Punjab Wrap : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

11/22/2019 5:49:02 PM

ਜਲੰਧਰ (ਵੈੱਬ ਡੈਸਕ) : 23 ਦਸੰਬਰ 1995 'ਚ ਘੰਟਾਘਰ ਚੌਕ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਵਿਚਾਰ ਅਧੀਨ ਕੈਦੀ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਇਹ ਮਾਮਲਾ ਥਾਣਾ ਕੋਤਵਾਲੀ ਪੁਲਸ ਵਲੋਂ ਦਰਜ ਕੀਤਾ ਗਿਆ ਸੀ। ਹਵਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਤਿਹਾੜ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਦੂਜੇ ਪਾਸੇ ਪੰਜਾਬ 'ਚ ਖੁੱਲ੍ਹੇ ਆਮ ਫਾਇਰ ਦਾਗਣੇ ਹੁਣ ਆਮ ਗੱਲ ਹੋ ਗਈ ਹੋਵੇ। ਤਾਜ਼ਾ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ। ਜਿਥੇ ਗੁਰਦੁਆਰਾ ਤਖਤਪੁਰਾ ਸਾਹਿਬ ਦੇ ਮੈਨੇਜਰ ਅਤੇ ਗ੍ਰੰਥੀ ਰਜਿੰਦਰ ਸਿੰਘ ਵਲੋਂ ਅਰਦਾਸ ਵਿਚ ਸ਼ਰੇਆਮ ਫਾਇਰ ਕੀਤੇ ਗਏ। ਦਰਅਸਲ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਗ੍ਰੰਥੀ ਸਿੰਘ ਰਜਿੰਦਰ ਸਿੰਘ ਅਰਦਾਸ ਵਿਚ ਪੰਜ ਜੈਕਾਰਿਆਂ ਦੇ ਨਾਲ ਪੰਜ ਫਾਇਰ ਵੀ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਜਗਤਾਰ ਸਿੰਘ ਹਵਾਰਾ ਅਦਾਲਤ ਵਲੋਂ ਬਰੀ
23 ਦਸੰਬਰ 1995 'ਚ ਘੰਟਾਘਰ ਚੌਕ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਵਿਚਾਰ ਅਧੀਨ ਕੈਦੀ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ।

ਅਰਦਾਸ 'ਚ ਗ੍ਰੰਥੀ ਨੇ ਪੰਜ ਜੈਕਾਰਿਆਂ ਨਾਲ ਦਾਗੇ ਪੰਜ ਫਾਇਰ, ਲਾਈਵ ਦੇਖੋ ਵੀਡੀਓ     
ਪੰਜਾਬ 'ਚ ਖੁੱਲ੍ਹੇ ਆਮ ਫਾਇਰ ਦਾਗਣੇ ਹੁਣ ਆਮ ਗੱਲ ਹੋ ਗਈ ਹੋਵੇ। 

ਅੰਮ੍ਰਿਤਸਰ ਦਾ ਇਕ ਅਜਿਹਾ ਪਿੰਡ, ਜਿਥੇ ਹਰ ਘਰ ਹੋਇਆ 'ਕ੍ਰਾਈਮ ਦਾ ਸ਼ਿਕਾਰ' (ਵੀਡੀਓ)     
ਅੰਮ੍ਰਿਤਸਰ ਦੇ ਪਿੰਡ ਜੇਠੂਵਾਲਾ ਨੂੰ 'ਕ੍ਰਾਈਮ ਵਿਲੇਜ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਉਂਕਿ ਇਸ ਪਿੰਡ ਦਾ ਹਰ ਘਰ ਕ੍ਰਾਈਮ ਦਾ ਸ਼ਿਕਾਰ ਹੈ। 

ਗੈਂਗਸਟਰ ਰੋਮੀ ਦੀ ਪੰਜਾਬ ਹਵਾਲਗੀ ਨੂੰ ਲੱਗ ਸਕਦੈ ਹੋਰ ਸਮਾਂ     
ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ ਵਿਚ 27 ਨਵੰਬਰ 2016 ਨੂੰ ਫਿਲਮੀ ਸਟਾਈਲ ਵਿਚ ਹੋਈ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਹਿੰਦੂ ਆਗੂਆਂ ਦੇ ਟਾਰਗੇਟ ਕਿਲਿੰਗ ਵਿਚ ਪੰਜਾਬ ਪੁਲਸ ਨੂੰ ਲੋੜੀਂਦੇ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਹਾਂਗਕਾਂਗ ਨੂੰ ਭਾਵੇਂ ਹਾਂਗਕਾਂਗ ਦੀ ਈਸਟਰ ਅਦਾਲਤ ਨੇ 15 ਦਿਨਾਂ ਵਿਚ ਭਾਰਤ ਹਵਾਲਗੀ ਦੀ ਪ੍ਰਕਿਰਿਆ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ...

ਸੰਦੋਆ 'ਤੇ ਅਜੇ ਵੀ ਲਟਕੀ ਹੈ 'ਅਯੋਗਤਾ' ਦੀ ਤਲਵਾਰ     
ਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਬੇਸ਼ੱਕ ਵਿਧਾਇਕ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਇਸ ਦੇ ਬਾਵਜੂਦ ਵੀ ਸੰਦੋਆ ਦੀ ਮੈਂਬਰੀ 'ਤੇ ਤਲਵਾਰ ਲਟਕੀ ਹੋਈ ਹੈ। 

ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪੰਜਾਬ ਲਿਆਉਣ ਲਈ ਪੁਲਸ ਨੇ ਅਰਮੀਨੀਆ ਚਾਲੇ ਪਾਏ     
ਕਈ ਅਪਰਾਧਕ ਮਾਮਲਿਆਂ 'ਚ ਅਤਿ ਲੋੜੀਂਦੇ ਦੇ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਸ ਨੇ ਅਰਮੀਨੀਆ ਚਾਲੇ ਪਾ ਲਏ ਹਨ। 

ਕੈਨੇਡਾ 'ਚ ਭਾਰਤੀਆਂ ਦਾ ਝੰਡਾ ਬੁਲੰਦ, ਰਿਸ਼ਤਿਆਂ ਦੀ ਹੋਵੇਗੀ ਨਵੀਂ ਸ਼ੁਰੂਆਤ     
ਕੈਨੇਡਾ 'ਚ ਭਾਰਤੀ ਮਹਿਲਾ ਅਨੀਤਾ ਆਨੰਦ ਦੇ ਮੰਤਰੀ ਬਣਨ ਨਾਲ ਇਕ ਨਵੇਂ ਇਤਿਹਾਸ ਦੀ ਸ਼ੁਰੂਆਤ ਹੋਈ ਹੈ। 

ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਲਈ ਕੈਪਟਨ ਨੇ ਖਿੱਚੀ ਤਿਆਰੀ     
 ਪਿਛਲੇ ਲੰਮੇ ਸਮੇਂ ਪੰਜਾਬ ਸਰਕਾਰ ਦੇ ਸਮਾਰਟ ਫੋਨ ਉਡੀਕ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ ਹੈ। 

ਸੁਪਰੀਮ ਕੋਰਟ 'ਚ ਸੀ. ਬੀ. ਆਈ. ਨਾਲ ਆਢਾ ਲਵੇਗੀ ਪੰਜਾਬ ਸਰਕਾਰ     
ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਇਨਸਾਫ ਮਿਲਣਾ ਅਜੇ ਕੋਹਾਂ ਦੂਰ ਜਾਪ ਰਿਹਾ ਹੈ। 

ਹਵਾ ਪ੍ਰਦੂਸ਼ਣ ’ਤੇ ਹੋ ਰਹੀ ਬਹਿਸ ਮੌਕੇ ਸੰਸਦ ’ਚ ਮੈਂਬਰਾਂ ਨੇ ਗਾਏ ਬਾਲੀਵੁੱਡ ਗਾਣੇ     
ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੀਰਵਾਰ ਨੂੰ ਰਾਜਸਭਾ ’ਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਕਾਫੀ ਸਮੇਂ ਤੱਕ ਬਹਿਸ ਹੁੰਦੀ ਰਹੀ।

ਹਾਰ ਚੋਰੀ ਮਾਮਲਾ, ਖਹਿਰਾ ਦੇ ਪੀ.ਏ. ਦੇ ਦੋਸਤ ਤੇ ਡਰਾਈਵਰ ਤੋਂ ਪੁੱਛਗਿੱਛ ਕਰੇਗੀ ਪੁਲਸ     
 ਪੰਜਾਬ ਦੇ ਐੱਮ. ਐੱਲ. ਏ. ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਦਾ ਕੁਝ ਦਿਨ ਪਹਿਲਾਂ ਵਿਆਹ ਸੀ, ਜਿਸ ਦੌਰਾਨ ਤੋਹਫੇ ’ਚ ਮਿਲੇ 7 ਲੱਖ ਦੇ ਹੀਰਿਆਂ ਦੇ ਹਾਰ ਦੇ ਚੋਰੀ ਹੋ ਗਿਆ ਸੀ।
 


Anuradha

Content Editor

Related News