ਅਹਿਮ ਖ਼ਬਰ : ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਕੂਲਾਂ ਨੂੰ ਜਾਰੀ ਕੀਤੇ ਗਏ ਇਹ ਹੁਕਮ

Thursday, Oct 27, 2022 - 08:45 AM (IST)

ਲੁਧਿਆਣਾ (ਵਿੱਕੀ) : ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦੇਣ ਲਈ ਸਰਕਾਰ ਵੱਲੋਂ ਪੀ. ਐੱਮ. ਪੋਸ਼ਣ/ਮਿਡ-ਡੇਅ-ਮੀਲ ਯੋਜਨਾ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਵੱਖ-ਵੱਖ ਮਦਾਂ (ਖਾਣਾ ਬਣਾਉਣ ਦੀ ਲਾਗਤ, ਰਸੋਈਏ ਦਾ ਮਿਹਨਤਾਨਾ, ਖਾਣ-ਪੀਣ ਦਾ ਸਮਾਨ ਅਤੇ ਐੱਮ. ਐੱਮ. ਈ. ਤਨਖ਼ਾਹ ਆਦਿ) ਤਹਿਤ (ਪੀ. ਐੱਫ. ਐੱਮ. ਐੱਸ. ਪੋਰਟਲ ’ਤੇ ਲਿਮਟਿਸ ਦੇ ਰੂਪ ’ਚ) ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ ਨੌਜਵਾਨਾਂ ਦੀ ਹਸਪਤਾਲ 'ਚ ਗੁੰਡਾਗਰਦੀ, ਡਾਕਟਰ ਕੁੱਟਦਿਆਂ ਪਾੜੇ ਕੱਪੜੇ, ਹੱਥ 'ਤੇ ਵੱਢੀ ਦੰਦੀ (ਤਸਵੀਰਾਂ)

ਇਸ ਨੂੰ ਲਗਭਗ 3 ਹਫ਼ਤੇ ਹੋ ਚੁੱਕੇ ਹਨ ਪਰ ਸਕੂਲਾਂ ਵੱਲੋਂ ਇਨ੍ਹਾਂ ਫੰਡਾਂ ਦੀ ਹੁਣ ਤੱਕ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਗਈ ਹੈ, ਜਿਸ ’ਤੇ ਸਕੱਤਰ ਸਕੂਲ ਸਿੱਖਿਆ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। 21 ਅਕਤੂਬਰ ਨੂੰ ਹੋਈ ਬੈਠਕ ’ਚ ਲਏ ਗਏ ਫ਼ੈਸਲੇ ਮੁਤਾਬਕ ਸਕੂਲਾਂ ਨੂੰ ਜਾਰੀ ਕੀਤੀ ਗਈ ਰਾਸ਼ੀ ਨੂੰ 31 ਅਕਤੂਬਰ ਤੱਕ ਹਰ ਹਾਲਤ ’ਚ ਖ਼ਰਚਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਅਦਾਲਤ ਨੇ ਇਹ ਪਟੀਸ਼ਨ ਕੀਤੀ ਮਨਜ਼ੂਰ

ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਇਹ ਰਕਮ ਤੁਹਾਨੂੰ ਸਤੰਬਰ 2022 ਤੱਕ ਖਾਣਾ ਬਣਾਉਣ ਦੀ ਲਾਗਤ ਲਈ ਜਾਰੀ ਕੀਤੀ ਗਈ ਸੀ, ਜਿਸ ਨੂੰ ਕਈ ਸਕੂਲ ਪਹਿਲਾਂ ਹੀ ਖ਼ਰਚ ਕਰ ਚੁੱਕੇ ਹਨ। ਇਸ ਲਈ ਹੁਣ ਜਾਰੀ ਨਿਰਦੇਸ਼ਾਂ ’ਚ ਸਕੂਲਾਂ ਨੂੰ ਫਿਰ ਇਸ ਬਕਾਇਆ ਰਕਮ ਨੂੰ 31 ਅਕਤੂਬਰ ਤੱਕ ਖ਼ਰਚ ਕਰਨ ਲਈ ਕਿਹਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News