Sting ''ਤੇ ਵੀ ਲੱਗੀ ਪਾਬੰਦੀ! ਪੰਜਾਬ ਦੇ ਪਿੰਡ ''ਚ ਜਾਰੀ ਹੋਏ ਵੱਡੇ ਫ਼ਰਮਾਨ
Wednesday, Feb 05, 2025 - 12:02 PM (IST)
ਸੰਗਰੂਰ (ਰਵੀ): ਜਿੱਥੇ ਪੰਜਾਬ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਲਈ ਅੱਗੇ ਵੱਧ ਰਹੀ ਹੈ, ਉਸੇ ਤਰ੍ਹਾਂ ਹੀ ਪੰਜਾਬ ਪੁਲਸ ਨਸ਼ੇ ਦੇ ਖ਼ਾਤਮੇ ਲਈ ਬਹੁਤ ਉਪਰਾਲੇ ਕਰਦੀ ਹੈ। ਇਸ ਨੂੰ ਦੇਖਦੇ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਿਲਰੀਆਂ ਵਿਖੇ ਪੰਚਾਇਤ ਵੱਲੋਂ ਨਿਵੇਕਲੇ ਮਤੇ ਪਾਏ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਵੱਡੇ ਐਕਸ਼ਨ ਦੀ ਤਿਆਰੀ! ਗ੍ਰਿਫ਼ਤਾਰ ਹੋ ਸਕਦੇ ਨੇ ਕਈ 'ਪ੍ਰਵਾਸੀ'
ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਸਰਪੰਚ ਨੇ ਆਪਣੀ ਪੰਚਾਇਤ ਨਾਲ ਮਿਲ ਕੇ ਜੋ ਮਤੇ ਪਾਏ ਹਨ, ਉਹ ਪਿੰਡ ਦੀ ਭਲਾਈ ਅਤੇ ਪੰਜਾਬ ਦੀ ਭਲਾਈ ਵਾਸਤੇ ਬਹੁਤ ਵਧੀਆ ਹਨ। ਪਿੰਡ ਦੇ ਨਵੇਂ ਬਣੇ ਨੌਜਵਾਨ ਸਰਪੰਚ ਵੱਲੋਂ ਇਹ ਮਤੇ ਪਿੰਡ ਦੇ ਸਹਿਯੋਗ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਵੱਖਰੇ ਤੌਰ 'ਤੇ ਰਜਿਸਟਰਡ ਕਰਵਾਏ ਗਏ, ਤਾਂ ਜੋ ਇਸ ਮਤਿਆਂ ਦੀ ਉਲੰਘਣਾ ਕਰਨ ਵਾਲੇ ਤੋਂ ਉਸ ਦੀ ਜੋ ਫੰਡ ਰਾਸ਼ੀ ਆਏਗੀ ਉਹ ਸਰਕਾਰ ਅਤੇ ਪੰਚਾਇਤ ਦੇ ਵਿਚ ਪਾਈ ਜਾਵੇਗੀ। ਪਿੰਡ ਦੇ ਵਿਚ ਦੁਕਾਨਾਂ 'ਤੇ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਵੇਚਿਆ ਜਾਵੇਗਾ। ਜਿਵੇਂ ਕਿ ਬੀੜੀ, ਜਰਦਾ, ਤੰਬਾਕੂ, ਕੂਲ ਲਿੱਪ ਜਾਂ ਫਿਰ ਸਟਿੰਗ ਆਦਿ 'ਤੇ ਵੀ ਪੂਰੀ ਮਨਾਹੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ
ਪਿੰਡ ਦੀ ਪੰਚਾਇਤ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇਕ ਸਟੇਡੀਅਮ ਬਣਾਇਆ ਗਿਆ ਹੈ। ਸਰਪੰਚ ਨੇ ਦੱਸਿਆ ਕਿ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹੀ ਇਸ ਸਟੇਡੀਅਮ ਦੇ ਵਿਚ ਜਿੰਮ ਦਾ ਸਮਾਨ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8