Punjab Wrap Up: ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
Saturday, Aug 31, 2019 - 06:38 PM (IST)

ਜਲੰਧਰ (ਵੈੱਬ ਡੈਸਕ)—ਪਾਕਿਸਤਾਨ ’ਚ ਸਿੱਖ ਲੜਕੀ (ਜਗਜੀਤ ਕੌਰ) ਦਾ ਜ਼ਬਰਨ ਧਰਮ ਤਬਦੀਲ ਕਰਵਾ ਕੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਨ ਤੋਂ ਬਾਅਦ ਅਗਵਾ ਸੰਬੰਧੀ ਮਾਮਲੇ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਪਾਕਿਸਤਾਨ ’ਤੇ ਸਵਾਲ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ‘ਜਗ ਬਾਣੀ’ ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ। ਇਸ ਨਿਊਂਜ਼ ਬੁਲੇਟਿਨ ’ਚ ਅਸੀਂ ਤੁਹਾਨੂੰ ਪੰਜਾਬ ਨਾਲ ਖਬਰਾਂ ਦੱਸਾਂਗੇ-
ਪਾਕਿਸਤਾਨ ’ਚ ਅਗਵਾ ਸਿੱਖ ਲੜਕੀ ਬਾਰੇ ਸਿਰਸਾ ਨੇ ਦਿੱਤਾ ਵੱਡਾ ਬਿਆਨ (ਵੀਡੀਓ)
ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਇਲਾਕੇ ਵਿਚ ਇਕ ਸਿੱਖ ਲੜਕੀ (ਜਗਜੀਤ ਕੌਰ) ਦਾ ਜ਼ਬਰੀ ਧਰਮੀ ਪਰਿਵਰਤਨ ਸੰਬੰਧੀ ਮਾਮਲੇ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੀੜਤ ਲੜਕੀ ਨੂੰ ਅਜੇ ਤਕ ਉਸ ਦੇ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ। ਲੜਕੀ ਨੂੰ ਗਵਰਨਰ ਹਾਊਸ ਅੰਦਰ ਦੂਰ ਤੋਂ ਹੀ ਉਸ ਦੇ ਪਿਤਾ ਨੂੰ ਦਿਖਾਇਆ ਗਿਆ, ਮਿਲਵਾਇਆ ਵੀ ਨਹੀਂ ਗਿਆ।
ਬਾਬੇ ਨਾਨਕ ਦੇ ਵਿਆਹ ਸਮਾਗਮ ’ਚ ਹਵਾਈ ਜਹਾਜ਼ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਸ਼ੁੱਭ ਵਿਆਹ ਦੀ ਯਾਦ ’ਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ 4 ਸਤੰਬਰ ਨੂੰ ਪੁਰਾਤਨ ਪਰੰਪਰਾ ਅਨੁਸਾਰ ਸਜਾਏ ਜਾ ਰਹੇ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ’ਚ ਲੱਖਾਂ ਸ਼ਰਧਾਲੂ ਸ਼ਿਰਕਤ ਕਰਨਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1604 ਈਸਵੀ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦਿਵਸ ਮੌਕੇ ਅੱਜ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਵਾਇਰਲ ਵੀਡੀਓ ’ਚ ਹੋਇਆ ਮੌਤ ਦੇ ਕਾਰਨਾਂ ਦਾ ਖੁਲਾਸਾ
ਹੁਸ਼ਿਆਰਪੁਰ ਦੇ ਮੁਕੇਰੀਆਂ ’ਚ ਇਕ ਵਿਆਹੁਤਾ ਵੱਲੋਂ ਦਿਓਰ ਅਤੇ ਸਹੁਰੇ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਮੋਗਾ: ਪਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ (ਵੀਡੀਓ)
ਮੋਗਾ ਜ਼ਿਲੇ ਦੇ ਪਿੰਡ ਚੜਿੱਕ ’ਚ ਬੀਤੀ ਰਾਤ ਪਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕਾ ਦੀ ਪਛਾਣ ਜੋਤੀ ਰਾਣੀ ਦੇ ਰੂਪ ’ਚ ਹੋਈ ਹੈ।
ਇਤਿਹਾਸਕ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਖੜਗਪੁਰ ਤੋਂ ਅਗਲੇ ਪੜਾਅ ਲਈ ਰਵਾਨਾ
ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਖੜਗਪੁਰ ਤੋਂ ਜਮਸ਼ੇਦਪੁਰ ਲਈ ਖਾਲਸਈ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਇਆ।
ਹੜ੍ਹਾਂ ਕਾਰਨ 60 ਹਜ਼ਾਰ ਏਕੜ ਫਸਲ ਤਬਾਹ, ਮਹਾਮਾਰੀ ਦੇ ਖਤਰੇ ਤਹਿਤ 200 ਡਾਕਟਰ ਤਾਇਨਾਤ
ਪਾੜ ਭਰਨ ਦੇ ਕਾਰਨ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਾਣੀ ਤੇਜੀ ਨਾਲ ਘੱਟ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਨੁਕਸਾਨ ਦਾ ਪਤਾ ਲੱਗਣ ਲੱਗਾ ਹੈ।
ਭੋਲਾ ਡਰੱਗ ਕੇਸ: ਈ.ਡੀ. ਦੇ ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦਾ ਤਬਾਦਲਾ
ਜਗਦੀਸ਼ ਭੋਲਾ ਡਰੱਗ ਦੇ 6 ਸਾਲ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੇ ਈ. ਡੀ. ਦੇ ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਜਲੰਧਰ ਪੁਲਸ ਦੇ ਹੱਥ ਲੱਗੀ ਸਫਲਤਾ, ਅਕਾਲੀ ਆਗੂ ਹੈਰੋਇਨ ਸਮੇਤ ਕੀਤਾ ਕਾਬੂ
ਜਲੰਧਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਚੌਕੀ ਦਕੋਹਾ ਅਤੇ ਥਾਣਾ ਰਾਮਾਮੰਡੀ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਅਕਾਲੀ ਆਗੂ ਸਮੇਤ ਦੋ ਨੌਜਵਾਨਾਂ ਤੋਂ 850 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਅਦਾਲਤ ’ਚ ਨਹੀਂ ਪੁੱਜੇ ਮਜੀਠੀਆ ਤੇ ਸੰਜੇ ਸਿੰਘ, ਸਿਰਫ ਹਾਜ਼ਰੀ ਮੁਆਫੀ ਦੇ ਬਿਨੇ ਪੱਤਰ ਪੁੱਜੇ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਰਜ ਮਾਣਹਾਨੀ ਦੇ ਇਕ ਮਾਮਲੇ ’ਚ ਸ਼ੁੱਕਰਵਾਰ ਨੂੰ ਜਿਥੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਦਾਲਤ ’ਚ ਨਹੀਂ ਪਹੁੰਚੇ, ਉਥੇ ਹੀ ਮੁਕੱਦਮਾ ਦਰਜ ਕਰਨ ਵਾਲੇ ਸ਼ਿਕਾਇਤਕਰਤਾ ਮਜੀਠੀਆ ਵੀ ਨਹੀਂ ਪੁੱਜੇ।