾ ਰਹੇ ਸਰਕਾਰ : ਸੁਖਬੀਰ     
 ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵਲੋਂ ਸੁਖਬੀਰ ਬਾਦਲ ਦੀ ਅਗਵਾਈ ਹੇਠ ਅੱਜ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਬਿਜਲੀ ਮੁੱਦੇ ਕੈਪਟਨ ਸਰਕਾਰ ਦੀ ਸ਼ਿਕਾਇਤ ਕੀਤੀ ਗਈ ਹੈ। 

ਹੁਕਮਨਾਮਾ ਪ੍ਰਸਾਰਣ ਦੇ ਵਿਵਾਦ ਤੋਂ ਬਾਅਦ ਚੈਨਲ ਦਾ ਯੂ-ਟਰਨ     
ਹੁਕਮਨਾਮੇ ਸਬੰਧੀ ਪੈਦਾ ਹੋਏ ਵਿਵਾਦ 'ਤੇ ਟੀ. ਵੀ. ਚੈਨਲ ਪੀ. ਟੀ. ਸੀ. ਪੰਜਾਬੀ ਨੇ ਯੂ-ਟਰਨ ਲੈ ਲਿਆ ਹੈ। ਯੂ-ਟਰਨ ਲੈਂਦੇ ਪੀ. ਟੀ. ਸੀ. ਚੈਨਲ ਨੇ ਕਿਹਾ ਹੈ ਕਿ ਜੋ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਿੱਧਾ ਪ੍ਰ੍ਰਸਾਰਿਤ ਕੀਤਾ ਜਾਂਦਾ ਹੈ, ਉਸ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ... 

ਸੁਖਬੀਰ ਬਾਦਲ ਦੇ ਠੰਡ ਵਾਲੇ ਬਿਆਨ 'ਤੇ ਰਾਜਾ ਵੜਿੰਗ ਦਾ ਜਵਾਬ     
ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਠੰਡ ਤੋਂ ਡਰਦੀ ਕਾਨਫਰੰਸ ਨਹੀਂ ਕਰ ਰਹੀ। 

ਹੈਰੀਟੇਜ ਸਟਰੀਟ ਦੇ ਬੁੱਤਾਂ ਦੀ ਭੰਨ ਤੋੜ ਦੇ ਮਾਮਲੇ 'ਚ 8 ਗ੍ਰਿਫਤਾਰ, 1 ਦਿਨ ਦੇ ਰਿਮਾਂਡ 'ਤੇ
ਅੰਮ੍ਰਿਤਸਰ ਅਦਾਲਤ ਨੇ ਹੈਰੀਟੇਜ ਸਟਰੀਟ 'ਤੇ ਲੱਗੇ ਬੁੱਤਾਂ ਦੀ ਭੰਨਤੋੜ ਕਰਨ ਦੇ ਮਾਮਲੇ 'ਚ  8 ਵਿਅਕਤੀਆਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਹੈਰੀਟੇਜ ਸਟਰੀਟ 'ਤੇ ਲੱਗੇ ਬੁੱਤਾਂ ਦੀ ਭੰਨਤੋੜ (ਤਸਵੀਰਾਂ)     
ਸ਼ਰਾਰਤੀ ਅਨਸਰਾਂ ਵਲੋਂ ਹੈਰੀਟੇਜ ਸਟਰੀਟ 'ਤੇ ਲੱਗੇ ਬੁੱਤਾਂ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਚੰਡੀਗੜ੍ਹ 'ਚ 'ਨਰਸ ਕਤਲਕਾਂਡ' ਮਾਮਲੇ 'ਚ ਜ਼ਬਰਦਸਤ ਮੋੜ, ਖੁੱਲ੍ਹ ਗਿਆ ਸਾਰਾ ਰਾਜ਼     
ਚੰਡੀਗੜ੍ਹ ਦੇ ਸਕਾਈ ਹੋਟਲ 'ਚ ਨਰਸ ਦੇ ਕਤਲ ਮਾਮਲੇ 'ਚ ਉਸ ਸਮੇਂ ਜ਼ਬਰਦਸਤ ਮੋੜ ਆਇਆ, ਜਦੋਂ ਪੁਲਸ ਵਲੋਂ ਨਰਸ ਦਾ ਕਤਲ ਕਰਨ ਵਾਲੇ ਪ੍ਰੇਮੀ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਦਰਬਾਰ ਸਾਹਿਬ ਬਾਰੇ ਦਿੱਤੇ ਬਿਆਨ 'ਤੇ ਵਿਧਾਇਕ ਗਿੱਲ ਨੇ ਸ੍ਰੀ ਅਕਾਲ ਤਖਤ ਤੋਂ ਮੰਗੀ ਖਿਮਾ     
ਹਲਕਾ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਿੱਠੀ ਸੌਂਪ ਕੇ ਪਿਛਲੇ ਦਿਨੀਂ ਉਨ੍ਹਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਬੋਲੇ ਗਏ ਅਪਸ਼ਬਦਾਂ ਦੀ ਖਿਮਾ ਜਾਚਨਾ ਮੰਗੀ ਹੈ।

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੇਂ ਡਿਜ਼ਾਈਨ ਦੀਆਂ ਤਸਵੀਰਾਂ ਵਾਇਰਲ, ਛਿੜਿਆ ਵਿਵਾਦ     
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੇਂ ਡਿਜ਼ਾਈਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਇਸ ਡਿਜ਼ਾਈਨ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। 

ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਕਾਰਨ ਗੁਰਦਾਸਪੁਰ ਦਾ ਜਵਾਨ ਸ਼ਹੀਦ (ਵੀਡੀਓ)     
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਸਥਿਤ ਮਾਛਿੱਲ, ਉੜੀ ਸੈਕਟਰ 'ਚ ਬਰਫੀਲਾ ਤੂਫਾਨ ਦੀ ਲਪੇਟ 'ਚ ਆ ਕੇ ਫੌਜ ਦੇ 3 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ।
 

 

 


Anuradha

Content Editor

Related News