ਪੰਜਾਬ ''ਚ ਛੁੱਟੀਆਂ ਵਿਚਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਕੀਤਾ ਜਾ ਰਿਹਾ Update
Thursday, Dec 26, 2024 - 11:40 AM (IST)
ਬੁਢਲਾਡਾ (ਬਾਂਸਲ) : ਸਰਦ ਰੁੱਤ ਕਾਰਨ ਸਕੂਲਾਂ ਅੰਦਰ ਛੁੱਟੀਆਂ ਚੱਲ ਰਹੀਆਂ ਹਨ। ਦਸੰਬਰ ਦੇ ਅਖ਼ੀਰ 'ਚ ਜ਼ਿਆਦਾਤਰ ਸਕੂਲ ਆਗਾਮੀ 7 ਤੋਂ 10 ਦਿਨਾਂ ਲਈ ਬੰਦ ਹੋ ਗਏੇ ਹਨ ਅਤੇ ਜਨਵਰੀ ’ਚ ਖੁੱਲ੍ਹਣੇ ਹਨ। ਵੱਖ-ਵੱਖ ਸਕੂਲ ਪ੍ਰਿੰਸੀਪਲਾਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਘਰ ਬੈਠੇ ਇਕੱਲੇ-ਇਕੱਲੇ ਬੱਚੇ 'ਤੇ ਪੈਣੀ ਨਜ਼ਰ ਬਣਾਈ ਹੋਈ ਹੈ ਤਾਂ ਜੋ ਉਨ੍ਹਾਂ ਦੇ ਵਿਦਿਆਰਥੀ ਇਨ੍ਹਾਂ ਛੁੱਟੀਆਂ ਦਾ ਬਿਹਤਰੀਨ ਇਸਤੇਮਾਲ ਕਰ ਕੇ ਬੋਰਡ ਪ੍ਰੀਖਿਆ ਦੀ ਤਿਆਰੀ ਕਰ ਸਕਣ। ਇਸ ਸਬੰਧੀ ‘ਜਗ ਬਾਣੀ’ ਵੱਲੋਂ ਕੀਤੇ ਇਕ ਸਰਵੇਖਣ ਅਨੁਸਾਰ ਮਾਨਸਾ ਜ਼ਿਲ੍ਹੇ ਅੰਦਰ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੇ ਗਰੁੱਪ ਬਣਾਏ ਹਨ, ਜਿਨ੍ਹਾਂ ਰਾਹੀਂ ਸਮੇਂ-ਸਮੇਂ ਸਿਰ ਵਿਦਿਆਰਥੀਆਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਫ਼ਤਹਿਗੜ੍ਹ ਸਾਹਿਬ 'ਚ Traffic Route ਹੋਇਆ ਜਾਰੀ, ਇੱਧਰ ਆਉਣ ਵਾਲੇ ਲੋਕ ਦੇਣ ਧਿਆਨ
ਪ੍ਰਿੰਸੀਪਲ ਗੁਰਮੀਤ ਸਿੰਘ (ਲੜਕੀਆਂ) ਅਤੇ ਪ੍ਰਿੰਸੀਪਲ ਪ੍ਰਵੀਨ ਗੋਇਲ (ਲੜਕਿਆਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੁਢਲਾਡਾ ਨੇ ਕਿਹਾ ਕਿ ਛੁੱਟੀਆਂ ਦੇ ਦੌਰਾਨ ਵਾਧੂ ਸਮੇਂ ਦੀ ਸੁਵਿਧਾ ਦੇ ਨਾਲ ਵਿਦਿਆਰਥੀਆਂ ਨੂੰ ਆਪਣੀ ਤਿਆਰੀ ’ਚ ਕਿਸੇ ਵੀ ਕਿਸਮ ਦੀ ਕਮੀ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਹੈ। ਭਾਵੇਂ ਉਹ ਰਹਿ ਗਏ ਵਿਸ਼ਿਆਂ ਨੂੰ ਪੜ੍ਹਨਾ ਹੋਵੇ, ਸ਼ੱਕ ਦਾ ਹੱਲ ਕਰਨਾ ਹੋਵੇ ਜਾਂ ਸਮੱਸਿਆ ਹੱਲ ਕਰ ਕੇ ਕੌਸ਼ਲ ਨੂੰ ਨਿਖਾਰਨਾ ਹੋਵੇ। ਵਾਧੂ ਸਮਾਂ ਇਕ ਮੁੱਲਾਂਕਣ ਸਮਝੌਤੇ ਦੇ ਰੂਪ ਵਿਚ 15 ਕਾਰਜ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਕਾਲਜ ਤੇ ਦਫ਼ਤਰ
ਕਮਜ਼ੋਰ ਖੇਤਰਾਂ 'ਤੇ ਲਗਨ ਨਾਲ ਕੰਮ ਕਰ ਕੇ ਵਿਦਿਆਰਥੀ ਜ਼ਿਆਦਾ ਆਤਮ ਵਿਸ਼ਵਾਸ ਨਾਲ ਪ੍ਰੀਖਿਆ ਦੇ ਸਕਦੇ ਹਨ। ਪ੍ਰਿੰਸੀਪਲ ਆਸ਼ਾ ਰਾਣੀ ਅਤੇ ਸਤੀਸ਼ ਸਿੰਗਲਾ, ਮਨੂੰ ਵਾਟਿਕਾ ਸਕੂਲ ਬੁਢਲਾਡਾ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਇਹ ਸਮਾਂ ਇਕ ਮੌਕਾ ਹੈ, ਜਿਸ ਨੂੰ ਗਵਾਉਣਾ ਨਹੀਂ ਚਾਹੀਦਾ। ਇਸ ਲਈ ਪਹਿਲਾ ਸਟੈੱਪ ਇਹ ਹੈ ਕਿ ਵਿਦਿਆਰਥੀ ਹੁਣ ਤੋਂ ਆਪਣੀਆਂ ਛੁੱਟੀਆਂ ਪਲਾਨ ਕਰ ਲੈਣ। ਕਿਸ ਦਿਨ ਕੀ ਪੜ੍ਹਨਗੇ। ਕਿਸ ਵਿਸ਼ੇ ਨੂੰ ਜ਼ਿਆਦਾ ਸਮਾਂ ਦੇਣਗੇ ਅਤੇ ਕਿਹੜੇ ਵਿਸ਼ੇ ਵਿਚ ਰਿਵੀਜ਼ਨ ਪੂਰਾ ਕਰਨਗੇ। ਜੇਕਰ ਪਲਾਨਿੰਗ ਨਹੀਂ ਹੋਵੇਗੀ ਤਾਂ ਅੱਧਾ ਸਮਾਂ ਇਸ ਤਰ੍ਹਾਂ ਹੀ ਨਿਕਲ ਜਾਵੇਗਾ। ਇਸ ਲਈ ਬਿਹਤਰ ਹੋਵੇਗਾ ਕਿ ਸਮੇਂ 'ਤੇ ਯੋਜਨਾ ਬਣਾ ਕੇ ਪੂਰਾ ਪਲਾਨ ਚਾਕ ਆਊਟ ਕਰ ਲੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8