ਪੰਜਾਬ ਵਾਸੀ Alert! ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
Monday, Oct 14, 2024 - 10:37 AM (IST)
ਚੰਡੀਗੜ੍ਹ: ਪੰਜਾਬ 'ਚ ਇਸ ਵਾਰ ਪਈ ਅੱਤ ਦੀ ਗਰਮੀ ਤੋਂ ਬਾਅਦ ਇਸ ਵਾਰ ਠੰਡ ਵੀ ਵੱਟ ਕੱਢੇਗੀ। ਮੌਸਮ ਵਿਭਾਗ ਮੁਤਾਬਕ ਠੰਡੀਆਂ ਪਹਾੜੀ ਹਵਾਵਾਂ ਕਾਰਨ ਪੰਜਾਬ-ਹਰਿਆਣਾ ਵਿਚ ਤਾਪਮਾਨ ਲਗਾਤਾਰ ਡਿੱਗਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਕੜਾਕੇ ਦੀ ਗਰਮੀ ਤੋਂ ਬਾਅਦ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ
ਵਿਭਾਗ ਮੁਤਾਬਕ ਦੁਸਹਿਰੇ ਤੋਂ ਬਾਅਦ ਪੰਜਾਬ-ਹਰਿਆਣਾ ਸਮੇਤ ਦਿੱਲੀ-ਐੱਨ. ਸੀ. ਆਰ. ਦੇ ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ, ਮੱਧ ਅਤੇ ਦੱਖਣੀ ਭਾਰਤ ਤੋਂ ਮਾਨਸੂਨ ਦੀ ਵਾਪਸੀ ਜਾਰੀ ਹੈ। ਉੱਤਰ-ਪੱਛਮੀ ਮੌਨਸੂਨ ਦੇ ਵਾਪਸੀ ਦਾ ਅਜੇ ਵੀ ਉੱਤਰ-ਪੂਰਬੀ ਭਾਰਤ 'ਤੇ ਅਸਰ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਪੰਚਾਇਤੀ ਚੋਣਾਂ ਬਾਰੇ ਆ ਸਕਦੈ ਅਹਿਮ ਫ਼ੈਸਲਾ! 700 ਪਟੀਸ਼ਨਾਂ 'ਤੇ ਹੋਵੇਗੀ ਸੁਣਵਾਈ
ਦੱਸ ਦਈਏ ਕਿ ਅਕਤੂਬਰ ਦੇ ਦੂਜੇ ਹਫਤੇ ਹੀ ਉੱਤਰਾਖੰਡ 'ਚ ਸੀਤ ਲਹਿਰ ਨੇ ਦਸਤਕ ਦਿੱਤੀ ਹੈ। ਸ੍ਰੀ ਹੇਮਕੁੰਟ ਸਾਹਿਬ ਵਿਖੇ ਵੀ ਬਰਫ਼ਬਾਰੀ ਹੋਈ ਹੈ। 10 ਅਕਤੂਬਰ ਨੂੰ ਬਦਰੀਨਾਥ ਧਾਮ ਦੇ ਆਲੇ-ਦੁਆਲੇ ਦੀਆਂ ਪਹਾੜੀਆਂ 'ਤੇ ਹਲਕੀ ਬਰਫਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਹਾੜਾਂ 'ਚ ਮੀਂਹ ਪੈ ਸਕਦਾ ਹੈ। ਪੰਜਾਬ ਸਮੇਤ ਬਾਕੀ ਸੂਬਿਆਂ ਵਿਚ ਵੀ ਮੌਸਮ ਕਰਵਟ ਲੈ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8