PTU ਘਪਲਾ: ਵਿਜੀਲੈਂਸ ਦੇ ਸਵਾਲਾਂ ਅੱਗੇ ਬੇਬੱਸ ਨਜ਼ਰ ਆਏ ਰਜਨੀਸ਼ ਅਰੋੜਾ

Thursday, Jan 11, 2018 - 12:01 PM (IST)

PTU ਘਪਲਾ: ਵਿਜੀਲੈਂਸ ਦੇ ਸਵਾਲਾਂ ਅੱਗੇ ਬੇਬੱਸ ਨਜ਼ਰ ਆਏ ਰਜਨੀਸ਼ ਅਰੋੜਾ

ਕਪੂਰਥਲਾ (ਭੂਸ਼ਣ)— ਸੋਮਵਾਰ ਨੂੰ ਆਪਣੀ ਗ੍ਰਿਫਤਾਰੀ ਦੇ ਦਿਨ ਪੁਲਸ ਹਿਰਾਸਤ 'ਚ ਮੁਸਕਰਾਉਣ ਵਾਲੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਦੇ ਤੇਵਰ ਬੁੱਧਵਾਰ ਨੂੰ ਵਿਜੀਲੈਂਸ ਬਿਊਰੋ ਕਪੂਰਥਲਾ ਵੱਲੋਂ ਕੀਤੀ ਗਈ 4 ਘੰਟੇ ਲੰਮੀ ਪੁੱਛਗਿਛ ਦੌਰਾਨ ਬਦਲੇ-ਬਦਲੇ ਨਜ਼ਰ ਆਏ। ਵਿਜੀਲੈਂਸ ਬਿਊਰੋ ਵੱਲੋਂ ਪੀ. ਟੀ. ਯੂ. ਤੋਂ ਕਬਜ਼ੇ 'ਚ ਲਏ ਗਏ ਦਸਤਾਵੇਜ਼ਾਂ ਦੀ ਮਦਦ ਨਾਲ ਜਦੋਂ ਮੁਲਜ਼ਮ ਸਾਬਕਾ ਵਾਈਸ ਚਾਂਸਲਰ ਨੂੰ ਸਵਾਲਾਂ ਦੀ ਝੜੀ ਲਾਈ ਗਈ ਤਾਂ ਵਿਜੀਲੈਂਸ ਵੱਲੋਂ ਦਾਗੇ ਗਏ ਲਗਭਗ ਸਾਰੇ ਸਵਾਲਾਂ ਦੇ ਅੱਗੇ ਡਾ. ਅਰੋੜਾ ਪੂਰੀ ਤਰ੍ਹਾਂ ਨਾਲ ਬੇਬੱਸ ਨਜ਼ਰ ਆਏ, ਜਿਸ ਦੌਰਾਨ ਮੁਲਜ਼ਮ ਨੇ 10 ਵਾਰ ਪਾਣੀ ਮੰਗਿਆ।
ਵਿਜੀਲੈਂਸ ਬਿਊਰੋ ਦੇ ਸਾਬਕਾ ਵਾਈਸ ਚਾਂਸਲਰ ਨੂੰ 10 ਅਹਿਮ ਸਵਾਲ
ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਕਰਮਜੀਤ ਸਿੰਘ ਚਾਹਲ ਦੀ ਅਗਵਾਈ 'ਚ ਬਣੀ ਵਿਸ਼ੇਸ਼ ਟੀਮ ਜਿਸ 'ਚ 2 ਇੰਸਪੈਕਟਰ ਰੈਂਕ ਦੇ ਅਫਸਰ ਵੀ ਸ਼ਾਮਲ ਸਨ, ਉਨ੍ਹਾਂ ਨੇ ਕਰੀਬ 4 ਘੰਟੇ ਲੰਮੀ ਪੁੱਛਗਿਛ ਦੌਰਾਨ ਸਾਬਕਾ ਵਾਈਸ ਚਾਂਸਲਰ ਤੋਂ 10 ਅਹਿਮ ਸਵਾਲਾਂ ਦੇ ਜਵਾਬ ਮੰਗੇ। 
ਸਵਾਲ ਨੰ. 1. ਅਖੀਰ ਕਿਉਂ ਨਵੀਂ ਦਿੱਲੀ ਨਾਲ ਸਬੰਧਤ ਨੈੱਟ ਆਈ. ਆਈ. ਟੀ. 'ਤੇ ਇੰਨੀ ਨਜ਼ਰ ਇਨਾਇਤ ਰੱਖੀ ਗਈ।   
ਸਵਾਲ ਨੰ. 2.  ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਦਿੱਲੀ ਦਫਤਰ ਕਿਉਂ ਨੈੱਟ ਆਈ. ਆਈ. ਟੀ. ਦੇ ਹੈੱਡ ਕੁਆਰਟਰ 'ਚ ਖੋਲ੍ਹਿਆ ਗਿਆ । 
ਸਵਾਲ ਨੰ. 3. ਨੈੱਟ ਆਈ. ਆਈ. ਟੀ. ਨੂੰ ਅਦਾ ਕੀਤੀ ਗਈ 25 ਕਰੋੜ ਰੁਪਏ ਦੀ ਰਕਮ 'ਚੋਂ ਕਿਸ-ਕਿਸ ਨੂੰ ਪਿਛਲੇ ਦਰਵਾਜ਼ੇ ਤੋਂ ਕਮਿਸ਼ਨ ਦੀ ਰਕਮ ਪਹੁੰਚੀ। 
ਸਵਾਲ ਨੰ. 4. ਕਿੰਨੇ ਚਹੇਤਿਆਂ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ 'ਏ' ਅਤੇ 'ਬੀ' ਕੈਟਾਗਿਰੀ 'ਚ ਅਡਜਸਟ ਕੀਤਾ ਗਿਆ ।  
ਸਵਾਲ ਨੰ. 5.  ਕਿਹੜੇ-ਕਿਹੜੇ ਪ੍ਰਭਾਵਸ਼ਾਲੀ ਰਾਜਨੇਤਾਵਾਂ ਦੇ ਇਸ਼ਾਰੇ 'ਤੇ ਚੱਲਦਾ ਸੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਕੰਮਕਾਰ।  
ਸਵਾਲ ਨੰ. 6. ਕਿਸ ਬੇਹੱਦ ਪ੍ਰਭਾਵਸ਼ਾਲੀ ਵਿਅਕਤੀ ਦੇ ਇਸ਼ਾਰੇ 'ਤੇ ਕੀਤਾ ਜਾਂਦਾ ਸੀ ਸਾਬਕਾ ਮੁੱਖ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦਰ ਕਿਨਾਰ।
ਸਵਾਲ ਨੰ . 7. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਤਹਿਤ ਆਉਣ ਵਾਲੇ ਕਿਸ-ਕਿਸ ਕਾਲਜ 'ਤੇ ਕੀਤੀ ਗਈ ਖਾਸ ਮੇਹਰਬਾਨੀ।
ਸਵਾਲ ਨੰ. 8. ਇਸ ਪੂਰੇ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਦੇ ਇਲਾਵਾ ਹੋਰ ਕੌਣ-ਕੌਣ ਪੀ. ਟੀ. ਯੂ. ਅਫਸਰ ਹਨ ਸ਼ਾਮਲ।
ਸਵਾਲ ਨੰ. 9. ਪਬਲਿਕ ਡੀਲਿੰਗ ਨਾਲ ਜੁੜੀਆਂ ਅਹਿਮ ਸੀਟਾਂ 'ਤੇ ਅਖੀਰ ਕਿਉਂ ਕੀਤੀਆਂ ਗਈਆਂ ਚਹੇਤਿਆਂ ਦੀਆਂ ਲੰਬੇ ਸਮੇਂ ਤਕ ਨਿਯੁਕਤੀਆਂ।
ਸਵਾਲ ਨੰ. 10. ਅਖੀਰ ਕੀ ਸੀ ਉਤਰ ਪੂਰਵੀ ਸੂਬਿਆਂ 'ਚ ਚਲਣ ਵਾਲੇ ਲਰਨਿੰਗ ਸੈਂਟਰਾਂ ਨੂੰ ਬੰਦ ਕਰਨ ਦਾ ਮੁੱਖ ਮਕਸਦ।
ਬੁੱਧਵਾਰ ਨੂੰ ਵਿਜੀਲੈਂਸ ਬਿਊਰੋ ਕਪੂਰਥਲਾ ਵੱਲੋਂ ਕੀਤੀ ਗਈ 4 ਘੰਟੇ ਲੰਮੀ ਪੁੱਛਗਿਛ ਦੌਰਾਨ ਚਾਂਸਲਰ ਡਾ. ਰਜਨੀਸ਼ ਅਰੋੜਾ ਦੇ ਤੇਵਰ ਬਦਲੇ-ਬਦਲੇ ਨਜ਼ਰ ਆਏ। ਇਸ ਦੌਰਾਨ ਉਹ ਬੇਹੱਦ ਬੇਬੱਸ ਸਨ।  


Related News