ਕੀ ਪੰਜਾਬ ਦੇ ਲੋਕਾਂ ਨੂੰ 3 ਮਹੀਨਿਆਂ 'ਚ ਮਿਲਣਗੇ ਸਮਾਰਟ ਫੋਨ (ਵੀਡੀਓ)

Friday, Nov 09, 2018 - 11:16 AM (IST)

ਸੰਗਰੂਰ(ਬਿਊਰੋ)— ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਵੀਰਵਾਰ ਨੂੰ ਸੰਗਰੂਰ ਤੋਂ ਵੱਖ-ਵੱਖ ਥਾਵਾਂ ਲਈ ਏ.ਸੀ. ਅਤੇ ਬਿਨਾਂ ਏ.ਸੀ. ਦੇ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ। ਇਸ ਮੌਕੇ ਦੀਵਾਲੀ 'ਤੇ ਲੋਕਾਂ ਨੂੰ ਸਮਾਰਟ ਫੋਨ ਨਾ ਦਿੱਤੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਉਂਦੇ 3 ਮਹੀਨਿਆਂ ਵਿਚ ਆਪਣਾ ਇਹ ਵਾਅਦਾ ਪੂਰਾ ਕਰ ਦੇਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਕੀਤਾ ਗਿਆ ਹਰ ਵਾਅਦਾ 5 ਸਾਲਾਂ ਵਿਚ ਪੂਰਾ ਕੀਤਾ ਜਾਵੇਗਾ।

ਉਥੇ ਹੀ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਆਪਣੀਆਂ ਨਿੱਜੀ ਬੱਸਾਂ ਨੂੰ ਲਾਭ ਪਹੁੰਚਾਉਣ ਕਾਰਨ ਪੀ.ਆਰ.ਟੀ.ਸੀ. ਘਾਟੇ ਵਿਚ ਚੱਲ ਰਹੀ ਸੀ ਪਰ ਹੁਣ ਹੋਲੀ-ਹੋਲੀ ਸੁਧਾਰ ਹੋ ਰਿਹਾ ਹੈ। ਇਸ ਮੌਕੇ ਵਿਜੇਇੰਦਰ ਸਿੰਗਲਾ ਨਾਲ ਪੀ.ਆਰ.ਟੀ.ਸੀ. ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।


author

cherry

Content Editor

Related News