Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

06/14/2019 5:47:49 PM

ਜਲੰਧਰ (ਵੈੱਬ ਡੈਸਕ) : ਸੂਬੇ ਦੀਆਂ ਸੁੱਕੀਆਂ ਨਹਿਰਾਂ ਹੋਣ 'ਤੇ ਵੀ ਪਾਕਿਸਤਾਨ ਨੂੰ ਪੰਜਾਬ ਦਾ ਪਾਣੀ ਭੇਜਿਆ ਜਾ ਰਿਹਾ ਹੈ। ਇਸ ਦਾ ਕਾਰਨ ਦੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਰੱਖਿਅਤ ਕਦਮਾਂ ਵਜੋਂ ਵਾਧੂ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ ਤਾਂ ਜੋ ਸਤਲੁਜ ਅਤੇ ਬਿਆਸ ਦਰਿਆ ਦੇ ਇਲਾਕਿਆਂ 'ਚ ਹੜ੍ਹਾਂ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਰੋਜ਼ਗਾਰ ਦੀ ਭਾਲ 'ਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। 2017 ਦੇ ਮੁਕਾਬਲੇ 2018 'ਚ ਜਲੰਧਰ ਤੋਂ ਵੀਜ਼ਾ ਅਪਲਾਈ ਕਰਨ ਵਾਲੀਆਂ ਅਰਜ਼ੀਆਂ ਵਿਚ 66 ਫੀਸਦੀ ਵਾਧਾ ਹੋਇਆ ਹੈ ਜਦਕਿ ਚੰਡੀਗੜ੍ਹ ਦੇ ਦਫਤਰ 'ਚ ਇਹ ਵਾਧਾ 54 ਫੀਸਦੀ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

 ਕਿਉਂ ਪਾਕਿਸਤਾਨ ਨੂੰ ਭੇਜਿਆ ਜਾ ਰਿਹੈ 'ਪਾਣੀ', ਕੈਪਟਨ ਕੋਲੋਂ ਸੁਣੋ ਕਾਰਨ      
 ਸੂਬੇ ਦੀਆਂ ਸੁੱਕੀਆਂ ਨਹਿਰਾਂ ਹੋਣ 'ਤੇ ਵੀ ਪਾਕਿਸਤਾਨ ਨੂੰ ਪੰਜਾਬ ਦਾ ਪਾਣੀ ਭੇਜਿਆ ਜਾ ਰਿਹਾ ਹੈ।  

ਪੰਜਾਬ ਨੂੰ ਅਲਵਿਦਾ ਕਹਿਣ ਲੱਗੇ ਪੰਜਾਬੀ, ਜਲੰਧਰੀਏ ਸਭ ਤੋਂ ਮੂਹਰੇ      
 ਰੋਜ਼ਗਾਰ ਦੀ ਭਾਲ 'ਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ।

ਵੈਸ਼ਣੋ ਦੇਵੀ ਤੇ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ      
 ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਵਲੋਂ ਵੈਸ਼ਣੋ ਦੇਵੀ, ਬਿਆਸ, ਹਜਰਤ ਨਿਜ਼ਾਮੁਦੀਨ ਅਤੇ ਸਹਾਰਨਪੁਰ ਵਿਚਕਾਰ ਵਿਸ਼ੇਸ਼ ਅਨਰਿਜ਼ਰਵ ਟਰੇਨਾਂ ਚਲਾਈਆਂ ਜਾ ਰਹੀਆਂ ਹਨ। 

ਨਵਜੋਤ ਸਿੱਧੂ ਦੇ ਕੰਮ 'ਅੱਧੇ-ਅਧੂਰੇ', ਅਜੇ ਤੱਕ ਨਾ ਹੋਏ ਪੂਰੇ      
 ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਵਿਭਾਗ ਬਦਲੇ ਜਾਣ 'ਤੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ, ਹਾਲਾਂਕਿ ਅਜੇ ਤੱਕ ਉਨ੍ਹਾਂ ਨੇ ਆਪਣਾ ਨਵਾਂ ਅਹੁਦਾ ਨਹੀਂ ਸੰਭਾਲਿਆ ਹੈ। 

ਸ਼ਰਮਨਾਕ! ਚਚੇਰੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ      
ਆਪਣੀ ਚਚੇਰੀ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦੋ ਭਰਾਵਾਂ ਤੇ ਉਨ੍ਹਾਂ ਦੇ ਇਕ ਹੋਰ ਸਾਥੀ ਖਿਲਾਫ ਪੁਲਸ ਨੇ ਪਰਚਾ ਦਰਜ ਕੀਤਾ ਹੈ। 

ਫਤਿਹ ਵਰਗੇ ਇਕ ਹੋਰ ਹਾਦਸੇ ਦੀ ਉਡੀਕ 'ਚ ਪ੍ਰਸ਼ਾਸਨ, ਵੱਡੀ ਅਣਗਹਿਲੀ      
 ਬੇਸ਼ੱਕ ਫ਼ਤਿਹਵੀਰ ਦੀ ਬੋਰਵੈੱਲ 'ਚ ਡਿਗਣ ਨਾਲ ਹੋਈ ਮੌਤ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਸ਼ਾਇਦ ਪ੍ਰਸ਼ਾਸਨ ਅਜੇ ਵੀ ਸੁੱਤਾ ਪਿਆ ਜਾਪਦਾ ਹੈ। 

ਅਕਾਲੀ ਦਲ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ 'ਤੇ ਪਿਆ 'ਰੱਫੜ'      
ਨਗਰ ਨਿਗਮ ਮੋਗਾ ਦੇ ਵਾਰਡ ਨੰਬਰ-20 ਦੀ 21 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਚੋਣ ਅਧਿਕਾਰੀਆਂ ਵੱਲੋਂ ਨੋਟਿਸ ਬੋਰਡ 'ਤੇ ਨਸ਼ਰ ਕੀਤੀ। 

ਝੋਨੇ ਦਾ ਸੀਜ਼ਨ ਸ਼ੁਰੂ, ਕਿਸਾਨਾਂ ਨੂੰ ਨਹੀਂ ਲੱਭ ਰਹੀ 'ਲੇਬਰ'! (ਵੀਡੀਓ)      
ਪੰਜਾਬ ਸਰਕਾਰ ਨੇ 13 ਜੂਨ ਨੂੰ ਝੋਨਾ ਲਾਉਣ ਦੀ ਗੱਲ ਕਹੀ ਸੀ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ।

ਸਿੱਧੂ ਦੀ ਅੱਖ ਡਿਪਟੀ ਮੁੱਖ ਮੰਤਰੀ ਦੀ ਕੁਰਸੀ 'ਤੇ!      
 ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਬਤੌਰ ਬਿਜਲੀ ਮੰਤਰੀ ਬਣਾਏ ਗਏ ਨਵਜੋਤ ਸਿੰਘ ਸਿੱਧੂ ਨੇ ਅੱਜ ਤੱਕ ਆਪਣੇ ਮਹਿਕਮੇ ਦਾ ਚਾਰਜ ਨਹੀਂ ਲਿਆ, ਜਿਸ ਨੂੰ ਲੈ ਕੇ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਰਹੀਆਂ ਹਨ। 

ਲੁਧਿਆਣਾ : ਕੱਪੜੇ ਦੀਆਂ 3 ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, ਵੱਡਾ ਨੁਕਸਾਨ (ਵੀਡੀਓ)      
ਸ਼ਹਿਰ ਦੇ ਨੂਰਾ ਵਾਲਾ ਰੋਡ 'ਤੇ ਸਥਿਤ ਕੱਪੜੇ ਦੀਆਂ 3 ਫੈਕਟਰੀਆਂ 'ਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। 



 

 
 
 

 


Anuradha

Content Editor

Related News