Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/17/2019 5:54:44 PM

ਜਲੰਧਰ (ਵੈੱਬ ਡੈਸਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲੜਨ ਤੋਂ ਇਨਕਾਰ ਕੀਤਾ ਗਿਆ ਹੈ। ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਨੇ ਜਲਾਲਾਬਾਦ ਤੋਂ ਜ਼ਿਮਨੀ ਚੋਣ ਲੜਨ ਦੀ ਖਬਰ ਦਾ ਖੰਡਨ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਕਾਂਗਰਸ ਜ਼ਿਮਨੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਜੇ ਪਾਸੇ ਮਜੀਠੀਆ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ 750 ਕਰੋੜ ਰੁਪਏ ਦੀ ਗੰਨੇ ਦੀ ਅਦਾਇਗੀ ਬਾਕੀ ਹੈ, ਹੜ੍ਹਾਂ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਪਰ ਕੈਪਟਨ ਸਰਕਾਰ ਕਿਸੇ ਦੀ ਕੋਈ ਸੁਧ ਨਹੀਂ ਲੈ ਰਹੀ ਅਤੇ ਆਪਣੇ ਮੰਤਰੀਆਂ-ਵਿਧਾਇਕਾਂ 'ਤੇ ਖਜ਼ਾਨਾ ਖਰਚ ਕਰਨ 'ਚ ਲੱਗੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

'ਸੁਨੀਲ ਜਾਖੜ' ਵਲੋਂ ਜ਼ਿਮਨੀ ਚੋਣਾਂ ਲੜਨ ਤੋਂ ਇਨਕਾਰ     
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲੜਨ ਤੋਂ ਇਨਕਾਰ ਕੀਤਾ ਗਿਆ ਹੈ। 

ਜਲੰਧਰ 'ਚ 13 ਸਾਲਾ ਲੜਕੇ ਨੇ ਮਚਾਈ ਤਰਥੱਲੀ, ਕ੍ਰਾਈਮ ਪੈਟਰੋਲ ਦੇਖ ਰਚਿਆ ਡਰਾਮਾ (ਵੀਡੀਓ)     
 ਬੀਤੇ ਦਿਨ ਸੇਠ ਹੁਕਮ ਚੰਦ ਸਕੂਲ 'ਚੋਂ ਅਚਾਨਕ ਲਾਪਤਾ ਹੋਇਆ ਲੜਕਾ ਪੁਲਸ ਵੱਲੋਂ ਦੇਰ ਸ਼ਾਮ ਤੱਕ ਲਧਿਆਣਾ ਤੋਂ ਬਰਾਮਦ ਕਰ ਲਿਆ ਗਿਆ। 

ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ 'ਚ ਕੈਪਟਨ 'ਤੇ ਵਰ੍ਹੇ ਮਜੀਠੀਆ     
ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਮੰਗਲਵਾਰ ਨੂੰ ਅਕਾਲੀ ਦਲ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। 

ਕੇਂਦਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ 'ਤੇ ਵਿਵਾਦ ਜਾਰੀ     
ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੇ ਜਾਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ ।

ਲੋਕਾਂ ਦੀ ਖੁਸ਼ੀ ਦੁੱਗਣੀ ਕਰੇਗਾ ਦੀਵਾਲੀ ਬੰਪਰ
 ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜੋ ਕਿ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ।

ਜ਼ੰਜੀਰਾਂ 'ਚ ਬੱਝੀ ਫਰਾਰ ਹੋਈ ਕੁੜੀ ਦੇ ਮਾਮਲੇ 'ਚ ਆਇਆ ਨਾਟਕੀ ਮੋੜ     
ਰਣਜੀਤ ਐਵੀਨਿਊ ਦੇ ਲਾਲ ਕੁਆਰਟਰ 'ਚ ਰਹਿਣ ਵਾਲੀ ਨਸ਼ੇ ਲਈ ਜ਼ੰਜੀਰਾਂ 'ਚ ਬੰਨ੍ਹੀ ਕੁੜੀ, ਜੋ ਨਸ਼ੇ ਦੇ ਸੌਦਾਗਰਾਂ ਨਾਲ 'ਫੁਰਰ' ਹੋ ਗਈ ਸੀ, ਦੇ ਮਾਮਲੇ 'ਚ ਇਕ ਨਾਟਕੀ ਮੋੜ ਆ ਗਿਆ ਹੈ। 

ਨਾਭਾ ਜੇਲ 'ਚ ਆਪਸ 'ਚ ਭਿੜੇ ਬਦਮਾਸ਼, ਜ਼ਖਮੀ ਕੈਦੀ ਨੇ ਮੀਡੀਆ ਸਾਹਮਣੇ ਖੋਲ੍ਹੇ ਕਈ ਰਾਜ਼ (ਵੀਡੀਓ)     
ਪੰਜਾਬ ਦੀਆ ਜੇਲਾਂ 'ਚ ਕੈਂਦੀਆਂ ਦੀ ਆਪਸੀ ਲੜਾਈ ਝਗੜੇ ਦੀਆਂ ਵਾਰਦਾਤਾਂ 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ।

ਬਠਿੰਡਾ ਦੇ ਪਿੰਡ ਰਾਮਾਂ 'ਚ ਪੀਲੀਏ ਦਾ ਕਹਿਰ, 100 ਤੋਂ ਵੱਧ ਲੋਕ ਆਏ ਲਪੇਟ 'ਚ     
ਬਠਿੰਡਾ ਜ਼ਿਲੇ ਦੇ ਪਿੰਡ ਹਰਰਾਏਪੁਰ ਤੋਂ ਬਾਅਦ ਹੁਣ ਪਿੰਡ ਰਾਮਾਂ ਪੀਲੀਏ ਦੀ ਲਪੇਟ ਵਿਚ ਆ ਗਿਆ ਹੈ...

ਕੈਪਟਨ ਸਰਕਾਰ ਦੇ ਢਾਈ ਸਾਲ ਬੀਤੇ, ਜਾਣੋ ਵਾਅਦੇ ਪੂਰੇ ਕਰਨ 'ਚ ਕਿੰਨੀ ਹੋਈ ਸਫਲ     
ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸੱਤਾ 'ਚ ਆਏ ਢਾਈ ਸਾਲ ਬੀਤ ਗਏ ਹਨ ਅਤੇ ਉਨ੍ਹਾਂ ਦੀ ਸਰਕਾਰ ਕੋਲ ਢਾਈ ਸਾਲ ਦਾ ਸਮਾਂ ਬਾਕੀ ਬਚਿਆ ਹੈ। 

ਹੁਣ ਪੁਲਸ ਅਫਸਰ ਨਾਲ ਪਿਆ 'ਸਿਮਰਜੀਤ ਬੈਂਸ' ਦਾ ਪਾਲਾ, ਖੋਲ੍ਹੀ ਪੋਲ     
ਅਫਸਰਾਂ ਨਾਲ ਖਹਿਬੜਨ ਵਾਲੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦਾ ਪਾਲਾ ਹੁਣ ਇਕ ਪੁਲਸ ਅਫਸਰ ਨਾਲ ਪਿਆ ਹੈ। 


 


Anuradha

Content Editor

Related News