Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

11/26/2019 5:58:21 PM

ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਮੌਜੂਦਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਆਖਿਆ ਕਿ ਜਲਦ ਤੋਂ ਜਲਦ ਸੁੱਖੀ ਰੰਧਾਵਾ ਅਤੇ ਉਨ੍ਹਾਂ ਦੇ ਪੀ. ਏ. ਦੇ ਫੋਨ ਰਿਕਾਰਡ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਜੇਕਰ ਇਸ ਵਿਚ ਦੇਰੀ ਹੋਈ ਤਾਂ ਕੁਝ ਵੀ ਹੱਥ ਨਹੀਂ ਲੱਗੇਗਾ। ਇਸ ਦੇ ਨਾਲ ਇਕ ਵਾਰ ਫਿਰ ਮਜੀਠੀਆ ਨੇ ਰੰਧਾਵਾ ਨੂੰ ਜਾਂਚ ਕਰਵਾਉਣ ਦੀ ਚੁਣੌਤੀ ਦਿੱਤੀ ਹੈ। ਦੂਜੇ ਪਾਸੇ ਕੈਪਟਨ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਵੀ ਅਜੇ ਪੂਰਾ ਨਹੀਂ ਹੋਇਆ ਪਰ ਇਸ ਸਰਕਾਰ ਤੋਂ ਅਸੰਤੁਸ਼ਟ ਕਾਂਗਰਸ ਵਿਧਾਇਕਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਥਿਤੀ ਤੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਚਿੰਤਤ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਧਾਇਕਾਂ ਦੇ ਗਿਲੇ ਸ਼ਿਕਵੇ ਦੂਰ ਕਰਵਾਉਣ ਲਈ ਉਨ੍ਹਾਂ ਦੇ ਮਸਲੇ ਮੁੱਖ ਮੰਤਰੀ ਦੇ ਵਿਦੇਸ਼ ਤੋਂ ਪਰਤਦਿਆਂ ਹੀ ਸਾਹਮਣੇ ਰੱਖਣਗੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਮਜੀਠੀਆ ਦਾ ਖੁਲਾਸਾ, ਜੱਗੂ ਭਗਵਾਨਪੁਰੀਆ ਗੈਂਗ ਵਲੋਂ ਮਿਲ ਰਹੀਆਂ ਧਮਕੀਆਂ
ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਮੌਜੂਦਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। 

ਕਾਂਗਰਸ 'ਚ ਬਗਾਵਤ ਜ਼ੋਰਾਂ 'ਤੇ, ਵਧਣ ਲੱਗੀ ਕੈਪਟਨ ਤੋਂ ਰੁੱਸੇ ਵਿਧਾਇਕਾਂ ਦੀ ਗਿਣਤੀ     
ਕੈਪਟਨ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਵੀ ਅਜੇ ਪੂਰਾ ਨਹੀਂ ਹੋਇਆ ਪਰ ਇਸ ਸਰਕਾਰ ਤੋਂ ਅਸੰਤੁਸ਼ਟ ਕਾਂਗਰਸ ਵਿਧਾਇਕਾਂ ਦੀ ਗਿਣਤੀ ਵੱਧ ਰਹੀ ਹੈ। 

ਫ੍ਰਾਂਸ ਛੱਡ ਪੰਜਾਬ ਆ ਵਸਿਆ ਇਹ ਗੋਰਾ, ਸਿੱਖੀ ਧਾਰਨ ਕਰ ਬਣਿਆ ਮਿਸਾਲ     
 ਸਿੱਖ ਧਰਮ ਦੇ ਮਹਾਨ ਇਤਿਹਾਸ ਤੋਂ ਫ੍ਰਾਂਸ ਦਾ ਮਾਈਕਲ ਇਸ ਕਦਰ ਪ੍ਰਭਾਵਤ ਹੋਇਆ ਕਿ ਉਹ ਫ੍ਰਾਂਸ ਛੱਡ ਕੇ ਪੰਜਾਬ ਆ ਵਸਿਆ। 

ਪ੍ਰਭਲੀਨ ਦੇ ਪਿਤਾ ਬੋਲੇ ਨਹੀਂ ਪਤਾ ਕਿਵੇਂ ਭਾਰਤ ਲਿਆਉਣੀ ਹੈ ਧੀ ਦੀ ਲਾਸ਼     
ਜਲੰਧਰ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਕੌਰ ਦੀ ਕੈਨੇਡਾ ਦੇ ਸ਼ਹਿਰ ਸਰੀ 'ਚ ਹੱਤਿਆ ਕਰ ਦਿੱਤੀ ਗਈ ਸੀ। 

ਸ਼੍ਰੋਮਣੀ ਕਮੇਟੀ ਨੇ ਜਾਇਜ਼ ਠਹਿਰਾਏ ਪ੍ਰਕਾਸ਼ ਪੁਰਬ 'ਤੇ ਖਰਚੇ 9 ਕਰੋੜ     
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਸੁਲਤਾਨਪੁਰ ਲੋਧੀ 'ਚ 550ਵੇਂ ਪ੍ਰਕਾਸ਼ ਪੁਰਬ 'ਤੇ ਖਰਚੇ ਗਏ ਪੈਸਿਆਂ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। 

ਹੁਣ 5 ਮਰਲੇ ਵਾਲਿਆਂ ਨੂੰ ਮਿਲਣ ਵਾਲੀ ਮੁਫਤ ਪਾਣੀ ਦੀ ਸਹੂਲਤ ਬੰਦ, ਦੇਣਾ ਪਵੇਗਾ ਬਿੱਲ     
5 ਮਰਲੇ ਤੱਕ ਦੇ ਮਕਾਨ ਵਾਲਿਆਂ ਨੂੰ ਹੁਣ ਤੱਕ ਮੁਫਤ ਪਾਣੀ ਦੀ ਜੋ ਸਹੂਲਤ ਮਿਲ ਰਹੀ ਸੀ ਉਸ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਬੰਦ ਕਰਨ ਜਾ ਰਹੀ ਹੈ। 

...ਤੇ ਹੁਣ ਅੰਮ੍ਰਿਤਸਰ ਏਅਰਪੋਰਟ ਨੇੜੇ ਨਹੀਂ ਉੱਡ ਸਕਣਗੇ 'ਡਰੋਨ'     
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ 5 ਕਿਲੋਮੀਟਰ ਦੇ ਦਾਇਰੇ 'ਚ ਕਿਸੇ ਵੀ ਸਮਾਰੋਹ ਨੂੰ ਕਵਰ ਕਰਨ ਅਤੇ ਹੋਰ ਕਿਸੇ ਕੰਮ ਲਈ ਡਰੋਨ ਉਡਾਨਾਂ 'ਤੇ ਪੂਰੀ ਰੋਕ ਲਾ ਦਿੱਤੀ ਗਈ ਹੈ।

ਮਾਲੇਰਕੋਟਲਾ 'ਚ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ     
ਇੱਥੇ ਜਰਗ ਚੌਂਕ ਨੇੜੇ ਬੀਤੀ ਰਾਤ ਵਿਆਹ ਦੀ ਪਾਰਟੀ ਦੌਰਾਨ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਕਤਲ ਕਰ ਦਿੱਤਾ ਗਿਆ। 

ਕੈਪਟਨ ਨੇ ਵਿਚਾਲੇ ਛੱਡਿਆ 'ਵਿਦੇਸ਼ ਦੌਰਾ', ਵਿਸ਼ੇਸ਼ ਇਜਲਾਸ 'ਚ ਲੈਣਗੇ ਹਿੱਸਾ!     
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਵਿਦੇਸ਼ ਦੌਰਾ ਵਿਚਾਲੇ ਹੀ ਛੱਡ ਕੇ ਪਰਤ ਆਏ ਹਨ।

ਵਿਆਹ ’ਤੇ ਗਏ ਸਰਪੰਚ ਦੇ ਘਰ ਨੂੰ ਲੱਗੀ ਅੱਗ, ਬਜ਼ੁਰਗ ਔਰਤ ਦੀ ਮੌਤ     
 ਜ਼ਿਲਾ ਫਿਰੋਜ਼ਪੁਰ ਦੇ ਪਿੰਡ ਭਾਂਗਰ ਵਿਖੇ ਇਕ ਘਰ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। 

ਜਲੰਧਰ ਦੀ ਇਸ ਸਬਜ਼ੀ ਮੰਡੀ 'ਚ 700 ਗ੍ਰਾਮ ਦਾ ਇਕ ਪਿਆਜ਼ ਵਿੱਕ ਰਿਹੈ 40 ਰੁਪਏ 'ਚ
ਸਬਜ਼ੀਆਂ ਦੇ ਭਾਅ ਦਿਨੋਂ-ਦਿਨ ਵੱਧਦੇ ਜਾ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Anuradha

Content Editor

Related News