Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Tuesday, May 21, 2019 - 05:23 PM (IST)

ਜਲੰਧਰ (ਵੈੱਬ ਡੈਸਕ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਬਿਆਨਾਂ ਨਾਲ ਕਾਂਗਰਸ ਦੇ ਜ਼ਿਆਦਾਤਰ ਮੰਤਰੀ, ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਸਿੱਧੂ ਤੋਂ ਖਫਾ ਹੈ। ਦੂਜੇ ਪਾਸੇ ਕੈਪਟਨ ਲਾਬੀ ਦੇ ਮੰਤਰੀ ਇਕ-ਇਕ ਕਰਕੇ ਨਵਜੋਤ ਸਿੰਘ ਸਿੱਧੂ ਖਿਲਾਫ ਵਰ੍ਹਦੇ ਹੋਏ ਦਿਖਾਈ ਦੇ ਰਹੇ ਹਨ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿੱਧੂ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਸਿੱਧੂ ਅਸਤੀਫਾ ਦੇ ਦੇਣ, ਸਿੱਧੂ ਨੂੰ ਰੋਕਿਆ ਕਿਸ ਨੇ ਹੈ? ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਕਾਂਗਰਸ ਕਰੇਗੀ ਸਿੱਧੂ ਖਿਲਾਫ ਕਾਰਵਾਈ, ਨਤੀਜਿਆਂ ਬਾਅਦ ਹੋ ਸਕਦੈ ਫੈਸਲਾ!
ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਬਿਆਨਾਂ ਨਾਲ ਕਾਂਗਰਸ ਦੇ ਜ਼ਿਆਦਾਤਰ ਮੰਤਰੀ, ਉਨ੍ਹਾਂ ਦੇ ਖਿਲਾਫ ਹੋ ਗਏ ਹਨ।
ਸ਼ਰਮਸਾਰ! ਅੱਖਾਂ ਸਾਹਮਣੇ ਔਰਤ ਨੇ ਕੀਤੀ ਖੁਦਕੁਸ਼ੀ, ਲੋਕ ਬਣਾਉਂਦੇ ਰਹੇ ਵੀਡੀਓ (ਤਸਵੀਰਾਂ)
ਦੁਨੀਆ 'ਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਤੱਕ ਦਾਅ 'ਤੇ ਲਗਾ ਦਿੰਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹੋ ਜੋ ਸਿਰਫ ਤਮਾਸ਼ਾ ਹੀ ਦੇਖਦੇ ਰਹਿੰਦੇ ਹਨ ਅਤੇ ਮਨੋਰੰਜਨ ਲਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੰਦੇ ਹਨ।
ਪ੍ਰਕਾਸ਼ ਸਿੰਘ ਬਾਦਲ ਨਾਲੋਂ ਮਜੀਠੀਆ ਲਈ ਵੱਧ ਵਕਾਰੀ ਬਣੀ ਬਠਿੰਡਾ ਸੀਟ
ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਸ਼ੀਏ 'ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਬਠਿੰਡਾ ਸੀਟ ਮੁੱਛ ਦਾ ਸਵਾਲ ਬਣੀ ਹੋਈ ਹੈ, ਉਂਝ ਦੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਲਈ ਇਹ ਸੀਟ ਵੱਧ ਵਕਾਰੀ ਜਾਪ ਰਹੀ ਹੈ।
ਤ੍ਰਿਪਤ ਬਾਜਵਾ ਦਾ 'ਸਿੱਧੂ' 'ਤੇ ਵੱਡਾ ਹਮਲਾ, 'ਅਸਤੀਫਾ ਦੇਣ, ਰੋਕਿਆ ਕਿਸ ਨੇ ਹੈ'
ਕੈਪਟਨ ਲਾਬੀ ਦੇ ਮੰਤਰੀ ਇਕ-ਇਕ ਕਰਕੇ ਨਵਜੋਤ ਸਿੰਘ ਸਿੱਧੂ ਖਿਲਾਫ ਵਰ੍ਹਦੇ ਹੋਏ ਦਿਖਾਈ ਦੇ ਰਹੇ ਹਨ।
ਕੈਪਟਨ-ਸਿੱਧੂ ਜੰਗ 'ਤੇ ਡਾ. ਵੇਰਕਾ ਦਾ ਵੱਡਾ ਬਿਆਨ (ਵੀਡੀਓ)
ਸਿੱਧੂ-ਕੈਪਟਨ ਵਿਵਾਦ 'ਤੇ ਦੋਹਾਂ ਦੇ ਕਰੀਬੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਦੋਵਾਂ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਨਾ ਕਰਨ ਦੀ ਅਪੀਲ ਕੀਤੀ ਹੈ।
ਤਸਵੀਰਾਂ 'ਚ ਦੇਖੋ ਕਿਵੇਂ ਵੋਟਾਂ ਤੋਂ ਬਾਅਦ ਨੇਤਾਵਾਂ ਨੇ ਲਾਹਿਆ 'ਥਕੇਵਾਂ'
ਲੋਕ ਸਭਾ ਚੋਣਾਂ ਲਈ ਕਰੀਬ 2 ਮਹੀਨੇ ਦਿਨ-ਰਾਤ ਇਕ ਕਰਨ ਵਾਲੇ ਲੋਕ ਸਭਾ ਉਮੀਦਵਾਰਾਂ ਨੇ ਵੋਟਾਂ ਖਤਮ ਤੋਂ ਬਾਅਦ ਆਪਣੀ ਥਕਾਨ ਪਰਿਵਾਰ 'ਚ ਬੈਠ ਕੇ ਉਤਾਰੀ ਅਤੇ ਪਰਿਵਾਰ ਨਾਲ ਫੁਰਸਤ ਦੇ ਪਲ ਗੁਜ਼ਾਰੇ, ਹਾਲਾਂਕਿ 23 ਮਈ ਨੂੰ ਚੋਣਾਂ ਦਾ ਨਤੀਜਾ ਆਉਣ ਤੱਕ 72 ਘੰਟੇ ਦਾ ਇਹ ਸਫਰ ਉਮੀਦਵਾਰਾਂ ਲਈ ਲੰਘਾਉਣਾ ਮੁਸ਼ਕਲ ਹੋ ਰਿਹਾ ਹੈ।
ਨਵਜੋਤ ਸਿੱਧੂ 'ਤੇ ਮਹਾਰਾਣੀ ਪਰਨੀਤ ਕੌਰ ਦਾ ਵੱਡਾ ਹਮਲਾ
ਕੈਪਟਨ-ਸਿੱਧੂ ਦੀ ਜ਼ੁਬਾਨੀ ਜੰਗ ਸ਼ਾਂਤ ਹੋਣ ਦਾ ਨਾ ਨਹੀਂ ਲੈ ਰਹੀ ਹੈ। ਵੋਟਾਂ ਤੋਂ ਐਨ ਪਹਿਲਾਂ ਸਿੱਧੂ ਦੇ ਬਿਆਨ ਨੇ ਪੰਜਾਬ ਕਾਂਗਰਸ 'ਚ ਭੂਚਾਲ ਲਿਆ ਦਿੱਤਾ ਸੀ ਅਤੇ ਵੋਟਿੰਗ ਖਤਮ ਹੋਣ ਤਕ ਕਾਂਗਰਸੀ ਮੰਤਰੀ ਤੇ ਖੁਦ ਕੈਪਟਨ ਖੁੱਲ੍ਹ ਕੇ ਸਿੱਧੂ 'ਤੇ ਹਮਲਾਵਰ ਹੋ ਗਏ।
'ਸਿੱਧੂ' ਨੂੰ ਕੋਸਦਿਆਂ ਬੋਲੇ ਧਰਮਸੋਤ, ''ਜੋੜੀ ਨੂੰ ਕਦੇ ਸੰਤੁਸ਼ਟੀ ਨਹੀਂ ਮਿਲੀ''
ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਬੜਬੋਲਾਪਨ ਹੁਣ ਉਨ੍ਹਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ
'ਸਿੱਧੂ' ਦੇ ਬਿਆਨਾਂ 'ਤੇ ਹਾਈਕਮਾਨ ਗੰਭੀਰ, ਹੋ ਸਕਦੀ ਹੈ ਕਾਰਵਾਈ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਾਰਟੀ ਖਿਲਾਫ ਦਿੱਤੇ ਬਿਆਨਾਂ ਨੂੰ ਲੈ ਕੇ ਪਾਰਟੀ ਆਲਾਕਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲੋਂ ਰਿਪੋਰਟ ਮੰਗਣ ਦਾ ਫੈਸਲਾ ਕੀਤਾ ਹੈ।
...ਤੇ ਵੋਟ ਪਾਉਣ ਨਾ ਪੁੱਜੇ ਪੰਜਾਬ ਦੇ 92 ਲੱਖ ਲੋਕ!
ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਈਆਂ ਵੋਟਾਂ ਦੌਰਾਨ ਪੰਜਾਬ ਦੇ 92 ਲੱਖ ਪੋਲਿੰਗ ਬੂਥਾਂ 'ਤੇ ਨਹੀਂ ਪੁੱਜੇ ਅਤੇ ਇਨ੍ਹਾਂ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕੀਤਾ।