ਕਪੂਰਥਲਾ ਜ਼ਿਲ੍ਹੇ 'ਚ 5 ਵਜੇ ਤੱਕ 62.46 ਫੀਸਦੀ ਹੋਈ ਵੋਟਿੰਗ

Sunday, Feb 20, 2022 - 07:16 PM (IST)

ਕਪੂਰਥਲਾ (ਵਿਪਨ ਮਹਾਜਨ/ਮਲਹੋਤਰਾ, ਰਾਜਿੰਦਰ)- ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪਈਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਲਈ ਚੋਣ ਅਮਲੇ ਅਤੇ ਸੁਰੱਖਿਆ ਦਸਤਿਆਂ ਦੀ ਢੁਕਵੀਂ ਤਾਇਨਾਤੀ ਕੀਤੀ ਗਈ। ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਭੁਲੱਥ, ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਦੇ 6,22,305 ਵੋਟਰ 35 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈ. ਵੀ. ਐੱਮ ਮਸ਼ੀਨਾਂ ’ਚ ਬੰਦ ਕੀਤੀਆਂ। 

ਭੁਲੱਥ ਹਲਕੇ ’ਚ 1,35,245 ਵੋਟਰ ਹਨ, ਜਿਨ੍ਹਾਂ ’ਚੋਂ 68,735 ਮਰਦ ਅਤੇ 66,509 ਔਰਤਾਂ ਹਨ। ਕਪੂਰਥਲਾ ਹਲਕੇ ’ਚ ਕੁੱਲ ਵੋਟਰ 1,48,267 ਹਨ, ਜਿਸ ’ਚ 77,415 ਮਰਦ ਅਤੇ 70,834 ਔਰਤਾਂ ਹਨ। ਸੁਲਤਾਨਪੁਰ ਲੋਧੀ ਹਲਕੇ ’ਚ ਕੁੱਲ ਵੋਟਰ 1,46,954 ਹਨ, ਜਿਨ੍ਹਾਂ ’ਚ 77,885 ਮਰਦ ਤੇ 69,067 ਔਰਤਾਂ ਹਨ। ਫਗਵਾੜਾ ਰਾਖਵੇਂ ਹਲਕੇ ’ਚ ਕੁੱਲ ਵੋਟਰ 1,91,839 ਵੋਟਰ ਹਨ, ਜਿਸ ’ਚ 1,00,970 ਮਰਦ ਤੇ 90,922 ਮਹਿਲਾਵਾਂ ਹਨ। ਜ਼ਿਲ੍ਹੇ ’ਚ ਕੁੱਲ 3,24,942 ਮਰਦ ਵੋਟਰ ਅਤੇ 2,97,332 ਮਹਿਲਾਂ ਵੋਟਰ ਹਨ। ਤੀਜ਼ੇ ਲਿੰਗ ਵਾਲੇ ਜ਼ਿਲ੍ਹੇ ’ਚ 31 ਵੋਟਰ ਹਨ। ਕੁੱਲ ਵੋਟਰਾਂ ’ਚੋਂ 6615 ਵੋਟਰ ਅਜਿਹੇ ਹਨ, ਜੋ 18 ਤੋਂ 19 ਸਾਲ ਵਾਲੇ ਹਨ, ਜਦਕਿ 3952 ਵੋਟਰ ਸਰੀਰਕ ਤੌਰ ’ਤੇ ਅਸਮਰੱਥ ਹਨ। ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਅਤੇ ਐੱਸ. ਐੱਸ. ਪੀ. ਕਪੂਰਥਲਾ ਦਯਾਮਾ ਹਰੀਸ਼ ਓਮ ਪ੍ਰਕਾਸ਼ ਨੇ ਦੱਸਿਆ ਕਿ ਜ਼ਿਲ੍ਹੇ ’ਚ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਹਰੇਕ ਵੋਟਰ ਬਿਨਾਂ ਕਿਸੇ ਡਰ, ਲਾਲਚ ਤੋਂ ਆਪਣੀ ਵੋਟ ਪਾ ਸਕੇ।ਕਪੂਰਥਲਾ ’ਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਕੁੱਲ ਕਪੂਰਥਲਾ ਜ਼ਿਲ੍ਹੇ ’ਚ 3 ਵਜੇ ਤੱਕ 45.53 ਫ਼ੀਸਦੀ ਵੋਟਿੰਗ ਹੋਈ ਹੈ। 
ਜਾਣੋ ਕਪੂਰਥਲਾ ’ਚ 3 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਭੁਲੱਥ- 61.30 ਫ਼ੀਸਦੀ 
ਕਪੂਰਥਲਾ- 62.80 ਫ਼ੀਸਦੀ 
ਫਗਵਾੜਾ- 58.70 ਫ਼ੀਸਦੀ 
ਸੁਲਤਾਨਪੁਰ ਲੋਧੀ- 568.10 ਫ਼ੀਸਦੀ

ਇਹ ਵੀ ਪੜ੍ਹੋ: ਜਲੰਧਰ ਦੇ ਰੈਣਕ ਬਾਜ਼ਾਰ ’ਚ ਅਕਾਲੀ ਤੇ ਕਾਂਗਰਸੀ ਵਰਕਰਾਂ ’ਚ ਹੋਈ ਝੜਪ

PunjabKesari

ਜ਼ਿਲ੍ਹੇ ’ਚ ਕੁੱਲ 793 ਪੋਲਿੰਗ ਬੂਥ ਹਨ, ਜਿਨ੍ਹਾਂ ’ਚ ਭੁਲੱਥ ਦੇ 175, ਕਪੂਰਥਲਾ 196, ਸੁਲਤਾਨਪੁਰ ਲੋਧੀ 195 ਅਤੇ ਫਗਵਾੜਾ 227 ਹਨ। ਜ਼ਿਲ੍ਹੇ ਭਰ ਦੇ ਵੋਟਰਾਂ ਨੂੰ ਐਪਿਕ ਕਾਰਡ ਅਤੇ ਵੋਟਰ ਸਲਿੱਪਾਂ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 4000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।  ਐੱਸ. ਐੱਸ. ਪੀ. ਕਪੂਰਥਲਾ ਨੇ ਦੱਸਿਆ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ’ਚ ਮਾਈਕਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਨਾਲ ਲਗਭਗ 3200 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। 

ਇਸ ਤੋਂ ਇਲਾਵਾ ਵੋਟਰਾਂ ’ਚ ਉਤਸ਼ਾਹ ਪੈਦਾ ਕਰਨ ਲਈ 24 ਮਾਡਲ ਪੋਲਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 20 ਅਜਿਹੇ ਬੂਥ ਹਨ, ਜਿਨ੍ਹਾਂ ਉਪਰ ਕੇਵਲ ਮਹਿਲਾਂ ਸਟਾਫ਼ ਹੀ ਤਾਇਨਾਤ ਕੀਤਾ ਗਿਆ ਹੈ। ਮਾਡਲ ਪੋਲਿੰਗ ਸਟੇਸ਼ਨਾਂ ਉਪਰ ਚੋਣ ਮਿੱਤਰਾਂ ਵੱਲੋਂ ਨਵੇਂ ਵੋਟਰਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੋਟਰਾਂ ਦੇ ਬੈਠਣ, ਪੀਣ ਵਾਲੇ ਪਾਣੀ, ਰੰਗੋਲੀ, ਸ਼ਮਿਆਨਾ ਆਦਿ ਵੀ ਲਗਾਇਆ ਗਿਆ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਵੋਟਿੰਗ ਲਗਾਤਾਰ ਜਾਰੀ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਪਈਆਂ ਵੋਟਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News