ਜਲੰਧਰ ਵੈਸਟ ’ਚ ਕਾਂਗਰਸ-ਭਾਜਪਾ ਨੂੰ ਵੱਡਾ ਝਟਕਾ, ‘ਆਪ’ ਉਮੀਦਵਾਰ ਸ਼ੀਤਲ ਅੰਗੂਰਾਲ ਜਿੱਤੇ

Thursday, Mar 10, 2022 - 03:10 PM (IST)

ਜਲੰਧਰ ਵੈਸਟ ’ਚ ਕਾਂਗਰਸ-ਭਾਜਪਾ ਨੂੰ ਵੱਡਾ ਝਟਕਾ, ‘ਆਪ’ ਉਮੀਦਵਾਰ ਸ਼ੀਤਲ ਅੰਗੂਰਾਲ ਜਿੱਤੇ

ਜਲੰਧਰ (ਵੈੱਬ ਡੈਸਕ, ਜਤਿੰਦਰ ਚੋਪੜਾ)— ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਜਲੰਧਰ ਦੇ ਵੈਸਟ ਹਲਕੇ ’ਚ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਜੇਤੂ ਰਹੇ ਹਨ। ਸ਼ੀਤਲ ਅੰਗੂਰਾਲ ਨੇ ਸੁਸ਼ੀਲ ਰਿੰਕੂ ਨੂੰ ਤਕਰੀਬਨ 4 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸ਼ੀਤਲ ਨੂੰ 39001 ਵੋਟਾਂ ਮਿਲੀਆਂ ਜਦਕਿ ਸੁਸ਼ੀਲ ਕੁਮਾਰ ਰਿੰਕੂ ਨੂੰ 34718 ਵੋਟਾਂ ਹਾਸਲ ਹੋਈਆਂ ਹਨ। ਉਥੇ ਹੀ ਭਾਜਪਾ ਦੇ ਉਮੀਦਵਾਰ ਮੁਹਿੰਦਰ ਭਗਤ 33 ਹਜ਼ਾਰ ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। 


author

shivani attri

Content Editor

Related News