Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Saturday, Jul 06, 2019 - 04:54 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ)—ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਜੇਤੂ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤੇ ਗਏ ਖਰਚੇ ਦੀ ਰਿਪੋਰਟ ਫਾਈਨਲ ਕਰਕੇ ਚੋਣ ਕਮਿਸ਼ਨ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਰਿਪੋਰਟ ਵਿਚ ਸੰਨੀ ਦਾ ਖਰਚ 78 ਲੱਖ 51 ਹਜ਼ਾਰ 592.45 ਰੁਪਏ ਦੱਸਿਆ ਗਿਆ ਹੈ। ਉੱਥੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਕਿਸੇ ਨੌਜਵਾਨ ਲੀਡਰ ਦੀ ਪਾਰਟੀ ਦੇ ਨਵੇਂ ਮੁਖੀ ਵਜੋਂ ਚੋਣ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਦਾ ਅਸਤੀਫਾ ਨਿਰਾਸ਼ਾਪੂਰਨ ਹੈ ਅਤੇ ਉਮੀਦ ਹੈ ਕਿ ਇਕ ਹੋਰ ਨੌਜਵਾਨ ਲੀਡਰ ਪਾਰਟੀ ਅਤੇ ਦੇਸ਼ ਨੂੰ ਸਹੀ ਦਿਸ਼ਾ ਵੱਲ ਲਿਜਾਵੇਗਾ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਸੰਨੀ ਦਿਓਲ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਚੋਣ ਕਮਿਸ਼ਨ ਕੋਲ ਪੁੱਜੀ ਰਿਪੋਰਟ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਜੇਤੂ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤੇ ਗਏ ਖਰਚੇ ਦੀ ਰਿਪੋਰਟ ਫਾਈਨਲ ਕਰਕੇ ਚੋਣ ਕਮਿਸ਼ਨ ਪੰਜਾਬ ਨੂੰ ਭੇਜ ਦਿੱਤੀ ਗਈ ਹੈ। 

ਰਾਹੁਲ ਦੇ ਅਸਤੀਫੇ ਤੋਂ ਬਾਅਦ CWC ਨੂੰ ਕੈਪਟਨ ਦੀ ਅਪੀਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਕਿਸੇ ਨੌਜਵਾਨ ਲੀਡਰ ਦੀ ਪਾਰਟੀ ਦੇ ਨਵੇਂ ਮੁਖੀ ਵਜੋਂ ਚੋਣ ਕਰਨ ਦੀ ਅਪੀਲ ਕੀਤੀ ਹੈ।

ਪਾਣੀਆਂ ਦੇ ਮੁੱਦੇ 'ਤੇ ਬੈਂਸ ਭਰਾ ਸ਼ੁਰੂ ਕਰਨਗੇ ਮੁਹਿੰਮ
ਲੋਕ ਇਨਸਾਫ ਪਾਰਟੀ ਪਾਣੀਆਂ ਦੇ ਮੁੱਦੇ 'ਤੇ 'ਸਾਡਾ ਪਾਣੀ, ਸਾਡਾ ਹੱਕ' ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਦਾ ਐਲਾਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜਲੰਧਰ ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਇੰਗਲੈਂਡ ਦੀ ਧਰਤੀ 'ਤੇ ਪੰਜਾਬੀ ਨੌਜਵਾਨ ਦਾ ਕਤਲ, 22 ਸਾਲ ਬਾਅਦ ਆਉਣਾ ਸੀ ਘਰ (ਤਸਵੀਰਾਂ)
22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਏ ਬੰਗਾ ਦੇ ਪਿੰਡ ਕਜਲਾ ਦੇ ਰਹਿਣ ਵਾਲੇ ਵਿਅਕਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੈਨੇਡਾ ਦੇ ਗੁਰਦੁਆਰੇ 'ਚ ਗੁਰ ਮਰਿਆਦਾ ਦੀ ਉਲੰਘਣਾ, ਅਕਾਲ ਤਖਤ ਸਾਹਿਬ ਨੇ ਲਿਆ ਨੋਟਿਸ (ਵੀਡੀਓ)
ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ 'ਚ ਗੁਰ ਮਰਿਆਦਾ ਦੀ ਉਲੰਘਣਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ।

ਮਾਨ ਨੇ ਸਿੱਧੂ ਨੂੰ ਦਿੱਤੀ ਆਪਣੀ ਜ਼ਿੰਮੇਵਾਰੀ ਸੰਭਾਲਣ ਦੀ ਸਲਾਹ
ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਮਸਲੇ 'ਤੇ ਹਮੇਸ਼ਾ ਸੋਚ-ਸਮਝ ਕੇ ਬੋਲਣ ਵਾਲੀ 'ਆਪ' ਅੱਜ-ਕਲ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾ ਰਹੀ ਹੈ।

ਲੁਧਿਆਣਾ ਦੀ ਕੇਂਦਰੀ ਜੇਲ 'ਚ ਫਿਰ ਭਿੜੇ ਕੈਦੀ, 3 ਜ਼ਖਮੀਂ (ਵੀਡੀਓ)
ਲੁਧਿਆਣਾ ਦੀ ਕੇਂਦਰੀ ਜੇਲ 'ਚ ਬੀਤੀ ਰਾਤ ਇਕ ਵਾਰ ਫਿਰ ਕੈਦੀਆਂ ਆਪਸ 'ਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਰੋਟੀ ਨੂੰ ਲੈ ਕੇ ਕੈਦੀਆਂ ਦੀਆਂ ਦੋ ਧਿਰਾਂ ਦਾ ਆਪਸ 'ਚ ਝਗੜਾ ਹੋ ਗਿਆ।

ਭਗਵੰਤ ਦਾ ਸੰਨੀ 'ਤੇ ਤੰਜ, ਕਿਹਾ- ਇਹ ਫ਼ਿਲਮਾਂ ਨਹੀਂ, ਸਿਆਸਤ ਹੈ ਇਥੇ ਡੰਮੀ ਨਹੀਂ ਚੱਲਣੇ (ਵੀਡੀਓ)
ਧਰਮਿੰਦਰ ਵੱਲੋਂ ਆਪਣੇ ਬੇਟੇ ਸੰਨੀ ਦਿਓਲ ਨੂੰ ਭਗਵੰਤ ਮਾਨ ਕੋਲੋਂ ਕੁੱਝ ਸਿੱਖਣ ਦੀ ਦਿੱਤੀ ਸਲਾਹ 'ਤੇ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਹੈ।

'ਤਪਦੇ ਜਲੰਧਰ' 'ਤੇ ਵਰ੍ਹੀ ਮਾਨਸੂਨ ਦੀ ਪਹਿਲੀ ਬਾਰਿਸ਼ (ਵੀਡੀਓ)
ਬੀਤੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਅੱਜ ਜਲੰਧਰ ਵਾਸੀਆਂ ਮਾਨੂਸਨ ਦੀ ਪਹਿਲੀ ਬਾਰਿਸ਼ ਪੈਣ ਨਾਲ ਕੁਝ ਰਾਹਤ ਮਿਲੀ ਹੈ।

ਕੈਪਟਨ ਦੇ ਦਖਲ ਨਾਲ ਹੱਲ ਹੋਵੇਗੀ ਆਵਾਰਾ ਕੁੱਤਿਆ ਦੀ ਸਮੱਸਿਆ
ਪੰਜਾਬ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਹੋਣ ਸਬੰਧੀ ਆਸ ਦੀ ਕਿਰਨ ਦਿਖਾਈ ਦਿੱਤੀ ਹੈ, ਜਿਸ ਤਹਿਤ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ 'ਚ ਦਖਲ ਦਿੱਤਾ ਹੈ ਅਤੇ ਮੁੱਖ ਸਕੱਤਰ ਦੀ
ਅਗਵਾਈ 'ਚ ਅਧਿਕਾਰੀਆਂ ਦਾ ਗਰੁੱਪ ਬਣਾ ਕੇ ਦੋ ਹਫਤੇ 'ਚ ਰਿਪੋਰਟ ਮੰਗੀ ਹੈ। 

 


author

Shyna

Content Editor

Related News