ਪੰਜਾਬ ''ਚ ਫਿਰ ਕਰਵਟ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਨੂੰ ਸ਼ੁਰੂ ਹੋਵੇਗੀ ਪ੍ਰੀ-ਮਾਨਸੂਨ ਦੀ ਫੁਹਾਰ

Monday, Jun 15, 2026 - 06:28 PM (IST)

ਪੰਜਾਬ ''ਚ ਫਿਰ ਕਰਵਟ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਨੂੰ ਸ਼ੁਰੂ ਹੋਵੇਗੀ ਪ੍ਰੀ-ਮਾਨਸੂਨ ਦੀ ਫੁਹਾਰ

ਪਟਿਆਲਾ : ਪੰਜਾਬ ਵਿਚ ਲਗਾਤਾਰ ਪੈ ਰਹੀ ਗਰਮੀ ਦਰਮਿਆਨ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਪੰਜਾਬ ਵਿਚ ਨਿਕਲੀ ਤੇਜ਼ ਧੁੱਪ ਕਾਰਣ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਹੈ, ਲਿਹਾਜ਼ਾ ਲੋਕਾਂ ਨੂੰ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਿਆ। ਇਸ ਦਰਮਿਆਨ ਮੌਸਮ ਵਿਭਾਗ ਨੇ ਸੋਮਵਾਰ (ਅੱਜ) ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬੱਦਲਵਾਈ ਅਤੇ ਕੁਝ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਬੂੰਦਾਬਾਂਦੀ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਮਾਹਰਾਂ ਮੁਤਾਬਕ ਇਸ ਤਬਦੀਲੀ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। 

ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਵਿਭਾਗ ਮੁਤਾਬਕ ਇਸ ਤੋਂ ਅੱਗੇ 16 ਤੋਂ 18 ਜੂਨ ਤੱਕ ਮੌਸਮ ਮੁੱਖ ਤੌਰ 'ਤੇ ਸਾਫ਼ ਰਹੇਗਾ, ਜਦਕਿ 19 ਅਤੇ 20 ਜੂਨ ਨੂੰ ਸੂਬੇ ਵਿਚ ‘ਪ੍ਰੀ-ਮਾਨਸੂਨ’ ਦੀ ਪਹਿਲੀ ਫ਼ੁਹਾਰ ਪੈਣ ਦੀ ਪੂਰੀ ਸੰਭਾਵਨਾ ਹੈ। ਇਥੇ ਇਹ ਵੀ ਦੱਸ ਦਈਏ ਕਿ ਬੀਤੇ ਦਿਨਾਂ ਦੇ ਮੀਂਹ ਕਾਰਣ ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਧ ਤੋਂ ਵੱਧ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ ਜਦਕਿ ਰਾਤ ਦਾ ਘੱਟੋ-ਘੱਟ ਤਾਪਮਾਨ 20 ਤੋਂ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਹੈ। ਜੇਕਰ ਸ਼ਹਿਰਾਂ ਦੇ ਤਾਪਮਾਨ ਦਾ ਗੱਲ ਕੀਤੀ ਜਾਵੇ ਤਾਂ ਪਟਿਆਲਾ ਦਾ ਸਭ ਤੋਂ ਵੱਧ ਤਾਪਮਾਨ 38.1ਡਿਗਰੀ ਰਿਕਾਰਡ ਹੋਇਆ ਹੈ। ਬਠਿੰਡਾ ਦਾ 37.ਡਿਗਰੀ, ਚੰਡੀਗੜ੍ਹ ਦਾ 36.6 ਡਿਗਰੀ, ਲੁਧਿਆਣਾ 36.2 ਡਿਗਰੀ, ਅੰਮ੍ਰਿਤਸਰ  36.1 ਡਿਗਰੀ, ਰੋਪੜ  35.6 ਡਿਗਰੀ, ਹੁਸ਼ਿਆਰਪੁਰ 35.4 ਡਿਗਰੀ, ਗੁਰਦਾਸਪੁਰ  35.0ਡਿਗਰੀ, ਪਠਾਨਕੋਟ 34.2ਡਿਗਰੀ ਰਿਕਾਰਡ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਜਾਰੀ ਹੋਈ ਬਦਲੀਆਂ ਦੀ ਸੂਚੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News