ਵਿਧਾਨ ਸਭਾ ਚੋਣਾਂ: ਲਕਸ਼ਮਣ ਮੂਰਛਾ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੌਣ ਲਿਆਵੇਗਾ ‘ਸੰਜੀਵਨੀ’?

Friday, Jan 28, 2022 - 11:00 AM (IST)

ਵਿਧਾਨ ਸਭਾ ਚੋਣਾਂ: ਲਕਸ਼ਮਣ ਮੂਰਛਾ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੌਣ ਲਿਆਵੇਗਾ ‘ਸੰਜੀਵਨੀ’?

ਜਲੰਧਰ (ਅਨਿਲ ਪਾਹਵਾ)- ਪੰਜਾਬ ’ਚ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਜੋ ਜੋਸ਼ ਅਤੇ ਲਹਿਰ ਸੀ, ਉਹ 2022 ਦੀਆਂ ਚੋਣਾਂ ’ਚ ਦਿਸ ਨਹੀਂ ਰਹੀ ਹੈ। ਘਰਾਂ ’ਤੇ ਝੰਡੇ ਵੀ ਨਹੀਂ ਦਿਸ ਰਹੇ ਅਤੇ ਸੜਕਾਂ ’ਤੇ ਢੋਲ ਨਾਲ ਡੋਰ-ਟੂ-ਡੋਰ ਜਾ ਕੇ ਵੋਟਾਂ ਮੰਗ ਰਹੇ ਰਾਜਨੀਤਕ ਦਲਾਂ ਦੇ ਉਮੀਦਵਾਰਾਂ ਦਾ ਘਰ ਦੇ ਬਾਹਰ ਖੜ੍ਹੇ ਹੋ ਕਰ ਸਵਾਗਤ ਕਰ ਰਹੇ ਲੋਕਾਂ ’ਚ ਉਹ ਗਰਮਜੋਸ਼ੀ ਨਹੀਂ ਦਿਸ ਰਹੀ ਹੈ। ਕੁੱਲ ਮਿਲਾ ਕੇ ਪੰਜਾਬ ’ਚ ਰਾਜਨੀਤੀ ਦੇ ਇਸ ਤਿਉਹਾਰ ’ਤੇ ਖ਼ੁਸ਼ੀ ਗਾਇਬ ਹੈ ਅਤੇ ਸਿਆਸੀ ਦਲ ਵੀ ਲਕਸ਼ਮਣ ਮੂਰਛਾ ’ਚ ਹਨ। ਇਨ੍ਹਾਂ ਦਲਾਂ ਦੀ ਮੂਰਛਾ ਖ਼ਤਮ ਕਰਨ ਲਈ ਕੌਣ, ਕਦੋਂ ਅਤੇ ਕਿਵੇਂ ਕੋਈ ਸੰਜੀਵਨੀ ਲਿਆਵੇਗਾ, ਕਿਸੇ ਨੂੰ ਨਹੀਂ ਪਤਾ। ਅਜਿਹਾ ਨਹੀਂ ਹੈ ਕਿ ਕੁਝ ਦਲਾਂ ’ਚ ਹੀ ਇਹ ਮੁਸ਼ਕਿਲ ਹੈ ਅਤੇ ਬਾਕੀ ਪੂਰੇ ਜੋਸ਼ ਨਾਲ ਮੈਦਾਨ ’ਚ ਹਨ । ਸਾਰੇ ਦਲਾਂ ’ਚ ਇਸ ਵਾਰ ਉਹ ਕਰੰਟ ਨਹੀਂ ਦਿਸ ਰਿਹਾ ਹੈ, ਜਿਸ ਦਾ ਅਸਰ ਪੰਜਾਬ ’ਚ ਹੋ ਰਹੀ ਵੋਟਿੰਗ ’ਤੇ ਪੈਣਾ ਤੈਅ ਹੈ।

ਚੋਣ ਕਮਿਸ਼ਨ ਦੀ ਸਖ਼ਤੀ
ਪੰਜਾਬ ’ਚ ਚਣਾਵੀ ਮਾਹੌਲ ਦੇ ਠੰਡੇ ਹੋਣ ਪਿੱਛੇ ਇਕ ਵੱਡਾ ਕਾਰਨ ਹੈ ਚੋਣ ਕਮਿਸ਼ਨ ਦੀ ਸਖ਼ਤੀ। ਕਮਿਸ਼ਨ ਨੇ ਕੋਰੋਨਾ ਦੇ ਕੇਸਾਂ ਦੇ ਵਧਣ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਹ ਵੀ ਇਕ ਬਹੁਤ ਕਾਰਨ ਹੈ ਕਿ ਸੜਕਾਂ ’ਤੇ ਉਹ ਲਹਿਰ, ਉਹ ਦਮਖਮ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ’ਚ ਉਂਝ ਚੁਣਾਵੀ ਰੌਲਾ ਪਹਿਲਾਂ ਸਮੇਂ ’ਚ ਕਾਫ਼ੀ ਜ਼ਿਆਦਾ ਰਿਹਾ ਹੈ ਪਰ ਇਸ ਵਾਰ ਕਾਫ਼ੀ ਕੁਝ ਖਾਮੋਸ਼ ਜਿਹਾ ਹੈ।

ਯੂ. ਪੀ. ਉੱਤਰਾਖੰਡ ’ਚ ਹਲਚਲ ਤੇਜ਼
ਪੰਜਾਬ ’ਚ ਬੇਸ਼ੱਕ ਚੁਣਾਵੀ ਹਲਚਲ ਘੱਟ ਹੈ ਪਰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਚੁਣਾਵੀ ਮਾਹੌਲ ਜ਼ਿਆਦਾ ਗਰਮ ਹੈ। ਬੇਸ਼ੱਕ ਚੋਣ ਕਮਿਸ਼ਨ ਦੀ ਸਖ਼ਤੀ ਹੈ ਪਰ ਇਨ੍ਹਾਂ ਰਾਜਾਂ ’ਚ ਪੰਜਾਬ ਤੋਂ ਜ਼ਿਆਦਾ ਸ਼ੋਰ-ਸ਼ਰਾਬਾ ਹੈ। ਇਸ ਪਿੱਛੇ ਇਕ ਵੱਡਾ ਕਾਰਨ ਜੋ ਸਾਹਮਣੇ ਆ ਰਿਹਾ ਹੈ ਉਹ ਹੈ ਕੇਂਦਰੀ ਨੇਤਾਵਾਂ ਦਾ ਜੋਸ਼ ਨਾਲ ਭਰੇ ਹੋਣਾ। ਪੰਜਾਬ ’ਚ ਨਾ ਤਾਂ ਯੂ. ਪੀ. ਵਾਂਗ ਨੇਤਾਵਾਂ ਦੀਆਂ ਫੇਰੀਆਂ ਚੱਲ ਰਹੀਆਂ ਹਨ ਅਤੇ ਨਾ ਹੀ ਲੋਕਾਂ ’ਚ ਸਥਾਨਕ ਨੇਤਾ ਲੋਕਾਂ ਤੱਕ ਉਚਿਤ ਢੰਗ ਨਾਲ ਪਹੁੰਚ ਕਰ ਪਾ ਰਹੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਸ਼ਰਾਬੀ ਪਿਓ ਵੱਲੋਂ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ

PunjabKesari

ਰਾਜਨੀਤਕ ਦਲਾਂ ਦੀ ਤਿਆਰੀ
ਪੰਜਾਬ ’ਚ ਕਾਂਗਰਸ ਅੰਦਰ ਖੂਬ ਖਿੱਚੋਤਾਣ ਚੱਲ ਰਹੀ ਹੈ। ਚੋਣਾਂ ਦਾ ਅੰਜਾਮ ਜੋ ਵੀ ਹੋਵੇਗਾ ਪਰ ਪਾਰਟੀ ’ਚ ਕ੍ਰੈਡਿਟ ਲੈਣ 'ਤੇ ਜ਼ਿੰਮੇਵਾਰੀ ਥੋਪਣ ਲਈ ਕਾਫ਼ੀ ਗੁੰਜਾਇਸ਼ ਹੈ। ਪਾਰਟੀ ’ਚ ਅਜੇ ਤੱਕ ਗਰਾਊਂਡ ਲੈਵਲ ’ਤੇ ਕਰੰਟ ਨਾ ਦੇ ਬਰਾਬਰ ਸੀ ਪਰ ਵੀਰਵਾਰ ਨੂੰ ਪੰਜਾਬ ’ਚ ਰਾਹੁਲ ਗਾਂਧੀ ਦੀ ਫੇਰੀ ਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੁਝ ਹੱਦ ਤੱਕ ਪਾਰਟੀ ਦੇ ਵਰਕਰਾਂ ’ਚ ਕਰੰਟ ਆ ਸਕਦਾ ਹੈ। ਉਂਝ ਪਾਰਟੀ ਦੇ ਨੇਤਾ ਨਵਜੋਤ ਸਿੱਧੂ ਅਤੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਕੁਝ ਇਲਾਕਿਆਂ ’ਚ ਜਾ ਕੇ ਦੌਰਾ ਕਰ ਚੁੱਕੇ ਹਨ ਪਰ ਜ਼ਮੀਨੀ ਪੱਧਰ ’ਤੇ ਵਰਕਰਾਂ ’ਚ ਕਰੰਟ ਪੈਦਾ ਨਹੀਂ ਹੋ ਰਿਹਾ ਹੈ , ਜਿਸ ਕਾਰਨ ਵੋਟਰ ’ਤੇ ਪਾਰਟੀ ਨੂੰ ਪ੍ਰਭਾਵ ਬਣਾਉਣ ’ਚ ਦਿੱਕਤ ਆ ਰਹੀ ਹੈ।

ਉੱਧਰ ਆਮ ਆਦਮੀ ਪਾਰਟੀ ’ਚ ਵੀ ਅਜੇ ਜ਼ਮੀਨੀ ਕਰੰਟ ਨਹੀਂ ਹੈ। ਬੇਸ਼ੱਕ ਅਰਵਿੰਦ ਕੇਜਰੀਵਾਲ ਪੰਜਾਬ ਦੇ ਕੁਝ ਇਲਾਕਿਆਂ ’ਚ ਦੌਰਾ ਕਰਕੇ ਉਮੀਦਵਾਰਾਂ ਦੇ ਪੱਖ ’ਚ ਪ੍ਰਚਾਰ ਕਰ ਚੁੱਕੇ ਹਨ ਪਰ ਅਜੇ ਉਹ ਗੱਲ ਨਹੀਂ ਬਣ ਪਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 2 ਫਰਵਰੀ ਤੋਂ ਬਾਅਦ ਅਰਵਿੰਦ ਕੇਜੀਰਵਾਲ ਪੰਜਾਬ ’ਚ ਡੇਰਾ ਜਮਾਉਣ ਜਾ ਰਹੇ ਹਨ, ਜਿਸ ਕਾਰਨ ‘ਆਪ’ ਦੇ ਐਕਟਿਵ ਹੋਣ ਅਤੇ ਮੂਰਛਾ ਤੋਂ ਬਾਹਰ ਆਉਣ ਦੀ ਸੰਭਾਵਨਾ ਹੈ, ਜਿੱਥੇ ਤੱਕ ਗੱਲ ਭਾਜਪਾ ਦੀ ਹੈ, ਉਸ ’ਚ ਜੋਸ਼ ਨਾ ਦੇ ਬਰਾਬਰ ਹੈ। ਅਜੇ ਤੱਕ ਪਾਰਟੀ ਵੱਲੋਂ ਕੋਈ ਸਟਾਰ ਕੰਪੇਨਰ ਪੰਜਾਬ ’ਚ ਨਹੀਂ ਆਇਆ ਹੈ, ਜਿਸ ਨਾਲ ਲੱਗੇ ਕਿ ਪਾਰਟੀ ਐਕਟਿਵ ਹੈ। ਪਾਰਟੀ ਵਰਕਰਾਂ ’ਚ ਵੀ ਉਹ ਜੋਸ਼ ਉਹ ਜਜ਼ਬਾ ਨਹੀਂ ਦਿਸ ਰਿਹਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਸਭ ਤੋਂ ਅਲੱਗ ਹੈ। ਪਾਰਟੀ ਦੇ ਮੁਖੀ ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਅੱਜ ਤੋਂ ਤਕਰੀਬਨ 5 ਮਹੀਨੇ ਪਹਿਲਾਂ ਆਪਣੀ ਪਾਰਟੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਪ੍ਰਚਾਰ ਲਈ ਜਿਸ ਸਪੀਡ ਨਾਲ ਅਭਿਆਨ ਸ਼ੁਰੂ ਹੋਇਆ, ਉਸੇ ਸਪੀਡ ਨਾਲ ਠੰਡਾ ਵੀ ਹੋ ਗਿਆ। ਹੁਣ ਪਾਰਟੀ ਪ੍ਰਚਾਰ ਦੇ ਨਾਲ ਨਾਲ-ਆਪਣੇ ਨੇਤਾ ਬਿਕਰਮਜੀਤ ਮਜੀਠੀਆ ਲਈ ਵੱਖ ਤੋਂ ਲੜਾਈ ਲੜ ਰਹੀ ਹੈ , ਜੇਕਰ ਗੱਲ ਕੈਪਟਨ ਦੀ ਲੋਕ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਉੱਥੇ ਤਾਂ ਆਲਮ ਹੀ ਵੱਖਰਾ ਹੈ। ਨਾ ਨੇਤਾ ਮੈਦਾਨ ’ਚ ਹਨ ਤੇ ਨਾ ਹੀ ਵਰਕਰਾਂ ਦਾ ਕੋਈ ਪਤਾ ਟਿਕਾਣਾ ਹੈ।

ਇਹ ਵੀ ਪੜ੍ਹੋ: ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਉਮੀਦਵਾਰਾਂ ਦੇ ਐਲਾਨ ’ਚ ਦੇਰੀ ਵੀ ਵੱਡਾ ਕਾਰਨ
ਪੰਜਾਬ ’ਚ ਚੋਣਾਂ ਲਈ ਨਾਮਜ਼ਦਗੀ ਦਾ ਕੰਮ 25 ਫਰਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਪਰ ਰਾਜਨੀਤਕ ਦਲਾਂ ਨੇ ਅਜੇ ਵੀ ਕਈ ਸੀਟਾਂ ’ਤੇ ਉਮੀਦਵਾਰਾਂ ਨੂੰ ਨਹੀਂ ਉਤਾਰਿਆ ਹੈ। ਪੰਜਾਬ ’ਚ ਕਾਂਗਰਸ ਸੱਤਾ ’ਚ ਸੀ ਅਤੇ ਪਾਰਟੀ ਸਾਰੀਆਂ 117 ਸੀਟਾਂ ’ਤੇ ਚੋਣ ਲੜ ਰਹੀ ਹੈ। ਪਾਰਟੀ ਨੇ ਪੰਜਾਬ ’ਚ ਪਹਿਲੀ ਸੂਚੀ ’ਚ 86 ਅਤੇ ਦੂਜੀ ਸੂਚੀ ’ਚ 23 ਲੋਕਾਂ ਨੂੰ ਮੈਦਾਨ ’ਚ ਉਤਾਰਿਆ। ਪਾਰਟੀ ਦੇ ਅਜੇ ਵੀ 8 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਇਸੇ ਤਰ੍ਹਾਂ ਭਾਜਪਾ ਪੰਜਾਬ ’ਚ 65 ਸੀਟਾਂ ’ਤੇ ਚੋਣ ਲੜ ਰਹੀ ਹੈ ਪਰ ਪਾਰਟੀ ਨੇ ਪੰਜਾਬ ’ਚ ਪਹਿਲੀ ਸੂਚੀ ’ਚ 35 ਲੋਕਾਂ ਦਾ ਐਲਾਨ ਕੀਤਾ ਹੈ। ਦੂਜੀ ਸੂਚੀ ਵੀਰਵਾਰ ਨੂੰ ਜਾਰੀ ਕੀਤੀ ਗਈ, ਜਿਸ ’ਚ 27 ਨਾਂ ਸ਼ਾਮਲ ਕੀਤੇ ਗਏ। ਪਾਰਟੀ ਦੇ ਅਜੇ 3 ਹੋਰ ਨਾਂ ਐਲਾਨ ਹੋਣੇ ਬਾਕੀ ਹਨ। ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਐਲਾਨ ਹੋ ਚੁੱਕੇ ਹਨ।

ਮੌਸਮ ਦਾ ਦਗਾ
ਪੰਜਾਬ ’ਚ ਇਸ ਵਾਰ ਦਾ ਮੌਸਮ ਪਿਛਲੇ ਕੁਝ ਸਾਲਾਂ ਦੇ ਮੌਸਮ ਤੋਂ ਕੁਝ ਵੱਖਰਾ ਹੈ। ਪਹਿਲਾਂ ਦੇਰੀ ਨਾਲ ਠੰਡ ਪਈ ਅਤੇ ਹੁਣ ਮੀਂਹ ਅਤੇ ਕੁਝ ਇਲਾਕਿਆਂ ’ਚ ਬਰਫ਼ਬਾਰੀ ਵੀ ਹੋਈ ਹੈ। ਇਸ ਸਮੇਂ ’ਚ ਚੁਣਾਵੀ ਗਰਮੀ ਵੀ ਕੰਮ ਨਹੀਂ ਆ ਰਹੀ ਹੈ। ਠੰਡੇ ਮੌਸਮ ’ਚ ਜਾਂ ਤਾਂ ਸੂਰਜ ਦੇ ਦਰਸ਼ਨ ਨਹੀਂ ਹੋ ਰਹੇ, ਜੇਕਰ ਹੋ ਰਹੇ ਹਨ ਤਾਂ ਦੁਪਹਿਰ ਤੱਕ ਧੁੱਪ ਚੜ੍ਹਦੀ ਹੈ ਅਤੇ ਸ਼ਾਮ ਨੂੰ ਜਲਦੀ ਸੂਰਜ ਡੁੱਬ ਜਾਂਦਾ ਹੈ। ਇਸ ਸਭ ਵਿਚਾਲੇ ਪੰਜਾਬ ’ਚ ਚੋਣ ਪ੍ਰਚਾਰ ’ਤੇ ਬੁਰਾ ਅਸਰ ਪੈ ਰਿਹਾ ਹੈ, ਜਿਸ ਕਾਰਨ ਜੇਕਰ ਇਹ ਚੋਣਾਂ ਜੋ ਦੂਜੇ ਚਰਣ ਨਾਲ ਹੋ ਰਹੀਆਂ ਹਨ, ਪੰਜਾਬ ’ਚ ਅੰਤਿਮ ਪੜਾਅ ’ਚ ਹੁੰਦੇ ਤਾਂ ਸ਼ਾਇਦ ਮੌਸਮ ’ਤੇ ਕੁਝ ਹੱਦ ਤੱਕ ਬਦਲਾਅ ਹੋ ਚੁੱਕਾ ਹੁੰਦਾ ਅਤੇ ਪੰਜਾਬ ’ਚ ਚੁਣਾਵੀ ਗਰਮੀ ਤੇਜ਼ ਹੋ ਜਾਂਦੀ।

ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ, CM ਚੰਨੀ ਲਈ ਅਪਣਾਈ ‘ਯੂਜ਼ ਐਂਡ ਥਰੋਅ’ ਦੀ ਪਾਲਿਸੀ

ਪਬਲਿਕ ਦੀ ਖ਼ਾਮੋਸ਼ੀ
ਪੰਜਾਬ ’ਚ ਹਰ ਵਾਰ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਕਿਸੇ ਨਾ ਕਿਸੇ ਪਾਰਟੀ ਖ਼ਿਲਾਫ਼ ਲਹਿਰ ਅਤੇ ਕਿਸੇ ਪਾਰਟੀ ਦੇ ਪੱਖ ’ਚ ਹਵਾ ਹੁੰਦੀ ਹੈ । ਜ਼ਿਆਦਾਤਰ ਸੱਤਾ ਪੱਖ ਖ਼ਿਲਾਫ਼ ਹੀ ਹਵਾ ਵੇਖੀ ਗਈ ਹੈ ਪਰ ਇਸ ਵਾਰ ਪੰਜਾਬ ’ਚ ਹਵਾ ਕਿਸੇ ਦੇ ਸਮਝ ’ਚ ਨਹੀਂ ਆ ਰਹੀ ਹੈ। ਸੂਬੇ ’ਚ ਇਸ ਵਾਰ ਨਾ ਤਾਂ ਲੋਕ ਸੱਤਾ ਪੱਖ ਨੂੰ ਜ਼ਿਆਦਾ ਭਾਅ ਦੇ ਰਹੇ ਹਨ ਤੇ ਨਾ ਹੀ ਵਿਰੋਧੀ ਪੱਖ ’ਤੇ ਜ਼ਿਆਦਾ ਮਿਹਰਬਾਨੀ ਵਿਖਾ ਰਹੇ ਹਨ। ਆਮ ਜਨਤਾ ਦੀ ਖ਼ਾਮੋਸ਼ੀ ਨੇ ਵੱਡੇ-ਵੱਡੇ ਰਾਜਨੀਤਕ ਪੰਡਤਾਂ ਨੂੰ ਪਰੇਸ਼ਾਨੀ ’ਚ ਪਾ ਰੱਖਿਆ ਹੈ। ਪੰਜਾਬ ’ਚ ਕਈ ਰਾਜਨੀਤਕ ਦਲਾਂ ਨੇ ਸਰਵੇ ਕਰਵਾਇਆ, ਜਿਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਕੀਤੀ ਗਈ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀਆਂ ਕਈ ਸੀਟਾਂ ’ਤੇ ਸਰਵੇ ਟੀਮਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ ’ਚ ਵੀ ਓਨੀ ਹੀ ਮੁਸ਼ਕਿਲ ਆਈ। ਇਸ ਤਰ੍ਹਾਂ ਹੁਣ ਵੋਟਰ ਦੀ ਨਬਜ਼ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਪੰਜਾਬ ’ਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਕਿਸ ਨੂੰ ਬਹੁਮਤ ਮਿਲੇਗਾ ? ਇਸ ’ਤੇ ਵੋਟਰ ਅਜੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਜਦੋਂ ਵੀ ਵੋਟਰ ਖਾਮੋਸ਼ ਹੋਇਆ ਹੈ, ਪੰਜਾਬ ’ਚ ਅਜੀਬੋ-ਗਰੀਬ ਚੁਣਾਵੀ ਨਤੀਜੇ ਦੇਖਣ ਨੂੰ ਮਿਲੇ ਹਨ।

ਇਹ ਵੀ ਪੜ੍ਹੋ:ਜਲੰਧਰ ਵਿਖੇ ਵਰਚੁਅਲ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਪੁੱਛੇ 3 ਸਵਾਲ

2017 ’ਚ ਵੋਟਰ ਦੀ ਖਾਮੋਸ਼ੀ ਨੇ ਕੀਤਾ ਸੀ ਉਲਟਫੇਰ
ਸਾਲ 2017 ’ਚ ਪੰਜਾਬ ’ਚ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਹਿੰਦੇ ਰਹੇ ਸਨ ਕਿ ਉਨ੍ਹਾਂ ਦੀ ਪਾਰਟੀ 25 ਸਾਲਾ ਤੱਕ ਰਾਜ ਕਰੇਗੀ ਪਰ ਉਨ੍ਹਾਂ ਦਾ ਸੁਫ਼ਨਾ ਜਨਤਾ ਨੇ ਟੁਕੜੇ-ਟੁਕੜੇ ਕਰ ਦਿੱਤਾ। ਪਾਰਟੀ ਇਥੇ ਭਾਜਪਾ ਨਾਲ ਇਕ ਦਹਾਕੇ (2007-2012 ਅਤੇ 2012-2017) ਤੱਕ ਸੱਤਾ ’ਚ ਰਹੀ। ਉਸ ਸਮੇਂ ਅਕਾਲੀ ਦਲ ਨੇ 94 ਸੀਟਾਂ ’ਤੇ, ਜਦਕਿ ਉਨ੍ਹਾਂ ਦੀ ਗਠਜੋੜ ਸਾਥੀ ਭਾਜਪਾ ਨੇ 23 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਸਨ। ਦੇਸ਼ ਭਰ ’ਚ ਪਾਰਟੀ ਨੂੰ ਪੁਨਰ ਸੁਰਜੀਤ ਕਰਨ ’ਚ ਜੁਟੀ ਕਾਂਗਰਸ ਨੇ ਉਦੋਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਦਾਅ ਲਾਇਆ ਸੀ, ਜੋ ਮੌਜੂਦਾ ਚੋਣਾਂ ’ਚ ਵੱਖਰੀ ਪਾਰਟੀ ਬਣਾ ਕਰ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੇ ਹਨ। 2017 ’ਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਨਾ ਸਿਰਫ਼ ਆਪਣੀਆਂ ਰਵਾਇਤੀ ਆਧਾਰ ਬਣਾਈ ਰੱਖਣਾ ਸੀ ਸਗੋਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਸੀ। ਅਕਾਲੀ-ਭਾਜਪਾ ਗਠਜੋੜ ਪੰਜਾਬ ਦੇ ਵਿਕਾਸ ਨੂੰ ਗਿਣਾ ਰਹੇ ਸਨ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਡਰੱਗਸ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਬੁਨਿਆਦੀ ਢਾਂਚੇ ਦੀਆਂ ਕਮੀਆਂ ਜਿਵੇਂ ਮੁੱਦਿਆਂ ’ਤੇ ਸੱਤਾਧਿਰ ਪਾਰਟੀ ਨੂੰ ਘੇਰੇ ਹੋਈਆਂ ਸਨ। ਉਸ ਸਮੇਂ ਵੋਟਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੀਏ, ਜਿਸ ਕਾਰਨ ਵੋਟਰ ਖ਼ਾਮੋਸ਼ ਹੋ ਗਿਆ ਅਤੇ 2017 ’ਚ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ। ਇਸ ਵਾਰ ਦੀਆਂ ਚੋਣਾਂ ’ਚ ਉਲਟਫੇਰ ਹੋਵੇਗਾ ਜਾਂ ਪਹਿਲਾਂ ਤੋਂ ਵੀ ਜ਼ਿਆਦਾ ਸੀਟਾਂ ਕਿਸ ਪਾਰਟੀ ਨੂੰ ਮਿਲਣਗੀਆਂ ? ਇਹ ਸਭ ਅਜੇ ਭਵਿੱਖ ਦੇ ਗਰਭ ’ਚ ਹੈ ਪਰ ਵੋਟਰ ਦੀ ਖ਼ਾਮੋਸ਼ੀ ਨੂੰ ਹਲਕੇ ’ਚ ਤਾਂ ਨਹੀਂ ਲਿਆ ਜਾ ਸਕਦਾ। ਚੋਣ ਕਮਿਸ਼ਨ ਦੇ ਡੰਡੇ ਕਾਰਨ ਰਾਜਨੀਤਕ ਦਲਾਂ ’ਤੇ ਤਾਂ ਸਖ਼ਤੀ ਵਰਤੀ ਹੈ ਤਾਂ ਨੇਤਾਵਾਂ ਦੀ ਵਾਅਦਾ ਖ਼ਿਲਾਫ਼ੀ ਨਾਲ ਪੀੜਤ ਵੋਟਰ ਨੇ ਵੀ ਆਪਣਾ ਮੂੰਹ ਬੰਦ ਕਰਕੇ ਰੱਖਿਆ ਹੈ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜਨਗੇ ਮਜੀਠੀਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News