ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਅਲਰਟ
Monday, Dec 02, 2024 - 11:43 AM (IST)
ਚੰਡੀਗੜ੍ਹ (ਸੁਸ਼ੀਲ) : ਅੱਜ ਅਤੇ ਕੱਲ ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3 ਦਸੰਬਰ ਦੇ ਦੌਰੇ ਨੂੰ ਲੈ ਕੇ ਟ੍ਰੈਫਿਕ ਨੂੰ ਸੋਮਵਾਰ ਤੇ ਮੰਗਲਵਾਰ ਡਾਇਵਰਟ ਕੀਤਾ ਜਾਵੇਗਾ। ਇਸ ਲਈ ਕਈ ਥਾਵਾਂ ’ਤੇ ਆਵਾਜਾਈ ਬੰਦ ਕੀਤੀ ਜਾਵੇਗੀ। ਸੋਮਵਾਰ ਸਵੇਰੇ 8:15 ਵਜੇ ਤੋਂ ਰਾਤ 9:30 ਵਜੇ ਤੱਕ ਟਰੈਫਿਕ ਦੱਖਣੀ ਮਾਰਗ ’ਤੇ ਏਅਰਪੋਰਟ ਲਾਈਟ ਪੁਆਇੰਟ, ਹੱਲੋਮਾਜਰਾ ਲਾਈਟ ਪੁਆਇੰਟ, ਪੋਲਟਰੀ ਫਾਰਮ ਚੌਕ, ਟ੍ਰਿਬਿਊਨ ਚੌਕ, ਆਇਰਨ ਮਾਰਕੀਟ ਲਾਈਟ ਪੁਆਇੰਟ, ਗੁਰਦੁਆਰਾ ਚੌਕ, ਨਵਾਂ ਲੇਬਰ ਚੌਕ (ਸੈਕਟਰ 20/21- 33/34); ਸਰੋਵਰ ਮਾਰਗ ’ਤੇ ਪੁਰਾਣਾ ਲੇਬਰ ਚੌਕ (ਸੈਕਟਰ 18/19-20/21 ਚੌਕ), ਏ.ਪੀ. ਚੌਕ (ਸੈਕਟਰ 7/8-18/19) ਤੇ ਹੀਰਾ ਸਿੰਘ ਚੌਕ (ਸੈਕਟਰ 5/6-7/8 ਚੌਕ) ਵਿਖੇ ਵੀ.ਵੀ.ਆਈ.ਪੀਜ਼ ਦੀ ਆਵਾਜਾਈ ਦੌਰਾਨ ਟਰੈਫਿਕ ਡਾਈਵਰਟ/ਬੰਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ!
ਇਸ ਤੋਂ ਇਲਾਵਾ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3:30 ਵਜੇ ਤੱਕ ਦੱਖਣੀ ਮਾਰਗ ’ਤੇ ਏਅਰਪੋਰਟ ਲਾਈਟ ਪੁਆਇੰਟ, ਹੱਲੋਮਾਜਰਾ ਲਾਈਟ ਪੁਆਇੰਟ, ਪੋਲਟਰੀ ਫਾਰਮ ਚੌਕ, ਟ੍ਰਿਬਿਊਨ ਚੌਕ, ਆਇਰਨ ਮਾਰਕੀਟ ਲਾਈਟ ਪੁਆਇੰਟ, ਗੁਰਦੁਆਰਾ ਚੌਕ, ਨਵਾਂ ਲੇਬਰ ਚੌਕ (ਸੈਕਟਰ 20/21-33/34); ਸਰੋਵਰ ਮਾਰਗ ’ਤੇ ਪੁਰਾਣਾ ਲੇਬਰ ਚੌਕ (ਸੈਕਟਰ 18/19-20/21 ਚੌਕ), ਏ.ਪੀ. ਚੌਕ (ਸੈਕਟਰ 7/8- 18/19) ਅਤੇ ਹੀਰਾ ਸਿੰਘ ਚੌਕ (ਸੈਕਟਰ 5/6-7/8 ਚੌਕ); ਵਿਗਿਆਨ ਪੱਥ ’ਤੇ ਸੈਕਟਰ 4/5-8/9 ਚੌਕ, ਨਿਊ ਬੈਰੀਕੇਡ ਚੌਕ (ਸੈਕਟਰ 3/4-9/10), ਸੈਕਟਰ 2/3-10/11 ਚੌਕ ਤੇ ਪੰਜਾਬ ਇੰਜੀਨੀਅਰਿੰਗ ਕਾਲਜ (ਪੈੱਕ) ਲਾਈਟ ਪੁਆਇੰਟ ਵੀ.ਵੀ.ਆਈ.ਪੀਜ਼ ਦੀ ਆਵਾਜਾਈ ਦੌਰਾਨ ਟਰੈਫਿਕ ਡਾਈਵਰਟ/ਬੰਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ ਕਾਲਜ ਰਹਿਣਗੇ ਬੰਦ
ਇਸ ਤੋਂ ਇਲਾਵਾ ਵੀ.ਵੀ.ਆਈ.ਪੀ. ਦੀ ਫੇਰੀ ਦੇ ਮੱਦੇਨਜ਼ਰ ਕੁਝ ਸੜਕਾਂ ’ਤੇ ਆਵਾਜਾਈ ਨੂੰ ਬੰਦ/ਡਾਇਵਰਟ ਕੀਤਾ ਜਾ ਸਕਦਾ ਹੈ। ਇਸ ਲਈ ਆਮ ਲੋਕਾਂ ਨੂੰ ਕਿਸੇ ਵੀ ਭੀੜ-ਭੜੱਕੇ/ਪ੍ਰੇਸ਼ਾਨੀ ਤੋਂ ਬਚਣ ਲਈ ਬਦਲਵੇਂ ਰੂਟ ਲੈਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਰੀਅਲ ਟਾਈਮ ਟਰੈਫਿਕ ਨਾਲ ਸਬੰਧਤ ਅਪਡੇਟਾਂ ਲਈ ਚੰਡੀਗੜ੍ਹ ਟਰੈਫਿਕ ਪੁਲਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ ਹੈ। ਆਮ ਲੋਕ ਆਪਣੇ ਵਾਹਨ ਸਾਈਕਲ ਟਰੈਕ/ਪੈਦਲ ਚੱਲਣ ਵਾਲੇ ਰਸਤੇ ਅਤੇ ਨੋ ਪਾਰਕਿੰਗ ਏਰੀਆ ’ਤੇ ਨਾ ਪਾਰਕ ਕਰਨ, ਨਹੀਂ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਵਾਹਨਾਂ ਨੂੰ ਚੱਕ ਲਿਆ ਜਾਵੇਗਾ।
ਇਹ ਵੀ ਪੜ੍ਹੋ : ਨਵੰਬਰ ਰਿਹਾ ਗਰਮ ਦਸੰਬਰ 'ਚ ਟੁੱਟ ਸਕਦੇ ਨੇ ਰਿਕਾਰਡ, ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e