'ਪੰਜਾਬ ਪੁਲਸ' ਦੀ ਭਰਤੀ ਨੂੰ ਹਾਈਕੋਰਟ 'ਚ ਚੁਣੌਤੀ, ਜਾਣੋ ਕੀ ਹੈ ਪੂਰਾ ਮਾਮਲਾ
Thursday, Jul 15, 2021 - 09:25 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਵਿਚ 560 ਸਬ-ਇੰਸਪੈਕਟਰਾਂ ਅਤੇ ਵਿਜੀਲੈਂਸ ਅਫ਼ਸਰਾਂ (ਸਬ-ਇੰਸਪੈਕਟਰ ਰੈਂਕ) ਦੀ ਹੋਣ ਜਾ ਰਹੀ ਭਰਤੀ ਵਿਚ ਉਮਰ ਹੱਦ ਵਧਾਏ ਜਾਣ ਦੀ ਮੰਗ ਨੂੰ ਲੈ ਕੇ 56 ਬਿਨੈਕਾਰਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ 'ਕੈਪਟਨ' ਨੇ ਕੀਤਾ ਇਹ ਐਲਾਨ
ਬਿਨੈਕਾਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ 5 ਸਾਲਾਂ ਤੋਂ ਉਕਤ ਭਰਤੀ ਨਹੀਂ ਹੋਈ ਅਤੇ ਹੁਣ ਡੇਢ ਸਾਲ ਤੋਂ ਕੋਰੋਨਾ ਕਾਰਨ ਭਰਤੀ ਲਈ ਲਿਖ਼ਤੀ ਪ੍ਰੀਖਿਆ ਨਹੀਂ ਹੋ ਸਕੀ, ਜਿਸ ਦੇ ਚੱਲਦਿਆਂ ਨਿਰਧਾਰਿਤ 28 ਸਾਲ ਦੀ ਉਮਰ ਸੀਮਾ ਉਹ ਪੂਰੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਤਲਾਕਸ਼ੁਦਾ ਮਾਪਿਆਂ ਦੇ ਪੜ੍ਹ ਰਹੇ ਬੱਚਿਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ
ਇਸ ਲਈ ਭਰਤੀ ਲਈ ਉਮਰ ਹੱਦ ਵਧਾਈ ਜਾਣੀ ਚਾਹੀਦੀ ਹੈ। ਹਾਈਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸਰਕਾਰ ਅਤੇ ਡੀ. ਜੀ. ਪੀ. ਨੂੰ ਨੋਟਿਸ ਜਾਰੀ ਕਰ ਕੇ 18 ਅਗਸਤ ਤੱਕ ਜਵਾਬ ਦੇਣ ਲਈ ਕਹਿੰਦਿਆਂ ਪੁੱਛਿਆ ਹੈ ਕਿ ਪਟੀਸ਼ਨਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾ ਸਕਦੀ ਹੈ ਜਾਂ ਨਹੀਂ ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ