12ਵੀਂ ’ਚ ਟਾਪ ਕਰਨ ਵਾਲੀ ਅਰਸ਼ਦੀਪ ਕੌਰ ਨੇ ਇੰਝ ਹਾਸਲ ਕੀਤਾ ਮੁਕਾਮ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਹੈ ਕੋਹਾਂ ਦੂਰ

06/29/2022 1:31:48 PM

ਲੁਧਿਆਣਾ(ਵਿੱਕੀ) : ਸ਼ਿਮਲਾਪੁਰੀ ਦੀ ਮੈੜ ਕਾਲੋਨੀ ’ਚ ਇਕ ਕਿਰਾਏ ਦੀ ਦੁਕਾਨ ’ਤੇ ਬਾਈਕ ਰਿਪੇਅਰ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ ਦਾ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਉਸ ਨੂੰ ਪਤਾ ਲੱਗਾ ਕਿ ਕੁੜੀ ਅਰਸ਼ਦੀਪ ਕੌਰ ਨੇ ਪੀ. ਐੱਸ. ਈ. ਬੀ. 12ਵੀਂ ਦੇ ਨਤੀਜੇ ’ਚ 500 ਵਿਚੋਂ 497 ਨੰਬਰ ਲੈ ਕੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਤੇਜਾ ਸਿੰਘ ਸਵਤੰਤਰ ਸਕੂਲ ਦੀ ਪ੍ਰਿੰ. ਹਰਜੀਤ ਕੌਰ ਨੇ ਜਿਓਂ ਹੀ ਵਿਦਿਆਰਥਣ ਨੂੰ ਉਸ ਦੀ ਇਸ ਪ੍ਰਾਪਤੀ ਦੀ ਜਾਣਕਾਰੀ ਫੋਨ ’ਤੇ ਦਿੱਤੀ ਤਾਂ ਪੂਰਾ ਪਰਿਵਾਰ ਖੁਸ਼ੀ ’ਚ ਝੂਮ ਉੱਠਿਆ। ਬੋਰਡ ਨੇ ਜਦੋਂ ਵਿਦਿਆਰਥਣ ਦੇ ਪੰਜਾਬ ’ਚੋਂ ਪਹਿਲੇ ਸਥਾਨ ’ਤੇ ਆਉਣ ਦਾ ਐਲਾਨ ਕੀਤਾ ਤਾਂ ਉਸ ਸਮੇਂ ਉਹ ਬਟਾਲਾ ’ਚ ਆਪਣੇ ਨਾਨਕੇ ਪਰਿਵਾਰ ’ਚ ਛੁੱਟੀਆਂ ਬਿਤਾਉਣ ਗਈ ਹੋਈ ਸੀ। ਆਰਟਸ ਸਟ੍ਰੀਮ ’ਚ 12ਵੀਂ ਕਰਨ ਵਾਲੀ ਅਰਸ਼ਦੀਪ ਕੌਰ ਨੇ 500 ’ਚੋਂ 497 ਅੰਕ ਲੈ ਕੇ ਲੁਧਿਆਣਾ ਨੂੰ ਮਾਣ ਦਿਵਾਇਆ ਹੈ।

ਇਹ ਵੀ ਪੜ੍ਹੋ- ਤਲਾਕ ਲਈ ਪਤੀ ਨੇ ਖੁਦ ਨੂੰ ਕਰਵਾਇਆ ਅਗਵਾ, ਪਿਸਤੌਲ ਸਮੇਤ ਕਾਬੂ

ਅਰਸ਼ਦੀਪ ਕੌਰ ਨੇ ਕਿਹਾ ਕਿ ਪਿਤਾ ਜੀ ਨੇ ਹਮੇਸ਼ਾ ਤਿੰਨਾਂ ਭੈਣਾਂ ਨੂੰ ਪੜ੍ਹਾਈ ’ਚ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਕਦੇ ਕੋਈ ਕਮੀ ਵੀ ਨਹੀਂ ਆਉਣ ਦਿੱਤੀ। ਇਸ ਵਿਦਿਆਰਥਣ ਨੇ ਕਿਹਾ ਕਿ ਉਸ ਨੂੰ ਯਕੀਨ ਸੀ ਕਿ ਉਹ ਮੈਰਿਟ ’ਚ ਆਵੇਗੀ ਪਰ ਨੰ. 1 ’ਤੇ ਆਵੇਗੀ, ਇਸ ਬਾਰੇ ਨਹੀਂ ਸੋਚਿਆ ਸੀ। ਖਾਸ ਗੱਲ ਤਾਂ ਇਹ ਹੈ ਕਿ ਇਸ ਟਾਪਰ ਵਿਦਿਆਰਥਣ ਨੇ ਅੱਜ ਦੇ ਦੌਰ ਵਿਚ ਵੀ ਕਦੇ ਫੇਸਬੁੱਕ ਜਾਂ ਇੰਸਟਾਗ੍ਰਾਮ ਨਹੀਂ ਚਲਾਇਆ ਅਤੇ ਐਗਜ਼ਾਮ ਦੇ ਦਿਨਾਂ ’ਚ ਟੀ. ਵੀ. ਦੇਖਣਾ ਛੱਡ ਕੇ ਕਰੀਬ 15-15 ਘੰਟਿਆਂ ਤੱਕ ਪੜ੍ਹਾਈ ਕੀਤੀ। ਅਰਸ਼ਦੀਪ ਨੇ ਕਿਹਾ ਕਿ ਉਹ ਯੂ. ਪੀ. ਐੱਸ. ਸੀ. ਕ੍ਰੈਕ ਕਰ ਕੇ ਆਈ. ਏ. ਐੱਸ. ਬਣਨਾ ਚਾਹੁੰਦੀ ਹੈ, ਜੋ ਕਿ ਉਸ ਦੀ ਮਾਤਾ ਬਲਵਿੰਦਰ ਕੌਰ ਦਾ ਸੁਪਨਾ ਹੈ। ਅਰਸ਼ਦੀਪ ਨੇ 12ਵੀਂ ਵਿਚ ਮੈਥ, ਇਕਨਾਮਿਕਸ, ਫਿਜ਼ੀਕਲ ਐਜੂਕੇਸ਼ਨ, ਇੰਗਲਿਸ਼ ਅਤੇ ਪੰਜਾਬੀ ਵਿਸ਼ੇ ਪੜ੍ਹੇ ਹਨ। ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ ਕਿ ਉਸ ਨੇ ਅੱਜ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News