Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Friday, Jan 03, 2020 - 05:51 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਵਲੋਂ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ ਦੀ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਨੇ ਦਿੱਤੀ ਹੈ। ਦੂਜੇ ਪਾਸੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਅਕਾਲੀ ਸਰਪੰਚ ਦੇ ਕਤਲ ਮਾਮਲੇ 'ਚ ਲਾਏ ਗਏ ਦੋਸ਼ਾਂ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਲਟਵਾਰ ਕੀਤਾ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਜੀਠੀਆ ਨੂੰ 'ਰੰਧਾਵਾ ਫੋਬੀਆ' ਹੋ ਗਿਆ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੁੰ ਲੱਗਦਾ ਹੈ ਕਿ ਮਜੀਠੀਆ ਇਹ ਸਭ ਕੁਝ ਖੁਦ ਹੀ ਕਰਵਾ ਰਿਹਾ ਹੈ ਕਿਉਂਕਿ ਮਜੀਠੀਆ ਦੇ ਗੈਂਗਸਟਰਾਂ ਨਾਲ ਪੁਰਾਣੇ ਸਬੰਧ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਸੁਖਬੀਰ ਬਾਦਲ ਵਲੋਂ ਪਰਮਿੰਦਰ ਢੀਂਡਸਾ ਦਾ ਅਸਤੀਫਾ ਮਨਜ਼ੂਰ     
 ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਵਲੋਂ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ ਹੈ।

ਸਰਪੰਚ ਕਤਲ ਮਾਮਲੇ 'ਤੇ ਰੰਧਾਵਾ ਦਾ ਮਜੀਠੀਆ 'ਤੇ ਪਲਟਵਾਰ (ਵੀਡੀਓ)     
 ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਅਕਾਲੀ ਸਰਪੰਚ ਦੇ ਕਤਲ ਮਾਮਲੇ 'ਚ ਲਾਏ ਗਏ ਦੋਸ਼ਾਂ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਲਟਵਾਰ ਕੀਤਾ ਹੈ। 

ਅਕਾਲੀ ਸਰਪੰਚ ਬਾਬਾ ਗੁਰਦੀਪ ਦੇ ਕਤਲ ਮਾਮਲੇ 'ਚ ਸੁਖਬੀਰ ਬਾਦਲ ਦਾ ਵੱਡਾ ਬਿਆਨ
 ਅਕਾਲੀ ਦਲ ਦੇ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਤਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ।

ਅਕਾਲੀ ਦਲ ਨੇ ਸ਼ਰਨਜੀਤ ਢਿੱਲੋਂ ਨੂੰ ਥਾਪਿਆ ਵਿਧਾਇਕ ਦਲ ਦਾ ਲੀਡਰ
ਪਰਮਿੰਦਰ ਢੀਂਡਸਾ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਅਕਾਲੀ ਦਲ ਨੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਨ ਸਭਾ 'ਚ ਵਿਧਾਇਕ ਦਲ ਦਾ ਲੀਡਰ ਥਾਪਿਆ ਹੈ। 

2 ਮਹੀਨੇ ਦੇ ਪੁੱਤਰ ਨੂੰ ਫੀਡ ਦਿੰਦੇ ਸੋਂ ਗਈ ਮਾਂ, ਸਵੇਰੇ ਮਰਿਆ ਮਿਲਿਆ ਬੱਚਾ     
ਨਵ-ਜੰਮੇ ਬੱਚਿਆਂ ਦੀ ਮਾਵਾਂ ਦੇ ਲਈ ਇਹ ਖਬਰ ਅਲਰਟ ਕਰਨ ਵਾਲੀ ਹੈ। ਕਈ ਵਾਰ ਅਣਜਾਣੇ 'ਚ ਅਜਿਹਾ ਹਾਦਸਾ ਹੋ ਜਾਂਦਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। 

ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਨੌਜਵਾਨ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ     
ਚਾਰ ਸਾਲ ਪਹਿਲਾਂ ਕੀਤੇ ਪ੍ਰੇਮ ਵਿਆਹ ਕਾਰਣ ਪ੍ਰੇਮੀ ਦੀ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 

ਅੰਮ੍ਰਿਤਸਰ : ਰੋਟੀ ਮੰਗਣ 'ਤੇ ਬਾਊਂਸਰਾਂ ਨੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ     
ਅੰਮ੍ਰਿਤਸਰ 'ਚ ਰਣਜੀਤ ਐਵੀਨਿਊ 'ਚ ਸਥਿਤ ਇਕ ਹੋਟਲ 'ਚ ਨੌਜਵਾਨ ਨੂੰ ਰੋਟੀ ਮੰਗਣੀ ਇੰਨੀ ਮਹਿੰਗੀ ਪੈ ਗਈ ਕਿ ਉਸ ਨੂੰ ਆਪਣੀ ਜਾਨ ਹੀ ਗਵਾਉਣੀ ਪਈ।

'26 ਜਨਵਰੀ' 'ਤੇ ਪੰਜਾਬ ਦੀ ਝਾਕੀ ਨੂੰ ਮਿਲੀ ਮਨਜ਼ੂਰੀ, ਬੇਹੱਦ ਖਾਸ ਹੋਵੇਗਾ 'ਥੀਮ'     
ਇਸ ਸਾਲ 26 ਜਨਵਰੀ ਭਾਵ ਗਣਤੰਤਰ ਦਿਵਸ 'ਤੇ ਪੰਜਾਬ ਸਰਕਾਰ ਦੀ ਝਾਕੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਵਾਰ ਪੰਜਾਬ ਦੀ ਝਾਕੀ ਦੀ ਥੀਮ ਬੇਹੱਦ ਹੀ ਖਾਸ ਹੋਵੇਗਾ। 

ਸ਼ਰਾਬੀ ਡਰਾਈਵਰ ਦਾ ਸਹੁਰਿਆਂ ਦੇ ਘਰ ਹੰਗਾਮਾ, ਬਲੈਰੋ ਹੇਠ ਦੇ ਕੇ ਮਾਰਿਆ ਨੌਜਵਾਨ     
ਇਥੋਂ ਦੀ ਖੇਤਾ ਸਿੰਘ ਬਸਤੀ ਵਿਚ ਦੇਰ ਰਾਤ ਇਕ ਇਕ ਸ਼ਰਾਬੀ ਡਰਾਈਵਰ ਵੱਲੋਂ ਆਪਣੇ ਸਹੁਰੇ ਘਰ ਆ ਕੇ ਖੂਬ ਹੰਗਾਮਾ ਕੀਤਾ ਗਿਆ।

ਚੰਡੀਗੜ੍ਹ ਦੇ ਹੋਟਲ 'ਚ ਨਰਸ ਦੇ ਕਤਲ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ     
ਇੱਥੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਹੋਟਲ ਸਕਾਈ 'ਚ ਨਰਸ ਦਾ ਕਤਲ ਗਲੇ 'ਤੇ ਸੂਏ ਦੇ ਇਕ ਹੀ ਵਾਰ ਨਾਲ ਹੋਇਆ ਸੀ।

550ਵੇਂ ਪ੍ਰਕਾਸ਼ ਪੁਰਬ ਲਈ ਵਾਹੋ-ਵਾਹੀ ਖੱਟ ਰਹੇ 'ਕੈਪਟਨ', ਪੂਰੀ ਦੁਨੀਆ ਦੇ ਰਹੀ ਵਧਾਈਆਂ     
ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਵਾਏ ਗਏ ਸਮਾਗਮਾਂ ਅਤੇ ਪ੍ਰਬੰਧਾਂ ਲਈ ਦੁਨੀਆਂ ਭਰ 'ਚ ਵਾਹੋ-ਵਾਹੀ ਹੋ ਰਹੀ ਹੈ, ਜਿਸ ਲਈ ਮੁੱਖ ਮੰਤਰੀ ਨੂੰ ਦੁਨੀਆਂ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। 
 


author

Anuradha

Content Editor

Related News