ਕੇਂਦਰ ਤੋਂ 176 ਕਰੋੜ ਰੁਪਏ ਦੀ ਉਡੀਕ ''ਚ ਪੰਜਾਬ ਸਰਕਾਰ, ਸਕੂਲਾਂ ਲਈ ਨਹੀਂ ਜਾਰੀ ਹੋਈ ਪਹਿਲੀ ਕਿਸ਼ਤ
Saturday, Aug 10, 2024 - 04:09 PM (IST)
ਚੰਡੀਗੜ੍ਹ: ਪ੍ਰਧਾਨ ਮੰਤਰੀ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ (PM SHRI) ਸਕੀਮ ਨੂੰ ਰਾਜ ਵਿਚ ਲਾਗੂ ਕਰਨ ਦੀ ਸਹਿਮਤੀ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਅਜੇ ਵੀ ਸਮਗਰ ਸਿੱਖਿਆ ਪ੍ਰੋਗਰਾਮ ਤਹਿਤ ਕੇਂਦਰ ਤੋਂ ਫੰਡਾਂ ਦੀ ਉਡੀਕ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁਲਾਜ਼ਮਾਂ ਨੂੰ ਅਜੇ ਨਹੀਂ ਮਿਲੇਗੀ Salary! ਕਰਨਾ ਪਵੇਗਾ ਇੰਤਜ਼ਾਰ
ਪੰਜਾਬ ਸਰਕਾਰ ਨੇ ਪਹਿਲਾਂ PM SHRI ਤੋਂ ਬਾਹਰ ਹੋਣ ਦਾ ਫ਼ੈਸਲਾ ਲਿਆ ਸੀ, ਪਰ 26 ਜੁਲਾਈ ਨੂੰ ਕੇਂਦਰੀ ਸਿੱਖਿਆ ਮੰਤਰਾਲੇ (MoE) ਨੂੰ ਰਾਜ ਵਿਚ ਨਵੇਂ ਸਕੂਲ ਅਪਗ੍ਰੇਡ ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਸਹਿਮਤੀ ਦਿੱਤੀ ਸੀ। ਇਸ ਦੇ ਬਾਵਜੂਦ ਪੰਜਾਬ ਸਰਕਾਰ ਨੂੰ ਹੁਣ ਤੱਕ ਸਮਗਰ ਸਿੱਖਿਆ ਸਕੀਮ ਤਹਿਤ ਵਿੱਤੀ ਸਾਲ 2024-25 ਲਈ ਕੇਂਦਰ ਦੇ ਹਿੱਸੇ ਦੇ ਲਗਭਗ ₹176 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਨਹੀਂ ਮਿਲੀ। ਸਿੱਖਿਆ ਮੰਤਰਾਲੇ ਦੇ ਪ੍ਰਾਜੈਕਟ ਪ੍ਰਵਾਨਗੀ ਬੋਰਡ ਨੇ, 9 ਫਰਵਰੀ ਨੂੰ ਹੋਈ ਆਪਣੀ ਮੀਟਿੰਗ ਵਿਚ, ਕੇਂਦਰ ਸਰਕਾਰ ਦੇ ਹਿੱਸੇ ਨਾਲ ਸਿੱਖਿਆ ਖੇਤਰ ਲਈ ਸਾਂਝੇ ਤੌਰ 'ਤੇ ਫੰਡ ਪ੍ਰਾਪਤ ਫਲੈਗਸ਼ਿਪ ਯੋਜਨਾ ਦੇ ਤਹਿਤ ਇਸ ਸਾਲ ਲਈ 1,275 ਕਰੋੜ ਰੁਪਏ ਦੀ ਸਾਲਾਨਾ ਕਾਰਜ ਯੋਜਨਾ ਅਤੇ ਬਜਟ ਨੂੰ ਮਨਜ਼ੂਰੀ ਦਿੱਤੀ ਸੀ। ਨਿਰਧਾਰਤ 60:40 ਫੰਡਿੰਗ ਅਨੁਪਾਤ ਅਨੁਸਾਰ 708 ਕਰੋੜ ਰੁਪਏ ਅਤੇ ਰਾਜ ਸਰਕਾਰ ਦਾ 472 ਕਰੋੜ ਰੁਪਏ ਦਾ ਹਿੱਸਾ ਸੀ। MoE ਫੰਡਾਂ ਦਾ ਆਪਣਾ ਹਿੱਸਾ 25% ਦੀਆਂ ਚਾਰ ਕਿਸ਼ਤਾਂ ਵਿਚ ਜਾਰੀ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸਕੂਲੋਂ ਆਉਣ ਮਗਰੋਂ ਘਰੋਂ ਨਿਕਲੇ ਭੈਣ-ਭਰਾ ਨਹੀਂ ਪਰਤੇ ਘਰ! 78 ਕਿੱਲੋਮੀਟਰ ਦੂਰੋਂ ਮਿਲਿਆ ਸੁਰਾਗ
ਇਸ ਮਗਰੋਂ ਪੰਜਾਬ ਸਰਕਾਰ ਨੇ ਇਸ ਯੋਜਨਾ ਤੋਂ ਕਿਨਾਰਾ ਕਰ ਲਿਆ ਸੀ ਤੇ ਸੂਬੇ ਵਿਚ ਸਕੂਲ ਆਫ਼ ਐਮੀਨੈਂਸ ਚਲਾਉਣ ਦਾ ਫ਼ੈਸਲਾ ਲਿਆ ਸੀ। ਸਰਕਾਰ ਨੇ ਕਿਹਾ ਸੀ ਕਿ ਉਹ ਸੂਬਾ ਸਰਕਾਰ ਦੀ ਇਸ ਯੋਜਨਾ ਨੂੰ ਤਰਜੀਹ ਦੇਣਾ ਚਾਹੁੰਦੇ ਹਨ, ਜਿਸ ਕਾਰਨ ਕੇਂਦਰ ਨੇ ਇਹ ਫੰਡ ਰੋਕ ਲਿਆ ਸੀ। ਪਰ ਹੁਣ ਪੰਜਾਬ ਸਰਕਾਰ ਨੇ ਕੇਂਦਰ ਦੇ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ, ਇਸ ਦੇ ਬਾਵਜੂਦ ਅਜੇ ਤਕ ਇਸ ਦੀ ਪਹਿਲੀ ਕਿਸ਼ਤ ਜਾਰੀ ਨਹੀਂ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8