ਪੰਜਾਬ ਸਟੂਡੈਂਟਸ ਯੂਨੀਅਨ ਨੇ ਮਨਾਇਆ ਰੋਸ ਸਪਤਾਹ

Tuesday, Jan 30, 2018 - 06:02 AM (IST)

ਪੰਜਾਬ ਸਟੂਡੈਂਟਸ ਯੂਨੀਅਨ ਨੇ ਮਨਾਇਆ ਰੋਸ ਸਪਤਾਹ

ਬਾਘਾਪੁਰਾਣਾ, (ਰਾਕੇਸ਼, ਚਟਾਨੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪ੍ਰਦੇਸ਼ ਪੱਧਰੀ ਸੱਦੇ ਤਹਿਤ ਸਕੂਲਾਂ ਦੇ ਪ੍ਰੀਖਿਆ ਕੇਂਦਰ ਤਬਦੀਲ ਕਰਨ ਖਿਲਾਫ ਰੋਸ ਸਪਤਾਹ ਵੱਖ-ਵੱਖ ਸਕੂਲਾਂ 'ਚ ਰੈਲੀਆਂ ਕਰ ਕੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ 'ਚ ਸੰਬੋਧਨ ਕਰਦਿਆਂ ਮੋਹਨ ਸਿੰਘ ਔਲਖ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਸਿੱਖਿਆ ਵਿਭਾਗ ਵਿਰੋਧੀ ਫੈਸਲੇ ਲਏ ਗਏ, ਜਿਸ ਨਾਲ ਸਰਕਾਰ ਦਾ ਵਿਦਿਆਰਥੀ ਵਿਰੋਧੀ ਚਿਹਰਾ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ।
ਸਭ ਤੋਂ ਪਹਿਲਾਂ 7 ਹਜ਼ਾਰ ਅਸਾਮੀਆਂ ਨੂੰ ਖਤਮ ਕਰਨ ਅਤੇ ਹੁਣ ਸਕੂਲਾਂ ਦੇ ਪ੍ਰੀਖਿਆ ਕੇਂਦਰ ਤਬਦੀਲ ਕਰ ਕੇ ਲਗਾਤਾਰ ਸਰਕਾਰ ਸਿੱਖਿਆ ਨੂੰ ਖਤਮ ਕਰ ਰਹੀ ਹੈ। ਇਨ੍ਹਾਂ ਫੈਸਲਿਆਂ ਨਾਲ ਹਾਕਮਾਂ ਦੀ ਮਨੋਦਸ਼ਾ ਨੂੰ ਸਮਝਿਆ ਜਾ ਸਕਦਾ ਹੈ ਕਿ ਹੋਰ ਸਰਕਾਰੀ ਸੰਸਥਾਵਾਂ ਦੀ ਤਰ੍ਹਾਂ ਸਿੱਖਿਆ ਨੂੰ ਪੂਰੀ ਤਰ੍ਹਾਂ ਨਾਲ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਇਹ ਸਾਰੇ ਫੈਸਲੇ ਨਿੱਜੀਕਰਨ ਦੀ ਨੀਤੀ ਤਹਿਤ ਲਏ ਗਏ ਹਨ, ਜੋ ਕਿ ਸਰਾਸਰ ਗਲਤ ਹਨ। 
ਇਸ ਮੌਕੇ ਜ਼ਿਲਾ ਆਗੂ ਸੁਖਵਿੰਦਰ ਕੌਰ ਡਰੋਲੀ ਤੇ ਰਜਿੰਦਰ ਸਿੰਘ ਰਾਜੇਆਣਾ ਨੇ ਕਿਹਾ ਕਿ ਬਹੁਤ ਸਾਰੀਆਂ ਸੰਸਥਾਵਾਂ ਦੇ ਸੈਂਟਰ 50-50 ਕਿਲੋ ਮੀਟਰ ਵੀ ਦੂਰੀ 'ਤੇ ਹਨ। ਖਾਸ ਕਰ ਕੇ ਬੇਟ ਏਰੀਆ ਦੇ ਵਿਦਿਆਰਥੀ ਬਹੁਤ ਪ੍ਰਭÎਾਵਿਤ ਹੋਏ ਹਨ ਕਿਉਂਕਿ ਲੜਕੀਆਂ ਨੂੰ ਇੰਨੀ ਦੂਰ ਜਾਣਾ ਬਹੁਤ ਮੁਸ਼ਕਲ ਹੋਵੇਗਾ, ਜਿਸ ਕਾਰਨ ਵਿਦਿਆਰਥੀ ਵਿਰੋਧੀ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ। ਇਸ ਮੌਕੇ ਰੋਡੇ ਕਾਲਜ ਯੂਨਿਟ ਦੇ ਪ੍ਰਧਾਨ ਗੁਰਮੀਤ ਫੂਲੇਵਾਲਾ, ਉਪ ਪ੍ਰਧਾਨ ਜਸਪ੍ਰੀਤ ਰਾਜੇਆਣਾ ਅਤੇ ਹੋਰ ਵੀ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ।


Related News