Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

07/03/2019 5:20:30 PM

ਜਲੰਧਰ (ਵੈੱਬ ਡੈਸਕ)—ਬੋਰਵੈੱਲ 'ਚ ਡਿੱਗਣ ਕਾਰਨ ਫਤਿਹਵੀਰ ਸਿੰਘ ਦੀ ਹੋਈ ਮੌਤ ਦੇ ਮਾਮਲੇ 'ਚ ਅੱਜ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਆਪਣਾ ਜਵਾਬ ਦਾਇਰ ਕੀਤਾ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਹਾਈਕੋਰਟ ਨੂੰ ਸੌਂਪੀ ਹੈ। ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ 1418 ਬੋਰਵੈੱਲ ਖੁੱਲ੍ਹੇ ਪਾਏ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਪੁਲਸ ਨੇ ਪਾਣੀਆਂ ਦਾ ਵਾਛੜਾਂ ਛੱਡ ਦਿੱਤੀਆਂ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਪਾਠਕਾਂ ਵਲੋਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ..

ਫਤਿਹਵੀਰ ਮਾਮਲੇ 'ਚ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਸੌਂਪੀ ਸਟੇਟਸ ਰਿਪੋਰਟ
ਬੋਰਵੈੱਲ 'ਚ ਡਿੱਗਣ ਕਾਰਨ ਫਤਿਹਵੀਰ ਸਿੰਘ ਦੀ ਹੋਈ ਮੌਤ ਦੇ ਮਾਮਲੇ 'ਚ ਅੱਜ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਆਪਣਾ ਜਵਾਬ ਦਾਇਰ ਕੀਤਾ ਹੈ।

ਮੁੱਖ ਮੰਤਰੀ ਦੀ ਕੋਠੀ ਘੇਰਨ ਜਾ ਰਹੇ ਬੈਂਸ ਨੂੰ ਪੁਲਸ ਨੇ ਸਮਰਥਕਾਂ ਸਮੇਤ ਲਿਆ ਹਿਰਾਸਤ 'ਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਪੁਲਸ ਨੇ ਪਾਣੀਆਂ ਦਾ ਵਾਛੜਾਂ ਛੱਡ ਦਿੱਤੀਆਂ।

ਹਰਜੀਤ ਫੇਕ ਐਨਕਾਊਂਟਰ ਮਾਮਲੇ 'ਚ ਰਾਜਪਾਲ ਮਿਲਿਆ ਅਕਾਲੀ ਵਫਦ
 ਝੂਠਾ ਪੁਲਸ ਮੁਕਾਬਲਾ ਬਣਾ ਕੇ ਨੌਜਵਾਨ ਹਰਜੀਤ ਸਿੰਘ ਨੂੰ ਮਾਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਇਕ ਵਫ਼ਦ ਨੇ ਅੱਜ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ।

ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ 22 ਜੁਲਾਈ ਨੂੰ ਦਿੱਤਾ ਜਾਵੇਗਾ ਧਰਨਾ : ਖਹਿਰਾ
ਪੰਜਾਬੀ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਬਿਜਲੀ ਬਹੁਤ ਮਹਿੰਗੀ ਹੈ।

ਜਸਵੰਤ ਕੰਵਲ ਦੀ ਸਿਹਤ ਖਰਾਬ, ਮੁੱਖ ਮੰਤਰੀ ਵਲੋਂ 5 ਲੱਖ ਦੀ ਮਦਦ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਅੱਜ ਉਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

ਗਰਮੀ ਨੂੰ ਦੂਰ ਕਰਨ ਲਈ ਬੱਚੇ ਮੌਤ ਨੂੰ ਕਰ ਰਹੇ ਕਲੌਲਾ
ਲੁਧਿਆਣਾ ਦੇ ਨਾਲ ਲੱਗਦੇ ਇਲਾਕੇ ਜਿੱਥੋਂ ਨਹਿਰ ਲੰਘਦੀ ਹੈ ਉੱਥੇ ਨੌਜਵਾਨ ਅਤੇ ਕੁੱਝ ਬੱਚੇ ਅਕਸਰ ਨਹਿਰ 'ਚ ਨਹਾਉਂਦੇ ਵਿਖਾਈ ਦਿੰਦੇ ਹਨ।

ਪੰਜਾਬ ਪੁਲਸ ਦੇ A.S.I ਦਾ M.M.S ਹੋਇਆ ਵਾਇਰਲ
ਪੰਜਾਬ ਪੁਲਸ ਬਟਾਲਾ 'ਚ ਤਾਇਨਾਤ ਇਕ ਏ.ਐੱਸ.ਆਈ. ਦਾ ਐੱਮ.ਐੱਮ.ਐੱਸ. ਚਰਚਾ ਦਾ ਵਿਸ਼ਾ ਬਣਿਆ ਹੋਇਆ। ਵੀਡੀਓ ਇਕ ਹੋਟਲ ਦੇ ਕਮਰੇ ਦੀ ਹੈ, ਜਿਸ 'ਚ ਉਹ ਔਰਤ ਨਾਲ ਇਤਰਾਜ਼ਯੋਗ ਹਾਲਤ
'ਚ ਨਜ਼ਰ ਆ ਰਹੇ ਹਨ।

ਬਠਿੰਡਾ 'ਚ ਵੱਡੀ ਵਾਰਦਾਤ, ਘਰੋਂ ਬੁਲਾ ਕੇ ਵੱਢਿਆ 19 ਸਾਲਾ ਮੁੰਡਾ
 ਬੀਤੀ ਦੇਰ ਰਾਤ ਬਠਿੰਡਾ ਦੀ ਬੀੜ ਬਸਤੀ ਵਿਚ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ।

ਇਨਸਾਨੀਅਤ ਸ਼ਰਮਸਾਰ: 5 ਸਾਲਾ ਬੱਚੇ ਦਾ ਕੁਕਰਮ ਤੋਂ ਬਾਅਦ ਕਤਲ
 ਫਿਰੋਜ਼ਪੁਰ 'ਚ ਨਰਸਰੀ ਜਮਾਤ 'ਚ ਪੜ੍ਹਦੇ 5 ਸਾਲਾ ਬੱਚੇ ਨਾਲ ਕੁਕਰਮ ਹੋਣ ਤੋਂ ਬਾਅਦ ਉਸ ਦੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਰਤਾਰਪੁਰ ਲਾਂਘੇ ਦੇ ਸਵਾਗਤੀ ਦਰਵਾਜ਼ਿਆਂ ਦਾ ਰੱਖਿਆ ਨੀਂਹ ਪੱਥਰ
ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਡੇਰਾ ਬਾਬਾ ਨਾਨਕ 'ਚ ਬਣਾਏ ਜਾ ਰਹੇ ਚੌਤਰਫਾ ਮੁੱਖ ਮਾਰਗ 'ਤੇ ਸਵਾਗਤੀ ਮੁੱਖ ਦਰਵਾਜ਼ਿਆਂ ਦੇ ਨੀਂਹ ਪੱਥਰ ਬਾਬਾ ਸੁਬੇਗ ਸਿੰਘ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਵਲੋਂ ਰੱਖੇ ਗਏ।

 


Shyna

Content Editor

Related News