Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

10/18/2019 5:49:20 PM

ਜਲੰਧਰ (ਵੈੱਬ ਡੈਸਕ) : ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਸ਼ੁੱਕਰਵਾਰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼ਮੂਲੀਅਤ ਕਰਨ ਆਏ ਸਨ ਕਿ ਵਾਪਸੀ ਦੌਰਾਨ ਐੱਸ. ਪੀ. ਬਠਿੰਡਾ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਡੇਰਾ ਸੱਚ ਖੰਡ ਬੱਲਾਂ ਵਿਖੇ ਨਤਮਸਤਕ ਹੋਏ। ਸ਼ੁੱਕਰਵਾਰ ਬਾਅਦ ਦੁਪਹਿਰ ਕੈਪਟਨ ਡੇਰਾ ਬੱਲਾਂ ਪਹੁੰਚੇ ਅਤੇ ਬਾਬਾ ਨਿਰੰਜਣ ਦਾਸ ਜੀ ਤੋਂ ਅਸ਼ੀਰਵਾਦ ਲਿਆ। ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੱਚਖੰਡ ਬੱਲਾਂ ਨਤਮਸਤਕ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਸ ਨੇ ਲਿਆ ਹਿਰਾਸਤ 'ਚ     
ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਸ਼ੁੱਕਰਵਾਰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।

ਸੱਚਖੰਡ ਬੱਲਾਂ ਨਤਮਸਤਕ ਹੋਏ ਕੈਪਟਨ ਅਮਰਿੰਦਰ ਸਿੰਘ     
 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਡੇਰਾ ਸੱਚ ਖੰਡ ਬੱਲਾਂ ਵਿਖੇ ਨਤਮਸਤਕ ਹੋਏ। ਸ਼ੁੱਕਰਵਾਰ ਬਾਅਦ ਦੁਪਹਿਰ ਕੈਪਟਨ ਡੇਰਾ ਬੱਲਾਂ ਪਹੁੰਚੇ ਅਤੇ ਬਾਬਾ ਨਿਰੰਜਣ ਦਾਸ ਜੀ ਤੋਂ ਅਸ਼ੀਰਵਾਦ ਲਿਆ। 

ਫਿਰੋਜ਼ਪੁਰ ਰੇਲ ਮੰਡਲ ਸਣੇ ਪੰਜਾਬ ਦੇ ਕਈ ਜ਼ਿਲਿਆਂ 'ਚ CBI ਦੀ ਰੇਡ .     
ਸੀ.ਬੀ.ਆਈ ਦੇ ਅਧਿਕਾਰੀਆਂ ਵਲੋਂ ਅੱਜ ਫਿਰੋਜ਼ਪੁਰ ਰੇਲ ਮੰਡਲ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਅਚਨਚੇਤ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਇਨਵੈਸਟਮੈਂਟ ਦੇ ਨਾਂ 'ਤੇ ਸੁਖਬੀਰ ਨੇ ਕਾਂਗਰਸ ਸਰਕਾਰ 'ਤੇ ਕੀਤਾ ਤਿੱਖਾ ਵਾਰ
ਫਿਰੋਜ਼ਪੁਰ ਦੇ ਐੱਮ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨਵੈਸਟਮੈਂਟ ਦੇ ਨਾਂ 'ਤੇ ਕਾਂਗਰਸ ਸਰਕਾਰ 'ਤੇ ਤਿੱਖਾ ਵਾਰ ਕਰ ਰਹੇ ਹਨ। 

ਘਰ 'ਚ ਠਾਹ-ਠਾਹ ਚੱਲੀਆਂ ਗੋਲੀਆਂ, ਗਲੀ 'ਚ ਦੌੜਿਆ ਖੂਨ ਨਾਲ ਲਥਪੱਥ ਬੰਦਾ     
ਪਿੰਡ ਕੁੰਭੜਾ ਦੇ ਮੁਹੱਲਾ ਘੁਮਿਆਰਾਂ 'ਚ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ 2 ਨੌਜਵਾਨ ਅਚਾਨਕ ਇਕ ਘਰ 'ਚ ਵੜੇ ਅਤੇ ਘਰ ਦੇ ਮੁਖੀ 'ਤੇ ਠਾਹ-ਠਾਹ ਗੋਲੀਆਂ ਚਲਾ ਮੌਕੇ ਤੋਂ ਫਰਾਰ ਹੋ ਗਏ। 

ਕਪੂਰਥਲਾ ਤੋਂ ਗੋਇੰਦਵਾਲ ਮਾਰਗ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ     
 ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਪੂਰਥਲਾ ਤੋਂ ਗੋਇੰਦਵਾਲ ਮਾਰਗ ਦਾ ਨਾਂਅ ਬਦਲ ਕੇ 'ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ' ਰੱਖਣ 'ਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਦਾ ਧੰਨਵਾਦ ਕੀਤਾ ਹੈ।

ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਲੱਗੇਗਾ 50 ਫੁੱਟ ਉੱਚਾ ੴ ਦਾ ਚਿੰਨ੍ਹ     
ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦਾ ਸਮਾਂ ਜਿਉਂ-ਜਿਉਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਲੈਂਡ ਪੋਰਟ ਅਥਾਰਟੀ ਵੱਲੋਂ ਉਸਾਰੀ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ । 

ਪੰਜਾਬ ਪੁਲਸ ਦੇ ਏ. ਆਈ. ਜੀ. ਖਿਲਾਫ ਸਰੀਰਕ ਸ਼ੋਸਣ ਦਾ ਮਾਮਲਾ ਦਰਜ     
ਪੰਜਾਬ ਪੁਲਸ ਦੇ ਏ. ਆਈ. ਜੀ. ਆਸ਼ੀਸ਼ ਕੁਮਾਰ ਖਿਲਾਫ ਹਿਰਾਸਤ 'ਚ ਬੰਦ ਇਕ ਔਰਤ ਨਾਲ ਸਰੀਰਕ ਸ਼ੋਸਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਦੇਖੋ, ਕਿਉਂ ਯੂਨੀਵਰਸਿਟੀ 'ਚ ਰਾਤ ਭਰ ਧਰਨੇ 'ਤੇ ਬੈਠੀ ਇਹ ਵਿਦਿਆਰਥਣ     
ਪਿਛਲੇ ਪੰਜ ਸਾਲਾਂ ਤੋਂ ਪੀ.ਐੱਚ.ਡੀ. ਕਰ ਰਹੀ ਇਕ ਵਿਦਿਆਰਥਣ ਨੇ ਗੁੱਸੇ 'ਚ ਆ ਕੇ ਯੂਨੀਵਰਸਿਟੀ 'ਚ ਆਪਣੇ ਵਿਭਾਗ ਦੇ ਮੁੱਖ ਦਰਵਾਜੇ 'ਤੇ ਤਾਲਾ ਜੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। 

ਸਰਕਾਰ ਦੀ ਸਖਤੀ ਦੇ ਬਾਵਜੂਦ ਵੀ ਪਰਾਲੀ ਸਾੜਨਗੇ ਕਿਸਾਨ, ਜਾਣੋ ਕਾਰਨ     
ਕਿਸਾਨ ਮਜ਼ਦੂਰ ਜੱਥੇਬੰਦੀ ਨੇ ਕੇਂਦਰ ਤੇ ਪੰਜਾਬ ਸਰਕਾਰ 'ਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਕੋਈ ਠੋਸ ਨੀਤੀ ਨਾ ਬਣਾਉਣ ਦਾ ਦੋਸ਼ ਲਾਇਆ ਹੈ ਅਤੇ ਸਰਕਾਰ ਦੀ ਸਖਤੀ ਦੇ ਬਾਵਜੂਦ ਵੀ ਪਰਾਲੀ ਸਾੜਨ ਦਾ ਐਲਾਨ ਕੀਤਾ ਹੈ। 


Anuradha

Content Editor

Related News