ਨਵਾਂਸ਼ਹਿਰ ’ਚ ਬਸਪਾ ਉਮੀਦਵਾਰ ਜੇਤੂ, ਬਲਾਚੌਰ ’ਚ ‘ਆਪ’ ਤੇ ਬੰਗਾ ’ਚ ਅਕਾਲੀ ਦਲ ਜਿੱਤੀ
Thursday, Mar 10, 2022 - 06:18 PM (IST)
ਨਵਾਂਸ਼ਹਿਰ (ਵੈੱਬ ਡੈਸਕ, ਤਿ੍ਰਪਾਠੀ)— 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਹਲਕਾ ਨਵਾਂਸ਼ਹਿਰ ’ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਜਿੱਤ ਦਰਜ ਕਰਵਾਈ ਹੈ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੱਛਤਰ ਪਾਲ ਸਿੰਘ 36695 ਵੋਟਾਂ ਹਾਸਲ ਹੋਈਆਂ ਹਨ।ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਡਾ. ਨਛੱਤਰ ਪਾਲ ਨੇ ‘ਆਪ’ ਦੇ ਲਲਿਤ ਮੋਹਨ ਪਾਠਕ ਨੂੰ 5336 ਵੋਟਾਂ ਨਾਲ ਹਰਾ ਕੇ ਹਲਕੇ ’ਚ ਜਿੱਤ ਹਾਸਲ ਕੀਤੀ ਹੈ ਜਦਕਿ ਸਾਬਕਾ ਵਿਧਾਇਕ ਅੰਗਦ ਸਿੰਘ ਕਾਂਗਰਸ ਨੇ ਇਸ ਵਾਰ ਟਿਕਟ ਨਹੀਂ ਦਿੱਤਾ ਸੀ। ‘ਆਪ’ ਉਮੀਦਵਾਰ ਲਲਿਤ ਮੋਹਨ ਪਾਠਕ ਕੇਵਲ 18 ਵੋਟਾਂ ਤੋਂ ਪਿੱਛੇ ਰਹਿ ਕੇ ਤੀਜੇ ਸਥਾਨ ’ਤੇ ਰਹੇ। ਹਲਕੇ ਤੋਂ ਅਕਾਲੀ ਦਲ ਨੂੰ 2012 ਦੇ ਚੋਣਾਂ ਤੋਂ ਬਾਅਦ ਜਿੱਤ ਹਾਸਲ ਹੋਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜਾਰੀ ਕੀਤੇ ਨਤੀਜੇ ਮੁਤਾਬਲ ਹਲਕੇ ਤੋਂ ਜਿੱਤ ਦਰਜ ਕਰਨ ਵਾਲੇ ਡਾ. ਨਛੱਤਰਪਾਲ ਨੂੰ ਕੁੱਲ 36,695 ਵੋਟ ਹਾਸਲ ਹੋਏ, ਜਦਕਿ ਦੂਜੀ ਥਾਂ ’ਤੇ ਆ ਰਹੇ ਆਮ ਆਦਮੀ ਪਾਰਟੀ ਦੇ ਲਲਿਤ ਮੋਹਨ ਪਾਠਕ ਨੂੰ 31,360 ਅਤੇ ਤੀਜੀ ਥਾਂ ’ਤੇ ਅੰਗਦ ਸਿੰਘ ਨੂੰ 31,342 ਵੋਟਾਂ ਹਾਸਲ ਹੋਈਆਂ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਕਾਉਂਟਿੰਗ ਸੈਂਟਰ ਤੋਂ ਨਿਰਾਸ਼ ਨਿਕਲੇ ‘ਆਪ’ ਸਮੇਤ ਕਾਂਗਰਸ-ਅੰਗਦ ਦੇ ਵਰਕਰਜ਼
ਜਿਵੇਂ ਹੀ 14ਵੇਂ ਗੇੜ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਡਾ. ਨਛੱਤਰ ਪਾਲ ਦੀ ਲੀਡ 4741 ਤਕ ਪਹੁੰਚ ਗਈ ਤੋਂ ਬਾਅਦ 3 ਗੇਡ਼ ਦੀ ਗਿਣਤੀ ਨੂੰ ਵਿਚ ਛੱਡ ਕੇ ਆਮ ਆਦਮੀ ਪਾਰਟੀ, ਕਾਂਗਰਸ, ਆਜ਼ਾਦ ਉਮੀਦਵਾਰ ਅੰਗਦ ਦੇ ਗਿਣਤੀ ਕੇਂਦਰ ਵਿਖੇ ਤਾਇਨਾਤ ਵਰਕਰਜ਼ ਨੇ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ।
ਅਕਾਲੀ ਬਸਪਾ ਵਰਕਰਜ਼ ਨੇ ਮਨਾਇਆ ਜਿੱਤ ਦਾ ਜਸ਼ਨ
ਗਿਣਤੀ ਕੇਂਦਰ ਤੋਂ ਜਿਵੇਂ ਹੀ ਅਕਾਲੀ-ਬਸਪਾ ਉਮੀਦਵਾਰ ਡਾ. ਨਛੱਤਰ ਪਾਲ ਨੂੰ ਜੇਤੂ ਐਲਾਨਿਆ ਗਿਆ। ਪਹਿਲਾਂ ਤੋਂ ਹੀ ਗਿਣਤੀ ਕੇਂਦਰ ਦੇ ਜ਼ੋਨ ਦੇ ਬਾਹਰ ਇਕੱਠੇ ਵਰਕਰਜ਼ ਨੇ ਢੋਲ ਦੀ ਥਾਪ ’ਤੇ ਭੰਗੜਾ ਸ਼ੁਰੂ ਕਰ ਦਿੱਤਾ। ਜੇਤੂ ਉਮੀਦਵਾਰ ਡਾ. ਨਛੱਤਰਪਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ, ਯੂਥ ਅਕਾਲੀ ਆਗੂ ਰਮਨਦੀਪ ਥਿਆਡ਼੍ਹਾ, ਕੌਂਸਲਰ ਪਰਮ ਸਿੰਘ ਖ਼ਾਲਸਾ, ਕੁਲਜਿੰਦਰ ਲੱਕੀ ਸਮੇਤ ਵਰਕਰਜ਼ ਉਨ੍ਹਾਂ ਦੇ ਸਮਰਥਕ ਜੇਤੂ ਚਿੰਨ੍ਹ ਬਣਾਉਂਦੇ ਹੋਏ ਸਡ਼ਕਾਂ ’ਤੇ ਉੱਤਰੇ। ਜ਼ਿਕਰਯੋਗ ਹੈ ਕਿ ਹਲਕਾ ਨਵਾਂਸ਼ਹਿਰ ਵਿਧਾਨ ਸਭਾ ਸੀਟ ’ਤੇ ਕਾਂਗਰਸ ਪਹਿਲਾਂ 10 ਸਾਲ ਤੋਂ ਲਗਾਤਾਰ ਜਿੱਤ ਰਹੀ ਸੀ ਜਦਕਿ ਜੇਤੂ ਉਮੀਦਵਾਰ ਇਸ ਤੋਂ ਪਹਿਲਾਂ ਬਸਪਾ ਦੀ ਟਿਕਟ ’ਤੇ ਚੋਣ ਲੜੇ ਸਨ, ਜਿਸ ਵਿਚ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ: ਭਦੌੜ ਹਲਕੇ ਤੋਂ ਵੱਡੇ ਫਰਕ ਨਾਲ ਹਾਰੇ CM ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਲਾਭ ਸਿੰਘ ਰਹੇ ਜੇਤੂ
ਉਥੇ ਹੀ ਬਲਾਚੌਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਜੇਤੂ ਰਹੇ ਹਨ। ਅਮਨਦੀਪ ਸਿੰਘ ਨੇ 58439 ਵੋਟਾਂ ਹਾਸਲ ਕੀਤੀਆਂ ਹਨ। ਕਾਂਗਰਸ ਦੇ ਉਮੀਦਵਾਰ ਰਜਿੰਦਰ ਕੌਰ ਦੂਜੇ ਨੰਬਰ ’ਤੇ ਰਹੀ ਹੈ।
ਬੰਗਾ ’ਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਜਿੱਤ ਹਾਸਲ ਕਰਨ ’ਚ ਸਫ਼ਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੁਮਾਰ 37106 ਵੋਟਾਂ ਨਾਲ ਜੇਤੂ ਰਹੇ ਹਨ। ਇਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਤਰਲੋਚਨ ਸਿੰਘ ਨੂੰ ਹਰਾਇਆ ਹੈ। ਤਰਲੋਚਨ ਨੂੰ 32110 ਵੋਟਾਂ ਹਾਸਲ ਹੋਈਆਂ ਹਨ। ਉਥੇ ਹੀ ਇਸ ਸੀਟ ਤੋਂ ‘ਆਪ’ ਦੇ ਕੁਲਜੀਤ ਸਿੰਘ 31857 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਵੈਸਟ ’ਚ ਕਾਂਗਰਸ-ਭਾਜਪਾ ਨੂੰ ਵੱਡਾ ਝਟਕਾ, ‘ਆਪ’ ਉਮੀਦਵਾਰ ਸ਼ੀਤਲ ਅੰਗੂਰਾਲ ਜਿੱਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ