ਪੰਜਾਬ 2020 ਤੱਕ ਹੋਵੇਗਾ ਮਲੇਰੀਆ ਮੁਕਤ : ਕੈਪਟਨ ਅਮਰਿੰਦਰ ਸਿੰਘ

Saturday, Oct 13, 2018 - 10:05 PM (IST)

ਪੰਜਾਬ 2020 ਤੱਕ ਹੋਵੇਗਾ ਮਲੇਰੀਆ ਮੁਕਤ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਅਗਲੇ ਦੋ ਸਾਲਾਂ ਵਿਚ ਵਿਸ਼ਵ ਸਿਹਤ ਸੰਗਠਨ ਦੀ ਸਹਾਇਤਾ ਨਾਲ ਮਲੇਰੀਏ ਨੂੰ ਖਤਮ ਕਰਨ ਲਈ ਦੇਸ਼ ਦਾ ਪਹਿਲਾ ਸੂਬਾ ਬਣਨ ਕੰਢੇ ਹੈ। ਇਸ ਦੌਰਾਨ ਕੈਪਟਨ ਨੇ ਟਵੀਟ ਕੀਤਾ ਕਿ ਪੰਜਾਬ ਦੇ ਲੋਕ ਤੰਦਰੁਸਤ ਪੰਜਾਬ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ 2020 ਤੱਕ ਪੂਰੀ ਤਰ੍ਹਾਂ ਨਾਲ ਮਲੇਰੀਆ ਮੁਕਤ ਬਣਾਇਆ ਜਾ ਸਕੇ।

ਉਨ੍ਹਾਂ ਆਪਣੇ ਟਵੀਟ ਵਿਚ ਲਿਖਿਆ ਕਿ ਭਾਰਤ ਵਿਚ ਜਿੰਨੇ ਮਲੇਰੀਏ ਦੇ ਮਾਮਲੇ ਹਨ, ਉਨ੍ਹਾਂ ਵਿਚੋਂ ਪੰਜਾਬ ਵਿਚ ਸਿਰਫ 0.1 ਫੀਸਦੀ ਹਨ ਅਤੇ ਪੰਜਾਬ ਅਗਲੇ ਦੋ ਸਾਲਾਂ ਵਿਚ ਵਿਸ਼ਵ ਸਿਹਤ ਸੰਗਠਨ ਦੀ ਸਹਾਇਤਾ ਨਾਲ ਮਲੇਰੀਏ ਨੂੰ ਖਤਮ ਕਰਨ ਲਈ ਦੇਸ਼ ਦਾ ਪਹਿਲਾ ਸੂਬਾ ਬਣਨ ਕੰਢੇ ਹੈ, ਜਿਸ ਵਿਚ ਸੂਬੇ ਦੇ ਲੋਕਾਂ ਦੇ ਯੋਗਦਾਨ ਦੀ ਉਨ੍ਹਾਂ ਨੇ ਮੰਗ ਕੀਤੀ ਹੈ।


Related News