Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

11/21/2019 5:46:49 PM

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਸਿਆਸੀ ਡਰਾਮੇ 'ਚ ਰੋਪੜ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵਿਧਾਇਕੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਸੰਦੋਆ ਦਾ ਤਰਕ ਹੈ ਕਿ ਆਮ ਜਨਤਾ 'ਤੇ ਜ਼ਿਮਣੀ ਚੋਣਾਂ ਦਾ ਭਾਰ ਨਾ ਪਵੇ, ਇਸ ਲਈ ਉਨ੍ਹਾਂ ਨੇ ਅਸਤੀਫਾ ਵਾਪਸ ਲਿਆ ਹੈ। ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ 'ਚ ਅਹਿਮ ਰੋਲ ਨਿਭਾਅ ਕੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਿੱਖ ਕੋਮ ਦੀਆਂ ਨਜ਼ਰਾ 'ਚ ਹੀਰੋ ਬਣ ਗਏ ਹਨ, ਜੇਕਰ ਸਿੱਧੂ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਣ ਲਈ ਆਏ ਤਾਂ ਅਸੀਂ ਉਸ ਨੂੰ ਨੰਗੇ ਪੈਰੀਂ ਲੈਣ ਜਾਵਾਂਗੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਅਸਤੀਫਾ ਵਾਪਸ ਲੈਣ ਤੋਂ ਬਾਅਦ ਸੰਦੋਆ ਦਾ ਪਹਿਲਾ ਬਿਆਨ ਆਇਆ ਸਾਹਮਣੇ     
 ਪੰਜਾਬ ਦੇ ਸਿਆਸੀ ਡਰਾਮੇ 'ਚ ਰੋਪੜ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵਿਧਾਇਕੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। 

ਨਵਜੋਤ ਸਿੱਧੂ ਨੂੰ ਅਕਾਲੀ ਦਲ ਟਕਸਾਲੀ ਦਾ ਵੱਡਾ ਆਫਰ     
 ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ 'ਚ ਅਹਿਮ ਰੋਲ ਨਿਭਾਅ ਕੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਿੱਖ ਕੋਮ ਦੀਆਂ ਨਜ਼ਰਾ 'ਚ ਹੀਰੋ ਬਣ ਗਏ ਹਨ, ਜੇਕਰ ਸਿੱਧੂ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਣ ਲਈ ਆਏ ਤਾਂ ਅਸੀਂ ਉਸ ਨੂੰ ਨੰਗੇ ਪੈਰੀਂ ਲੈਣ ਜਾਵਾਂਗੇ। 

ਜੱਜ ਬਣਨ ਦਾ ਦੇਖਿਆ ਸੀ ਸੁਪਨਾ, ਹੁਸ਼ਿਆਰਪੁਰ ਦੀ ਧੀ ਨੇ ਕਰ ਦਿਖਾਇਆ ਸੱਚ (ਤਸਵੀਰਾਂ)
ਕਹਿੰਦੇ ਨੇ ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। 

ਤਰਨਤਾਰਨ ਬੰਬ ਧਮਾਕਾ : ਐੱਨ. ਆਈ. ਏ. ਨੇ 6 ਲੋਕ ਲਏ ਹਿਰਾਸਤ 'ਚ, ਹੱਥ ਲੱਗੇ ਅਹਿਮ ਦਸਤਾਵੇਜ਼     
ਪਿੰਡ ਪੰਡੋਰੀ ਗੋਲਾ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਜਾਂਚ ਕਰ ਰਹੀ ਐੱਨ. ਆਈ. ਏ. ਦੀ ਟੀਮ ਨੇ ਬੁੱਧਵਾਰ ਨੂੰ ਖਾਲਿਸਤਾਨੀ ਸਮਰਥਕ ਬਿਕਰਮਜੀਤ ਸਿੰਘ ਵਿੱਕੀ ਪੰਜਵੜ ਦੇ ਪਰਿਵਾਰ ਤੋਂ ਪੁੱਛਗਿੱਛ ਤੋਂ ਬਾਅਦ ਦੋ ਪਹਿਲਾਂ ਅੱਤਵਾਦੀ ਰਹਿ ਚੁੱਕੇ ਲੋਕਾਂ ਸਮੇਤ ਛੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ। 

ਲੁਧਿਆਣਾ 'ਚ ਸ਼ਰੇਆਮ ਗੁੰਡਾਗਰਦੀ, ਸੀ. ਸੀ. ਟੀ. ਵੀ. 'ਚ ਕੈਦ ਵਾਰਦਾਤ (ਵੀਡੀਓ) 
ਲੁਧਿਆਣਾ ਦੇ ਜਮਾਲਪੁਰ ਸਥਿਤ ਸ਼ੰਕਰ ਕਾਲੋਨੀ 'ਚ ਉਸ ਸਮੇਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ, ਜਦੋਂ ਕੁਝ ਲੋਕਾਂ ਨੇ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ। 

ਸੋਨੇ ਦੀ ਝਾਲ ਵਾਲਾ ਪੱਤਰਾ ਪੂਰੀ ਤਰ੍ਹਾਂ ਸੁਰੱਖਿਅਤ, ਝੂਠਾ ਪ੍ਰਚਾਰ ਨਾ ਕਰਨ ਦੀ ਅਪੀਲ     
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮੌਕੇ ਇਤਿਹਾਸਕ ਗੁ. ਸ੍ਰੀ ਬੇਰ ਸਾਹਿਬ 'ਚ ਬਾਬਾ ਸੁਖਦੇਵ ਸਿੰਘ ਭੁੱਚੋ ਮੰਡੀ ਵਾਲਿਆਂ ਵੱਲੋਂ ਚੜ੍ਹਾਏ ਗਏ ਸੋਨੇ ਦੇ ਪੱਤਰੇ ਸੰਬੰਧੀ ਸ਼ੋਸ਼ਲ ਮੀਡੀਆ 'ਤੇ ਕਈ ਪ੍ਰਕਾਰ ਦਾ ਵਿਵਾਦ ਭਖਦਾ ਜਾ ਰਿਹਾ ਹੈ। 

ਬੈਂਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਦੇਣਾ ਕੀਤਾ ਬੰਦ!     
ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਯੋਜਨਾ ਦੇ ਚੱਲਦਿਆਂ ਕਿਸਾਨਾਂ ਨੇ ਬੈਂਕਾਂ ਤੋਂ ਲਿਆ ਕਰਜ਼ਾ ਮੋੜਨਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਰੇਸ਼ਾਨ ਹੋ ਕੇ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ਾ ਦੇਣਾ ਤਕਰੀਬਨ ਬੰਦ ਹੀ ਕਰ ਦਿੱਤਾ ਹੈ। 

'ਪਵਿੱਤਰ ਗੈਂਗ' ਨੇ ਫੇਸਬੁਕ 'ਤੇ ਲਈ ਪੰਡੋਰੀ ਵੜੈਚ ਕਤਲ ਕਾਂਡ ਦੀ ਜ਼ਿੰਮੇਵਾਰੀ     
ਬਟਾਲਾ ਦੇ ਇਕ ਗੈਂਗ ਨੇ ਸੋਸ਼ਲ ਮੀਡੀਆ 'ਤੇ ਪਿੰਡ ਪੰਡੋਰੀ ਵੜੈਚ ਦੇ ਮਨਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। 

ਬਠਿੰਡਾ : ਕੁੜੀਆਂ ਨਾਲ ਛੇੜਛਾੜ ਕਰਨ ਤੋਂ ਰੋਕਣ 'ਤੇ ਨੌਜਵਾਨ ਨੂੰ ਮਾਰੀ ਗੋਲੀ     
 ਬਠਿੰਡਾ ਜ਼ਿਲੇ ਦੇ ਪਿੰਡ ਭਗਤਾ ਭਾਈ ਵਿਚ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 ਅਨੋਖਾ ਦ੍ਰਿਸ਼ : ਸ੍ਰੀ ਕਰਤਾਰਪੁਰ ਸਾਹਿਬ ਵਿਖੇ 'ਜਿਨਾਹ ਤੇ ਗਾਂਧੀ' ਹੋਏ ਇਕੱਠੇ     
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੰਡ ਦੇ ਬਾਅਦ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਮਹਾਤਮਾ ਗਾਂਧੀ ਨੂੰ ਇਕੱਠੇ ਵੇਖਿਆ ਜਾ ਸਕਦਾ ਹੈ, ਜੋ ਅਨੋਖਾ ਦ੍ਰਿਸ਼ ਪੇਸ਼ ਕਰ ਰਹੇ ਹਨ। 
 


Anuradha

Content Editor

Related News