Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/09/2019 5:52:25 PM

ਜਲੰਧਰ (ਵੈੱਬ ਡੈਸਕ) : ਡੀ. ਸੀ. ਦੇ ਨਾਲ ਬਦਸੂਲਕੀ ਕਰਨ ਦੇ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਕੀਤੀ ਗਈ ਐੱਫ. ਆਈ. ਆਰ. 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਤੋੜਦੇ ਹੋਏ ਕਿਹਾ ਕਿ ਬੈਂਸ ਖਿਲਾਫ ਐੱਫ. ਆਈ. ਆਰ. ਉਨ੍ਹਾਂ ਨੇ ਹੀ ਦਰਜ ਕਰਵਾਈ ਸੀ। ਦੂਜੇ ਪਾਸੇ ਬਟਾਲਾ ਫੈਕਟਰੀ ਧਮਾਕੇ ਦੌਰਾਨ ਡੀ. ਸੀ. ਵਿਪੁਲ ਉੱਜਵਲ ਨਾਲ ਬਹਿਸ ਕਰਕੇ ਵਿਵਾਦਾਂ 'ਚ ਆਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਮੁਸ਼ਕਲਾਂ ਘਟਣ ਦੀ ਬਜਾਏ ਵੱਧਦੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨਾਲ ਕੀਤੇ ਦੁਰਵਿਵਹਾਰ ਦੇ ਵਿਰੋਧ ਵਿਚ ਅੱਜ ਗੁਰਦਾਸਪੁਰ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟਿੰਗ ਕਰਕੇ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਬੈਂਸ ਖਿਲਾਫ ਮੈਂ ਦਰਜ ਕਰਵਾਈ ਐੱਫ. ਆਈ. ਆਰ: ਕੈਪਟਨ     
ਡੀ. ਸੀ. ਦੇ ਨਾਲ ਬਦਸੂਲਕੀ ਕਰਨ ਦੇ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਕੀਤੀ ਗਈ ਐੱਫ. ਆਈ. ਆਰ. 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਤੋੜਦੇ ਹੋਏ ਕਿਹਾ ਕਿ ਬੈਂਸ ਖਿਲਾਫ ਐੱਫ. ਆਈ. ਆਰ. ਉਨ੍ਹਾਂ ਨੇ ਹੀ ਦਰਜ ਕਰਵਾਈ ਸੀ। 

ਡੀ. ਸੀ. ਨਾਲ ਖਹਿਬੜ ਕੇ ਬੁਰੇ ਫਸੇ ਸਿਮਰਜੀਤ ਬੈਂਸ, ਹੋਰ ਵਧੀਆਂ ਮੁਸ਼ਕਲਾਂ     
ਬਟਾਲਾ ਫੈਕਟਰੀ ਧਮਾਕੇ ਦੌਰਾਨ ਡੀ. ਸੀ. ਵਿਪੁਲ ਉੱਜਵਲ ਨਾਲ ਬਹਿਸ ਕਰਕੇ ਵਿਵਾਦਾਂ 'ਚ ਆਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਮੁਸ਼ਕਲਾਂ ਘਟਣ ਦੀ ਬਜਾਏ ਵੱਧਦੀਆਂ ਜਾ ਰਹੀਆਂ ਹਨ। 

ਬਟਾਲਾ ਫੈਕਟਰੀ ਧਮਾਕੇ ਦੇ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ (ਵੀਡੀਓ)     
ਬਟਾਲਾ 'ਚ 4 ਸਤੰਬਰ ਨੂੰ ਹੋਏ ਫੈਕਟਰੀ ਧਮਾਕੇ ਨਾਲ ਪੂਰਾ ਸ਼ਹਿਰ ਦਹਿਲ ਉਠਿਆ। 

ਸਤਲੁਜ ਦੇ ਪਾਣੀ 'ਚ ਵਹਿ ਕੇ ਆਈ 25 ਕਰੋੜ ਦੀ ਹੈਰੋਇਨ ਲੱਗੀ ਬੀ.ਐੱਸ.ਐੱਫ. ਦੇ ਹੱਥ     
ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਆਈ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਕੈਪਟਨ ਦੇ ਸ਼ਹਿਰ 'ਚ 5 ਕਲਾਸਾਂ ਨੂੰ ਪੜ੍ਹਾ ਰਹੀ ਹੈ ਸਿਰਫ ਇਕ ਟੀਚਰ     
ਪੰਜਾਬ ਦਾ ਇਕ ਅਜਿਹਾ ਸਕੂਲ ਜਿੱਥੇ ਕਲਾਸਾਂ ਤਾਂ 5 ਹਨ ਪਰ ਪੜ੍ਹਾਉਣ ਵਾਲਾ ਅਧਿਆਪਕ ਸਿਰਫ 1 ਹੈ। 

ਆਨਲਾਈਨ ਹੋਇਆ ਦੇਹ ਵਪਾਰ ਦਾ ਧੰਦਾ, ਹੈਰਾਨ ਕਰ ਦੇਵੇਗਾ ਸ਼ਾਤਰ ਅੰਟੀਆਂ ਦਾ ਨਵਾਂ ਤਰੀਕਾ     
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਟੀਮ ਵੱਲੋਂ ਦੇਹ ਵਪਾਰ ਦੇ ਅੱਡੇ ਅਤੇ ਮਸਾਜ ਸੈਂਟਰਾਂ 'ਤੇ ਕੀਤੀ ਜਾ ਰਹੀ ਰੇਡ ਤੋਂ ਬਾਅਦ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਅੰਟੀਆਂ ਨੇ ਪੁਲਸ ਤੋਂ ਬਚਣ ਲਈ ਨਵਾਂ ਹਾਈਟੈੱਕ ਤਰੀਕਾ ਅਪਣਾ ਲਿਆ ਹੈ ...

ਬਟਾਲਾ ਪਟਾਕਾ ਫੈਕਟਰੀ ਧਮਾਕੇ ਦੇ ਮਾਮਲੇ 'ਚ ਬਾਜਵਾ ਨੇ ਘੇਰੀ ਆਪਣੀ ਹੀ ਸਰਕਾਰ     
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਬਟਾਲਾ ਪਹੁੰਚੇ, ਜਿਥੇ ਉਨ੍ਹਾਂ ਨੇ ਧਮਾਕੇ ਵਾਲੀ ਜਗ੍ਹਾ ਦਾ ਦੌਰਾ ਕੀਤਾ।

ਜਲੰਧਰ 'ਚ ਲੱਗੇ ਭੂਚਾਲ ਦੇ ਝਟਕੇ     
 ਸੋਮਵਾਰ ਨੂੰ ਜਲੰਧਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਲਗਭਗ 12.10 'ਤੇ ਮਹਿਸਸੂ ਕੀਤੇ ਗਏ ਹਨ। 

ਜ਼ੋਮਾਟੋ ਦਾ ਡਿਲਿਵਰੀ ਬੁਆਏ ਪੁਲਸ ਨਾਲ ਉਲਝਿਆ, ਵੀਡੀਓ ਹੋਈ ਵਾਇਰਲ     
 ਜਲੰਧਰ ਦੇ ਵਰਕਸ਼ਾਪ ਚੌਕ 'ਚ ਬੀਤੀ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਜ਼ੋਮਾਟੋ ਦੀ ਡਿਲਿਵਰੀ ਕਰਨ ਵਾਲਾ ਇਕ ਸਿੱਖ ਨੌਜਵਾਨ ਪੁਲਸ ਮੁਲਾਜ਼ਮ ਦੇ ਨਾਲ ਉਲਝ ਗਿਆ। 

5 ਧੀਆਂ ਹੋਣ 'ਤੇ ਦੁਖੀ ਪਿਤਾ ਨੂੰ ਲੱਗੀ ਨਸ਼ੇ ਦੀ ਲਤ, ਹੋਈ ਮੌਤ (ਤਸਵੀਰਾਂ)
ਅਬੋਹਰ ਦੇ ਪਿੰਡ ਦਾਨੇਵਾਲਾ ਸਤਕੋਸੀ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ 'ਚ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ।
 


Anuradha

Content Editor

Related News