Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

11/20/2019 5:51:36 PM

ਜਲੰਧਰ (ਵੈੱਬ ਡੈਸਕ) : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਚ ਡਾਕ ਰਾਹੀਂ ਆਇਆ ਪ੍ਰਸ਼ਾਦ (ਸੁੱਕਾ) ਖਾਣ ਨਾਲ ਕਈ ਲੋਕ ਬਿਮਾਰ ਹੋ ਗਏ। ਇਹ ਪ੍ਰਸ਼ਾਦ ਕਿੱਥੋਂ ਆਇਆ ਅਤੇ ਕਿਸ ਨੇ ਭੇਜਿਆ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਨਸਾ ਦੇ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਇਕ ਸਿੱਖ ਲੜਕੀ ਨੂੰ ਕ੍ਰਿਪਾਨ ਅਤੇ ਕੜਾ ਪਾਇਆ ਹੋਣ ਕਾਰਨ ਇਮਤਿਹਾਨ ਵਿਚ ਨਾ ਬੈਠਣ ਦੇਣ ਦੀ ਘਟਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਅਤਿਨਿੰਦਣਯੋਗ ਹਨ, ਇਸ ਲਈ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਤੌਰ 'ਤੇ ਭੇਜ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਆਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਸਿੱਧੂ ਮੂਸੇਵਾਲਾ ਦੇ ਪਿੰਡ 'ਚ ਪਿਆ ਭੜਥੂ, ਡਾਕ ਰਾਹੀਂ ਆਏ ਪ੍ਰਸ਼ਾਦ ਨੇ ਚੱਕਰਾਂ 'ਚ ਪਾਈ ਪੁਲਸ     
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਚ ਡਾਕ ਰਾਹੀਂ ਆਇਆ ਪ੍ਰਸ਼ਾਦ (ਸੁੱਕਾ) ਖਾਣ ਨਾਲ ਕਈ ਲੋਕ ਬਿਮਾਰ ਹੋ ਗਏ। 

ਕ੍ਰਿਪਾਨਧਾਰੀ ਸਿੱਖ ਕੁੜੀ ਨੂੰ ਇਮਤਿਹਾਨ 'ਚ ਨਾ ਬੈਠਣ ਦੇਣ 'ਤੇ ਅਕਾਲ ਤਖਤ ਸਖਤ     
ਇਕ ਸਿੱਖ ਲੜਕੀ ਨੂੰ ਕ੍ਰਿਪਾਨ ਅਤੇ ਕੜਾ ਪਾਇਆ ਹੋਣ ਕਾਰਨ ਇਮਤਿਹਾਨ ਵਿਚ ਨਾ ਬੈਠਣ ਦੇਣ ਦੀ ਘਟਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕੀਤੀ ਹੈ।

ਮਾਂ ਤੋਂ ਨਹੀਂ ਝੱਲਿਆ ਜਾ ਰਿਹਾ ਸਿਆਚਿਨ 'ਚ ਸ਼ਹੀਦ ਹੋਏ ਪੁੱਤ ਦਾ ਦੁੱਖ (ਤਸਵੀਰਾਂ)     
ਸਿਆਚਿਨ 'ਚ ਬਰਫੀਲੇ ਤੂਫਾਨ ਕਾਰਨ ਡਿਊਟੀ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਸੈਦੋਂ ਨੌਸ਼ਹਿਰਾ ਦੇ ਰਹਿਣ ਵਾਲੇ ਡਿੰਪਲ ਕੁਮਾਰ ਸ਼ਹੀਦ ਹੋ ਗਏ ਹਨ। 

ਕਪੂਰਥਲਾ ਦੇ ਪਿੰਡ ਰਾਏਪੁਰ 'ਚ 3 ਬੰਬ ਮਿਲਣ ਨਾਲ ਫੈਲੀ ਦਹਿਸ਼ਤ (ਵੀਡੀਓ)     
ਕਪੂਰਥਲਾ ਦੇ ਪਿੰਡ ਰਾਏਪੁਰ 'ਚ ਤਿੰਨ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ 'ਚ ਸਰਕਾਰੀ ਜ਼ਮੀਨ 'ਤੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਮਜ਼ਦੂਰਾਂ ਵੱਲੋਂ ਜ਼ਮੀਨ 'ਚੋਂ ਤਿੰਨ ਬੰਬ ਬਰਾਮਦ ਕੀਤੇ ਗਏ। 

ਬੋਲੇ ਮਜੀਠੀਆ, ਸਿਆਸੀ ਰੰਜਿਸ਼ ਦੇ ਤਹਿਤ ਹੋਇਆ ਢਿੱਲਵਾਂ ਦਾ ਕਤਲ     
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬੁੱਧਵਾਰ ਨੂੰ ਪਿੰਡ ਢਿੱਲਵਾਂ ਵਿਖੇ ਦੋ ਦਿਨ ਪਹਿਲਾਂ ਕਤਲ ਕੀਤੇ ਗਏ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। 

ਇਕ ਹਾਦਸੇ ਨੇ ਵਿਖਾਇਆ ਰਿਸ਼ਤਿਆਂ ਦਾ ਅਸਲ ਰੰਗ, ਝਿੰਜੋੜ ਦੇਵੇਗੀ ਇਹ ਵੀਡੀਓ     
 ਅੱਜ ਦੇ ਪਦਾਰਥਵਾਦੀ ਯੁੱਗ 'ਚ ਇਨਸਾਨ ਇਸ ਕਦਰ ਸਵਾਰਥੀ ਹੋ ਚੁੱਕਾ ਹੈ ਕਿ ਨਾ ਤਾਂ ਇਸ ਨੂੰ ਰਿਸ਼ਤਿਆਂ ਦੀ ਕਦਰ ਹੈ ਅਤੇ ਨਾ ਹੀ ਰਿਸ਼ਤਿਆਂ ਨੂੰ ਨਿਭਾਉਣ ਦੀ ਕੋਈ ਚਾਹਤ।

'ਪੰਜਾਬ ਦੀਆਂ ਜੇਲਾਂ' ਦੀ ਸੁਰੱਖਿਆ ਸੀ. ਆਰ. ਪੀ. ਐੱਫ. ਦੇ ਜਵਾਨਾਂ ਹੱਥ     
ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਦਾ ਜ਼ਿੰਮਾ ਹੌਲੀ-ਹੌਲੀ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸੌਂਪਿਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਗਈ ਹੈ।

ਨਾਭਾ ਜੇਲ ਬ੍ਰੇਕ ਕਾਂਡ : ਸਾਜ਼ਿਸ਼ਕਰਤਾ ਰੋਮੀ ਨੂੰ ਹਾਂਗਕਾਂਗ ਤੋਂ ਲਿਆਉਣ ਦਾ ਰਸਤਾ ਸਾਫ਼     
 ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। 

ਸਿਆਚਿਨ 'ਚ ਸ਼ਹੀਦ ਹੋਏ 3 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਪੁੱਜਣਗੀਆਂ ਪੰਜਾਬ     
3 ਪੰਜਾਬ ਰੈਜੀਮੈਂਟ ਦੇ ਜਵਾਨ ਦੀ ਡਿਊਟੀ ਦੌਰਾਨ ਗਲੇਸ਼ੀਅਰ ਵਿਚ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਸ਼ਹੀਦ ਹੋਏ 6 ਜਵਾਨਾਂ 'ਚੋਂ 3 ਪੰਜਾਬ ਅਤੇ ਇਕ ਹਿਮਾਚਲ ਦਾ ਹੈ। 

ਜਲੰਧਰ: ਜੋਤੀ ਚੌਕ 'ਚ ਨਿਗਮ ਨੇ ਖਦੇੜੇ ਨਾਜਾਇਜ਼ ਕਬਜ਼ੇ, ਦੁਕਾਨਦਾਰਾਂ ਨੇ ਲਾਇਆ ਧਰਨਾ (ਵੀਡੀਓ)     
ਕੁਝ ਦਿਨ ਪਹਿਲਾਂ ਨਗਰ-ਨਿਗਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਰੈਣਕ ਬਾਜ਼ਾਰ 'ਚ ਸਥਿਤ ਟਿੱਕੀਆਂ ਵਾਲੇ ਚੌਕ ਨੂੰ ਡੇਗ ਦਿੱਤਾ ਗਿਆ ਸੀ।


Anuradha

Content Editor

Related News