ਲਾਲ ਪਰੀ ਤੇ ਨੋਟ ਵੰਡਣ ਦੇ ਬਾਵਜੂਦ ਚੋਣ ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਦੀ ਉੱਡੀ ਰਾਤ ਦੀ ਨੀਂਦ !

Saturday, Mar 05, 2022 - 01:48 PM (IST)

ਲਾਲ ਪਰੀ ਤੇ ਨੋਟ ਵੰਡਣ ਦੇ ਬਾਵਜੂਦ ਚੋਣ ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਦੀ ਉੱਡੀ ਰਾਤ ਦੀ ਨੀਂਦ !

ਸੁਲਤਾਨਪੁਰ ਲੋਧੀ (ਧੀਰ)- ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ’ਚ ਇਸ ਵਾਰ ਬਣੇ 4-5 ਕੋਣੇ ਮੁਕਾਬਲਿਆਂ ’ਚ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਦੀ ਪੌੜੀ ਚੜ੍ਹਨ ਲਈ ਹਰ ਹੀਲਾ ਵਰਤਣ ਤੋਂ ਕੋਈ ਗੁਰੇਜ਼ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਮਨਾਂ ’ਚ ਹਾਲੇ ਤੱਕ ਵੀ ਜਿੱਤ ਪ੍ਰਤੀ ਪੂਰਾ ਭਰੋਸਾ ਨਾ ਹੋਣ ’ਤੇ ਉਨ੍ਹਾਂ ਦੇ ਰਾਤ ਦੀ ਨੀਂਦ ਗਾਇਬ ਹੈ। ਬੂਥ ਹੀ ਨਹੀਂ ਸਗੋਂ ਗਲੀ ਪੱਧਰ ਤੱਕ ਦੇ ਵੋਟਰਾਂ ਦੀ ਨਬਜ਼ ਟਟੋਲਣ ਤੋਂ ਬਾਅਦ ਵੀ ਸਾਫ਼ ਸਥਿਤੀ ਜ਼ਾਹਿਰ ਹੁੰਦੀ ਨਾ ਵੇਖਦਿਆਂ ਉਮੀਦਵਾਰਾਂ ਅਤੇ ਸਮਰਥਕਾਂ ’ਚ ਬੇਚੈਨੀ ਦਾ ਪਸਾਰਾ ਵੱਧਦਾ ਜਾ ਰਿਹਾ ਹੈ। ਉਮੀਦਵਾਰਾਂ ਦੇ ਕਈ ਸਮਰਥਕਾਂ ਵੱਲੋਂ ਆਪਣੀ ਇੱਜ਼ਤ ਬਚਾਉਣ ਲਈ ਪਹਿਲਾਂ ਲਾਲ ਪਰੀ ਦਾ ਦਰਿਆ ਵਹਾਉਣ ‘ਚ ਕੋਈ ਕਸਰ ਨਹੀ ਛੱਡੀ ਅਤੇ ਫਿਰ ਵੀ ਜਦੋਂ ਗੱਡੀ ਸਿਰੇ ਨਾ ਲੱਗਦੀ ਵਿਖਾਈ ਦਿੱਤੀ ਤਾਂ ਗਾਂਧੀ ਵਾਲੇ ਨੋਟਾਂ ਦੀ ਖੂਬ ਵਰਤੋਂ ਕਰਕੇ ਵੋਟਰਾਂ ਨੂੰ ਵੰਡੇ। ਇਸ ਦੇ ਬਾਵਜੂਦ ਉਮੀਦਵਾਰਾਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ ਕਿ ਇਸ ਵਾਰ ਵੋਟਰ ਅੰਦਰ ਖ਼ਾਤੇ ਕਿਸੇ ਹੋਰ ਪਾਸੇ ਨਾ ਭੁਗਤ ਗਏ ਹੋਣ।

ਇਹ ਵੀ ਪੜ੍ਹੋ: ਜਲੰਧਰ: ਪਤੀ ਨੂੰ ਛੱਡ ਦੋਸਤ ਦੇ ਘਰ ਰਹਿ ਰਹੀ ਔਰਤ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਲਾਈ ਅੱਗ

ਉਮੀਦਵਾਰਾਂ ਦਾ ਦਿਨ ਦਾ ਚੈਨ ਵੀ ਉਡਾ ਰਿਹਾ ਹੈ ਪਰ ਪਤਾ ਲੱਗਾ ਹੈ ਕਿ ਉਮੀਦਵਾਰਾਂ ਨੇ ਜਿਹੜੇ ਸਹਾਇਕਾਂ ਜਾਂ ਸੇਵਾਦਾਰਾਂ ਨੇ ਲਾਲ ਪਰੀ ਜਾਂ ਗਾਂਧੀ ਵਾਲੇ ਅਨਮੋਲ ਕਾਗਜ਼ ਵੰਡਣ ਦੀਆਂ ਸੇਵਾਵਾਂ ਨਿਭਾਈਆਂ ਹਨ ਉਹ ਵੀ ਹੁਣ ਆਪੋ-ਆਪਣੇ ਖੇਤਰਾਂ ’ਚੋਂ ਕਨਸੋਆ ਲੈ ਰਹੇ ਹਨ ਕਿ ਜਿਹੜੇ ਵੋਟਰਾਂ ਨੇ ਪਿਛਲੇ ਦਰਵਾਜ਼ਿਓ ਭੇਟਾਂ ਲਈ ਸੀ। ਉਨ੍ਹਾਂ ਨੇ ਭੇਟਾਂ ਦਾ ਮੁੱਲ ਮੋੜਿਆ ਵੀ ਹੈ ਜਾਂ ਨਹੀਂ। ਅਜਿਹੇ ਤੋਖਲੇ ਹਰਾਮ ਕਰ ਰਹੇ ਹਨ ਕਿ ਇਸ ਵਾਰ ਜਿਸ ਪਾਰਟੀ ਨੇ ਬਦਲਾਅ ਦੇ ਮੁੱਦੇ ’ਤੇ ਵੋਟਾਂ ਮੰਗੀਆਂ ਸਨ। ਉਨ੍ਹਾਂ ਨੇ ਹਰੇਕ ਸਟੇਜ ’ਤੇ ਵੋਟਰਾਂ ਨੂੰ ਹਲੂਣਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕੋਈ ਪਾਰਟੀ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਦਿੰਦੀ ਹੈ ਤਾਂ ਉਹ ਅਜਿਹੇ ਭੇਟਾਂ ਨੂੰ ਠੁਕਰਾਉਣ ਦੀ ਬਜਾਏ ਸਭ ਕੁਝ ਸਵੀਕਾਰ ਕਰ ਲੈਣ ਪਰ ਵੋਟ ਆਪਣੀ ਜ਼ਮੀਰ ਅਨੁਸਾਰ ਹੀ ਪਾਉਣ ਕਿਉਂਕਿ ਵੋਟ ਦੇ ਲੋਕਤੰਤਰੀ ਹੱਕ ਦੀ ਵਰਤੋਂ ਬਾਰੇ ਕਿਸੇ ਨੂੰ ਵੀ ਪਤਾ ਨਹੀ ਲੱਗ ਸਕਦਾ ਕਿ ਵੋਟ ਕਿਸ ਉਮੀਦਵਾਰ ਦੇ ਪੱਖ ’ਚ ਭੁਗਤਦੀ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਚੋਣ ਨਤੀਜਿਆਂ ਤੋਂ ਪਹਿਲਾਂ ਸੀਟ ਵਾਰ ਮੁਲਾਂਕਣ ਕਰ ਰਹੀ ਕਾਂਗਰਸ

ਦਬਾਅ ਤੋਂ ਰਹਿਤ ਵੋਟ ਦੀ ਵਰਤੋਂ ਕਰਨ ਲਈ ਤਰਕ ਭਰਪੂਰ ਦਲੀਲਾਂ ਚੋਣ ਕਮਿਸ਼ਨ ਵੱਲੋਂ ਵੀ ਕੈਂਪਾਂ, ਟੀ.ਵੀ. ਚੈਨਲਾਂ ਅਖਬਾਰਾਂ ਤੇ ਹੋਰਨਾਂ ਵੱਖ-ਵੱਖ ਸਾਧਨਾਂ ਰਾਹੀਂ ਲਗਾਤਾਰ ਦਿੱਤੀਆਂ ਗਈਆਂ ਹੋਣ ਕਰਕੇ ਅਜਿਹੇ ਬਹੁਗਿਣਤੀ ਵੋਟਰਾਂ ਦੇ ਦਿਮਾਗਾਂ ਉੱਪਰ ਘਰ ਕਰ ਰਹੀਆਂ ਸਨ ਜਿਹੜੇ ਵੋਟਰਾਂ ਤੱਕ ਉਮੀਦਵਾਰ ਵੱਖ-ਵੱਖ ਚੀਜ਼ਾਂ ਦਾ ਲਾਲਚ ਦੇ ਕੇ ਪਹੁੰਚ ਕਰ ਸਕਦੀਆਂ ਹਨ। ਇਸ ਵਾਰ ਦੀਆਂ ਚੋਣਾਂ ’ਚ ਜਿਨ੍ਹਾਂ ਲਾਲਪਰੀ ਤੇ ਪੈਸੇ ਵੰਡਣ ਦਾ ਪ੍ਰਯੋਗ ਹੋਇਆ ਹੈ, ਉਨ੍ਹਾਂ ਪਹਿਲਾ ਕਦੇ ਵੀ ਨਹੀ ਸੀ ਹੋਇਆ। ਵੋਟਰਾਂ ਦੀ ਚੁੱਪ ਵੀ ਉਮੀਦਵਾਰਾਂ ਦੀ ਚਿੰਤਾ ’ਚ ਵਾਧਾ ਕਰ ਰਹੀ ਹੈ। ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਲੋਕਤੰਤਰ ਲਈ ਇਹ ਬਹੁਤ ਮਾੜੇ ਦਿਨਾਂ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਇਹ ਸੋਚ ਲਗਾਈ ਬੈਠੇ ਹਨ ਕਿ ਪੈਸੇ ਵੰਡ ਕੇ ਵੋਟਾਂ ਖਰੀਦੀਆਂ ਜਾ ਸਕਦੀਆਂ ਹਨ ਤਾਂ ਉਹ ਸਖਤ ਭੁਲੇਖੇ ’ਚ ਹਨ ਕਿਉਂਕਿ ਅਜਿਹੀ ਵੋਟਾਂ ਦਾ ਭਰੋਸਾ ਕਦੇ ਵੀ ਨਹੀਂ ਕੀਤਾ ਜਾ ਸਕਦਾ। ਹੁਣ 10 ਮਾਰਚ ਅਤੇ ਲੋਕਾਂ ਦੀਆਂ ਅੱਖਾਂ ਟਿਕੀਆਂ ਹਨ ਕਿ ਅਖੀਰ ਜਿੱਤ ਕਿਸ ਉਮੀਦਵਾਰ ਤੇ ਮੇਹਰਬਾਨ ਹੁੰਦੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News