ਜਗਦੀਪ ਕਾਹਲੋਂ ਦੀ ਅਗਵਾਈ ''ਚ ਉੱਤਰਾਖੰਡ ਦੇ DGP ਨੂੰ ਮਿਲਿਆ ਦਿੱਲੀ ਗੁਰਦੁਆਰਾ ਕਮੇਟੀ ਦਾ ਵਫਦ

Monday, Jun 22, 2026 - 08:01 PM (IST)

ਜਗਦੀਪ ਕਾਹਲੋਂ ਦੀ ਅਗਵਾਈ ''ਚ ਉੱਤਰਾਖੰਡ ਦੇ DGP ਨੂੰ ਮਿਲਿਆ ਦਿੱਲੀ ਗੁਰਦੁਆਰਾ ਕਮੇਟੀ ਦਾ ਵਫਦ

ਪਟਿਆਲਾ (ਪਰਮੀਤ) : ਉੱਤਰਾਖੰਡ ਦੇ ਚਮੌਲੀ ਵਿਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾ ਰਹੇ ਨਿਹੰਗ ਸਿੰਘਾਂ ਨਾਲ ਸਥਾਨਕ ਵਸਨੀਕਾਂ ਵੱਲੋਂ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਅਤੇ ਫਿਰ ਪੁਲਸ ਵੱਲੋਂ ਇਕਪਾਸੜ ਕਾਰਵਾਈ ਕਰਦਿਆਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਚ ਪੱਧਰੀ ਵਫਦ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਉੱਤਰਾਖੰਡ ਦੇ ਡੀ ਜੀ ਪੀ ਦੀਪਮ ਸੇਠ ਨੂੰ ਮਿਲਿਆ। ਵਫਦ ਵਿਚ ਹਰਜੀਤ ਸਿੰਘ ਪੱਪਾ, ਕੰਵਲਜੀਤ ਸਿੰਘ ਜੌਲੀ ਅਤੇ ਰਾਜਿੰਦਰ ਸਿੰਘ ਖਿਆਲਾ ਵੀ ਵਿਚ ਸ਼ਾਮਲ ਸਨ।

ਤਕਰੀਬਨ ਇਕ ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਜਾ ਰਹੀ ਸੀ ਤਾਂ ਕਰਨਪ੍ਰਯਾਗ ਇਹ ਯਾਤਰਾ ਪੁੱਜੀ ਤਾਂ ਜੋ ਘਟਨਾ ਵਾਪਰੀ, ਉਸ ਵਿਚ 4 ਸਾਡੇ ਨੌਜਵਾਨ ਨਿਹੰਗ ਸਿੰਘਾਂ ਨਾਲ ਸਥਾਨਕ ਲੋਕਾਂ ਨੇ ਮਾਰਕੁੱਟ ਕੀਤੀ ਤੇ  ਉਹਨਾਂ ਦੇ ਸੱਟਾਂ ਵੀ ਲੱਗੀਆਂ। ਉਹਨਾਂ ਦੱਸਿਆ ਕਿ ਇਸ ਮਗਰੋਂ ਪੁਲਸ ਨੇ ਇਕ ਪਾਸੜ ਕਾਰਵਾਈ ਕੀਤੀ, ਉਹਨਾਂ ਖਿਲਾਫ ਕੇਸ ਦਰਜ ਕੀਤਾ ਤੇ ਨੰਗੇ ਸਿਰ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ।

ਉਹਨਾਂ ਦੱਸਿਆ ਕਿ ਅੱਜ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਡੀ ਜੀ ਪੀ ਨੂੰ ਪੱਤਰ ਸੌਂਪ ਕੇ ਮੰਗਾਂ ਸੌਂਪੀਆਂ ਗਈਆਂ ਤੇ ਮੰਗ ਕੀਤੀ ਗਈ ਕਿ ਸਥਾਨਕ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਹੁਣ ਨਹੀਂ ਹੋਈ। ਉਹਨਾਂ ਦੱਸਿਆ ਕਿ ਸਥਾਨਕ ਲੋਕਾਂ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਸਾਡੀ ਜ਼ੋਰਦਾਰ ਮੰਗ ’ਤੇ ਡੀ ਜੀ ਪੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੁਣ ਇਹ ਦੋਵੇਂ ਮਾਮਲੇ ਚਮੌਲੀ ਸਥਾਨਕ ਪੁਲਸ ਤੋਂ ਤਬਦੀਲ ਐਸ ਐਸ ਐਸ ਪੀ ਹਰਿਦੁਆਰ ਸਰਦਾਰ ਨਵਨੀਤ ਸਿੰਘ ਭੁੱਲਰ ਨੂੰ ਦੋਵਾਂ ਕੇਸਾਂ ਦੀ ਜਾਂਚ ਸੌਂਪ ਦਿੱਤੀ ਹੈ।

ਉਹਨਾਂ ਦੱਸਿਆ ਕਿ ਨਿਹੰਗ ਸਿੰਘਾਂ ਨਾਲ ਥਾਣੇ ਵਿਚ ਮਾਰਕੁੱਟ ਕਰਨ ਅਤੇ ਅਦਾਲਤ ਵਿਚ ਨੰਗੇ ਸਿਰ ਪੇਸ਼ ਕਰਨ ਦੇ ਮਾਮਲੇ ’ਤੇ ਅਸੀਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਤਾਂ ਡੀ ਜੀ ਪੀ ਨੇ ਦੱਸਿਆ ਕਿ ਡੀ ਆਈ ਜੀ ਯਸ਼ਵੰਤ ਸਿੰਘ ਇਸ ਸਾਰੇ ਮਾਮਲੇ ਦੀ ਜਾਂਚ ਕਰਨਗੇ ਅਤੇ ਜਾਂਚ ਹੋਵੇਗੀ ਕਿ ਕਿਹੜੇ ਪੁਲਸ ਮੁਲਾਜ਼ਮਾਂ ਦੀ ਡਿਊਟੀ ਸੀ, ਕਿਹੜੇ ਪੁਲਸ ਮੁਲਾਜ਼ਮ ਸਨ ਜਿਹਨਾਂ ਨੇ ਨਿਹੰਗ ਸਿੰਘਾਂ ਨੂੰ ਨੰਗੇ ਸਿਰ ਕੋਰਟ ਵਿਚ ਪੇਸ਼ ਕੀਤਾ। ਉਹਨਾਂ ਕਿਹਾ ਕਿ ਅਸੀਂ ਮੰਗ ਕੀਤੀ ਕਿ ਇਹ ਜਾਂਚ ਸਮਾਂ ਬੱਧ ਕੀਤੀ ਜਾਵੇ ਅਤੇ ਦੋ ਹਫਤੇ ਵਿਚ ਮੁਕੰਮਲ ਹੋਵੇ ਤਾਂ ਡੀ ਜੀ ਪੀ ਨੇ ਭਰੋਸਾ ਦਿੱਤਾ ਕਿ ਜਾਂਚ ਦੋ ਜਾਂ ਤਿੰਨ ਹਫਤੇ ਵਿਚ ਮੁਕੰਮਲ ਹੋ ਜਾਵੇਗੀ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। 

ਉਹਨਾਂ ਦੱਸਿਆ ਕਿ ਅਸੀਂ ਇਹ ਵੀ ਮੰਗ ਕੀਤੀ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਿਚ ਭਵਿੱਖ ਵਿਚ ਕੋਈ ਵਿਘਨ ਨਾ ਪਵੇ, ਇਸ ਵਾਸਤੇ ਅਸੀਂ ਅਪੀਲ ਕੀਤੀ ਕਿ ਦੋ ਨੋਡਲ ਅਫਸਰ ਨਿਯੁਕਤ ਕੀਤੇ ਜਾਣ ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਜਾਣ ਜੋ ਸ੍ਰੀਨਗਰ ਤੇ ਰਿਸ਼ੀਕੇਸ ਵਾਲੇ ਪਾਸੇ ਹੋਣ। ਡੀ ਜੀ ਪੀ ਨੇ ਭਰੋਸਾ ਦੁਆਇਆ ਕਿ ਦੋ ਨੋਡਲ ਅਫਸਰ ਜੋ ਗੁਰਮੁਖੀ ਜਾਣਦੇ ਹੋਣ, ਉਹ ਜਾਰੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਯਾਤਰੂ ਇਹ ਨੰਬਰ ਆਪਣੇ ਕੋਲ ਰੱਖਣ ਤੇ ਲੋੜ ਪੈਣ ’ਤੇ ਨੋਡਲ ਅਫਸਰ ਨਾਲ ਸੰਪਰਕ ਕਰਨ। ਉਹਨਾਂ ਦੱਸਿਆ ਕਿ ਅਸੀਂ ਇਹ ਵੀ ਮੰਗ ਕੀਤੀ ਜਿਹੜੇ ਸਾਡੇ ਸਿੰਘ ਪੁਲਸ ਹਿਰਾਸਤ ਵਿਚ ਹਨ, ਉਹਨਾਂ ਦੀ ਜ਼ਮਾਨਤ ਛੇਤੀ ਹੋਣੀ ਚਾਹੀਦੀ ਹੈ ਤੇ ਇਹਨਾਂ ਕੇਸਾਂ ਦੀ ਪੈਰਵੀ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ। ਉਹਨਾਂ ਦੱਸਿਆ ਕਿ ਡੀ ਜੀ ਪੀ ਨੇ ਦੱਸਿਆ ਕਿ ਧਾਰਾ 307 ਲੱਗੀ ਹੈ ਤਾਂ ਅਸੀਂ ਕਿਹਾ ਕਿ ਇਹ ਗਲਤ ਲੱਗੀ ਹੈ, ਇਹ ਰੱਦ ਹੋਣੀ ਚਾਹੀਦੀ ਹੈ। 

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਕੌਮ ਦੇ ਕੇਸਾਂ ਦੀ ਪੈਰਵੀ ਦੇਸ਼ ਵਿਦੇਸ਼ ਵਿਚ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਜਿਥੇ ਕਿਤੇ ਜਿਸ ਵੀ ਕਿਸੇ ਦੇ ਸਹਿਯੋਗ ਦੀ ਲੋੜ ਹੋਵੇਗੀ ਅਸੀਂ ਕਰਾਂਗੇ। ਅਸੀਂ ਅਫਸਰਾਂ ਨਾਲ ਤਾਲਮੇਲ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦੁਆਵਾਂਗੇ। ਉਹਨਾਂ ਦੱਸਿਆ ਕਿ ਡੀ ਜੀ ਪੀ ਨੇ ਇਹ ਵੀ ਭਰੋਸਾ ਦੁਆਇਆ ਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ ਇਸਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੇ ਫੌਰੀ ਕਾਰਵਾਈ ਲਈ ਡੀ ਜੀ ਪੀ ਦੀਪਮ ਸੇਠ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News