Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Friday, Nov 29, 2019 - 05:55 PM (IST)

ਜਲੰਧਰ (ਵੈੱਬ ਡੈਸਕ) : ਸਾਬਕਾ ਵਿਧਾਇਕ ਅਤੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਐੱਸ. ਜੀ. ਪੀ. ਸੀ. ਚੋਣ ਕਰਵਾਉਣ ਦੇ ਮਾਮਲੇ 'ਚ ਉਨ੍ਹਾਂ ਵਲੋਂ ਕੁੱਝ ਨਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਫੂਲਕਾ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਠੀਕ ਸਮੇਂ 'ਤੇ ਠੀਕ ਕਦਮ ਚੁੱਕਦੇ ਤਾਂ ਕੇਂਦਰ ਸਰਕਾਰ ਐੱਸ. ਜੀ. ਪੀ. ਸੀ. ਚੋਣ ਪ੍ਰੀਕਿਰਿਆ ਸ਼ੁਰੂ ਕਰਨ ਲਈ ਮਜਬੂਰ ਹੁੰਦੀ। ਦੂਜੇ ਪਾਸੇ ਪਟਿਆਲਾ ਦੇ ਅਰਬਨ ਸਟੇਟ ਫੌਜ 'ਚ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚੇ ਦੇ ਕਲਾਸ ਰੂਮ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 3 ਵਜੇ ਛੁੱਟੀ ਹੋਣ 'ਤੇ ਅਧਿਆਪਕ ਨਰਸਰੀ ਦੇ ਇਕ ਬੱਚੇ ਨੂੰ ਕਮਰੇ 'ਚ ਹੀ ਸੁੱਤਾ ਛੱਡ ਤਾਲਾ ਲਗਾ ਕੇ ਚਲੀ ਗਈ ਬਾਕੀ ਅਧਿਆਪਕ ਵੀ ਬਾਹਰਲੇ ਗੇਟ ਨੂੰ ਤਾਲਾ ਲਗਾ ਜਦੋਂ ਜਾਣ ਲੱਗੇ ਤਾਂ ਬੱਚੇ ਦੀ ਮਾਂ ਘਬਰਾਈ ਹੋਈ ਸਕੂਲ ਪਹੁੰਚੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਫੂਲਕਾ ਨੇ ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਮੁੱਖ ਮੰਤਰੀ 'ਤੇ ਭੰਨਿਆ ਠੀਕਰਾ
ਸਾਬਕਾ ਵਿਧਾਇਕ ਅਤੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਐੱਸ. ਜੀ. ਪੀ. ਸੀ. ਚੋਣ ਕਰਵਾਉਣ ਦੇ ਮਾਮਲੇ 'ਚ ਉਨ੍ਹਾਂ ਵਲੋਂ ਕੁੱਝ ਨਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ।
ਪਟਿਆਲਾ: ਸਰਕਾਰੀ ਸਕੂਲ ਦੀ ਵੱਡੀ ਲਾਪਰਵਾਹੀ, ਸੁੱਤੇ ਬੱਚੇ ਨੂੰ ਛੱਡਿਆ ਕਲਾਸ ਰੂਮ 'ਚ
ਪਟਿਆਲਾ ਦੇ ਅਰਬਨ ਸਟੇਟ ਫੌਜ 'ਚ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚੇ ਦੇ ਕਲਾਸ ਰੂਮ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਗਿੱਦੜਬਾਹਾ : ਚੋਰੀ ਦੇ ਸ਼ੱਕ ’ਚ ਲੋਕਾਂ ਨੇ ਨੌਜਵਾਨ ’ਤੇ ਢਾਹਿਆ ਤਸ਼ੱਦਦ, ਕੀਤੀ ਕੁੱਟਮਾਰ
ਗਿੱਦੜਬਾਹਾ ਦੇ ਬਾਦਲ ਰੋਡ ’ਤੇ ਲੋਕਾਂ ਵਲੋਂ ਇਕ ਨੌਜਵਾਨ ਨੂੰ ਚੋਰ ਸਮਝ ਲੈਣ ’ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਡਾ. ਓਬਰਾਏ ਨੇ ਹੁਣ ਪਾਕਿਸਤਾਨ 'ਚ ਚੁੱਕੀ ਸੇਵਾ ਦੀ ਵੱਡੀ ਜ਼ਿੰਮੇਵਾਰੀ
ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅੰਦਰ ਵੱਡੇ ਪੱਧਰ ਸੇਵਾ ਕਾਰਜਾਂ ਕਰਨ ਉਪਰੰਤ ਹੁਣ ਪਾਕਿਸਤਾਨ ਵਿਚ ਵੀ ਸੇਵਾ ਦੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ।
ਮੰਨਾ ਦਾ ਦੋਸ਼ ਸੁਖਬੀਰ ਨੇ ਸਿੱਧੂ ਨੂੰ ਦਿੱਤੇ 1 ਕਰੋੜ ਰੁਪਏ (ਵੀਡੀਓ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਦੋਸ਼ ਲਾਇਆ ਹੈ।
ਦਲਬੀਰ ਢਿੱਲਵਾਂ ਕਤਲ ਕਾਂਡ : ਮੁਲਜ਼ਮ ਦੋ ਦਿਨਾਂ ਰਿਮਾਂਡ 'ਤੇ
ਪਿੰਡ ਢਿੱਲਵਾਂ 'ਚ ਅਕਾਲੀ ਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਮਾਮਲੇ 'ਚ ਮੁੰਬਈ ਤੋਂ ਗ੍ਰਿਫ਼ਤਾਰ ਕੀਤੇ ਇਕ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਪੁਲਸ ਵਲੋਂ ਅੱਜ ਬਟਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਤਾ-ਪਿਤਾ ਨੇ ਫੋਨ ’ਤੇ ਕੀਤੇ ਪੁੱਤ ਦੇ ਅੰਤਿਮ ਦਰਸ਼ਨ
ਮੋਹਾਲੀ ਦੇ ਸੈਕਟਰ-67 ਨਿਵਾਸੀ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਅਚਾਨਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਮਜੀਠੀਆ ਤੇ ਪਰਮਿੰਦਰ ਢੀਂਡਸਾ ਨੂੰ ਬੀਬੀ ਭੱਠਲ ਨੇ ਸੁਣਾਈਆਂ ਖਰ੍ਹੀਆਂ-ਖਰ੍ਹੀਆਂ (ਵੀਡੀਓ)
ਬਿਕਰਮ ਸਿੰਘ ਮਜੀਠੀਆ ਅਤੇ ਪਰਮਿੰਦਰ ਢੀਂਡਸਾ ਵੱਲੋਂ ਕਾਂਗਰਸ 'ਤੇ ਲਗਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਿਸੇ 'ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਅਕਾਲੀਆਂ ਨੂੰ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਫੇਰਨਾ ਚਾਹੀਦਾ ਹੈ।
ਨੌਜਵਾਨ ਕਿਸਾਨ ਸਾਈਕਲ 'ਤੇ ਲਿਆਇਆ ਡੋਲੀ, ਦੇਖਦੇ ਰਹਿ ਗਏ ਲੋਕ (ਵੀਡੀਓ)
ਹੱਥਾਂ 'ਚ ਚੂੜਾ ਤੇ ਕਲੀਰੇ ਪਾਈ ਸਾਈਕਲ 'ਤੇ ਬੈਠੀ ਇਹ ਲਾੜੀ ਆਪਣੇ ਜੀਵਨ ਸਾਥੀ ਨਾਲ ਨਵੀਂ ਜਿੰਦਗੀ ਦੇ ਸਫਰ 'ਤੇ ਨਿਕਲੀ ਹੈ।
ਮਾਤਾ-ਪਿਤਾ ਕਰ ਰਹੇ ਸਨ ਪੁੱਤ ਦੇ ਵਿਆਹ ਦੀ ਤਿਆਰੀ, ਚੀਨ ਤੋਂ ਆਈ ਮੌਤ ਦੀ ਖਬਰ
ਇਕ ਪਾਸੇ ਮਾਤਾ-ਪਿਤਾ ਵਿਦੇਸ਼ ਗਏ ਆਪਣੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਕਿ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਬੇਟੇ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ।