ਪੰਜਾਬ 'ਚ ਖੁੱਲ੍ਹਣਗੇ 478 ਹੋਰ ਆਮ ਆਦਮੀ ਕਲੀਨਿਕ, ਕਿਸ਼ਤ ਹੋਈ ਜਾਰੀ
Friday, Dec 23, 2022 - 05:33 PM (IST)
ਜਲੰਧਰ- ਪੰਜਾਬ ਵਿਚ ਅਗਲੇ ਸਾਲ 26 ਜਨਵਰੀ ਤੋਂ ਆਮ ਆਦਮੀ ਕਲੀਨਿਕ ਦੀ ਗਿਣਤੀ ਵੱਧਣ ਲੱਗੀ ਹੈ। ਸਿਹਤ ਮਹਿਕਮਾ ਹੁਣ ਤੱਕ 598 ਵਿਚੋਂ ਕੁੱਲ 478 ਆਮ ਆਦਮੀ ਕਲੀਨਿਕ ਫਾਈਨਲ ਕਰ ਚੁੱਕਾ ਹੈ। ਇਨ੍ਹਾਂ ਨੂੰ ਤਿਆਰ ਕਰਨ ਵਿਚ ਸਿਹਤ ਮਹਿਕਮੇ ਨੇ 23.98 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਹਨ। ਸਿਹਤ ਮਹਿਕਮੇ ਮੁਤਾਬਕ 1 1 ਜ਼ਿਲ੍ਹਿਆਂ ਵਿਚ ਪਹਿਲੀ ਕਿਸ਼ਤ ਦੇ ਹਿਸਾਬ ਨਾਲ 1 ਤੋਂ 1.90 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਹੁਣ ਜ਼ਿਲ੍ਹਾ ਪੱਧਰ 'ਤੇ ਪੀ.ਡਬਲਿਊ.ਡੀ, ਪੰਚਾਇਤੀ ਰਾਜ ਅਤੇ ਮੰਡੀ ਬੋਰਡ ਵੱਲੋਂ ਕੰਮ ਸ਼ੁਰੂ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ : ਚਿੰਤਾਜਨਕ: ਹਾਇਰ ਐਜੂਕੇਸ਼ਨ ਦਾ ਬਜਟ 38,350 ਕਰੋੜ ਰੁਪਏ, ਵਿਦੇਸ਼ ’ਚ ਪੜ੍ਹਾਈ ’ਤੇ ਖ਼ਰਚੇ 64,211 ਕਰੋੜ ਰੁਪਏ
ਇਕ ਤੋਂ ਵੱਧ ਇਥੇ ਹੋਵੇਗੀ ਰੈਨੋਵੇਸ਼ਨ
ਜ਼ਿਲ੍ਹਾ | ਕਲੀਨਿਕ | ਫੰਡ |
ਅੰਮ੍ਰਿਤਸਰ | 38 | 1.90 ਕਰੋੜ |
ਗੁਰਦਾਸਪੁਰ | 34 | 1.70 ਕਰੋੜ |
ਹੁਸ਼ਿਆਰਪੁਰ | 35 | 1.75 ਕਰੋੜ |
ਜਲੰਧਰ | 36 | 1.80 ਕਰੋੜ |
ਲੁਧਿਆਣਾ | 37 | 1.85 ਕਰੋੜ |
ਪਟਿਆਲਾ | 36 | 1.80 ਕਰੋੜ |
ਫਾਜ਼ਿਲਕਾ | 21 | 1.5 ਕਰੋੜ |
ਫਿਰੋਜ਼ਪੁਰ | 20 | 1 ਕਰੋੜ |
ਮੋਹਾਲੀ | 20 | 1 ਕਰੋੜ |
ਸੰਗਰੂਰ | 25 | 1.25 ਕਰੋੜ |
ਇਹ ਵੀ ਪੜ੍ਹੋ : 26 ਜਨਵਰੀ ਨੂੰ ਜੇਲ੍ਹ 'ਚੋਂ ਬਾਹਰ ਆਉਣਗੇ ਨਵਜੋਤ ਸਿੱਧੂ, ਮੋਦੀ ਸਰਕਾਰ ਦੀ ਵਿਸ਼ੇਸ਼ ਗਾਈਡ ਲਾਈਨ ਬਣੇਗੀ ਮਦਦਗਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ