ਜਾਅਲੀ ਜਾਤੀ ਸਰਟੀਫਿਕੇਟ ਬਨਾਉਣ ਵਾਲਿਆਂ ''ਤੇ ਜਲਦ ਹੋਵੇਗੀ ਕਾਰਵਾਈ

06/17/2017 12:56:22 PM

ਚੰਡੀਗੜ੍ਹ — ਸ਼ੁੱਕਰਵਾਰ ਨੂੰ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਮੀਖਿਆ ਬੈਠਕ ਚੇਅਰਮੈਨ ਰਾਜੇਸ਼ ਬਾਘਾ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਕਮਿਸ਼ਨ ਦੇ ਸਾਰੇ ਗੈਰ-ਸਰਕਾਰੀ ਮੈਂਬਰ ਤੇ ਕਲਿਆਣ, ਪੁਲਸ ਤੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਤੀਨਿਧੀ ਹਾਜ਼ਰ ਹੋਏ। ਬੈਠਕ 'ਚ ਕਲਿਆਣ ਵਿਭਾਗ, ਪੰਜਾਬ ਵਲੋਂ ਅਨੁਸੂਚਿਤ ਜਾਤੀਆਂ  ਦੇ ਸਿੱਖਿਅਕ, ਸਮਾਜਿਕ ਤੇ ਆਰਥਿਕ ਵਿਕਾਸ ਲਈ ਵਿੱਤੀ ਸਾਲ 2016-17 'ਚ ਲਾਗੂ ਕੀਤੀਆਂ ਜਾ ਰਹੀਆਂ ਸਾਰੀਆਂ ਕਲਿਆਣ ਸਕੀਮਾਂ ਦੀ ਸਮੀਖਿਆ ਕੀਤੀ ਗਈ।
ਕਮਿਸ਼ਨ ਕੋਲ ਗਲਤ ਅਨੁਸੂਚਿਤ ਪ੍ਰਮਾਣ ਪੱਤਰਾਂ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਖਤ ਨੋਟਿਸ ਲੈਂਦੇ ਹੋਏ ਕਲਿਆਣ ਵਿਭਾਗ ਦੀ ਜਾਂਚ ਕਰਨ ਤੇ ਜਾਲੀ ਜਾਤੀ ਪ੍ਰਮਾਣ ਪੱਤਰ ਬਨਾਉਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ। ਬੈਠਕ 'ਚ ਵਿਜੀਲੈਂਸ ਮਾਨੀਟਰਿੰਗ ਕਮੇਟੀ ਦੀ ਨਿਯਮਿਤ ਰੂਪ ਨਾਲ ਬੈਠਕ ਕਰਵਾਉਣ ਲਈ ਸਰਕਾਰ ਨੂੰ ਕਿਹਾ ਗਿਆ ਹੈ। ਇਸ ਸਬੰਧ 'ਚ ਕਲਿਆਣ ਵਿਭਾਗ ਨੂੰ ਰਾਜ  ਤੇ ਜ਼ਿਲਾ ਪੱਧਰ 'ਤੇ ਕਮੇਟਿਆਂ ਗਠਿਤ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਨਿਯਮਿਤ ਬੈਠਕਾਂ ਦਾ ਆਯੋਜਨ ਕੀਤਾ ਜਾ ਸਕੇ।  


Related News