ਨਵਾਂ ਸਾਲ ਚੜ੍ਹਦੇ ਹੀ ਪੰਜਾਬੀਆਂ ਨੂੰ ਪਵੇਗੀ ਮੁਸੀਬਤ! ਕੜਾਕੇ ਦੀ ਠੰਡ ''ਚ ਹੋਣਗੇ ਬਾਹਲੇ ਔਖੇ

Tuesday, Dec 31, 2024 - 10:51 AM (IST)

ਨਵਾਂ ਸਾਲ ਚੜ੍ਹਦੇ ਹੀ ਪੰਜਾਬੀਆਂ ਨੂੰ ਪਵੇਗੀ ਮੁਸੀਬਤ! ਕੜਾਕੇ ਦੀ ਠੰਡ ''ਚ ਹੋਣਗੇ ਬਾਹਲੇ ਔਖੇ

ਬਠਿੰਡਾ (ਵਰਮਾ) : ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸ਼ਹਿਰ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਨਹਿਰੀ ਵਿਭਾਗ ਨੇ ਇੱਕ ਮਹੀਨੇ ਲਈ ਨਹਿਰ ਬੰਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਨਵੇਂ ਸਾਲ 'ਚ ਨਹਿਰ ਨੂੰ ਬੰਦ ਕਰਨ ਦੀ ਯੋਜਨਾ ਸੀ ਪਰ ਵਿਭਾਗ ਨੇ 2 ਦਿਨ ਪਹਿਲਾਂ ਹੀ 30 ਦਸੰਬਰ ਨੂੰ ਨਹਿਰ ਨੂੰ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ 29 ਨਵੰਬਰ ਨੂੰ ਨਹਿਰ ਨੂੰ ਇੱਕ ਮਹੀਨੇ ਬਾਅਦ ਖੋਲ੍ਹਿਆ ਗਿਆ ਸੀ, ਉਸ ਸਮੇਂ ਵੀ ਲੋਕ ਪਾਣੀ ਨੂੰ ਤਰਸ ਰਹੇ ਸਨ ਅਤੇ ਪਾਣੀ ਦੀ ਮੰਗ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਸੀ। ਨਵੇਂ ਸਾਲ 'ਚ ਇੱਕ ਵਾਰ ਫਿਰ ਨਹਿਰੀ ਵਿਭਾਗ ਨੇ ਸ਼ਹਿਰ ਵਾਸੀਆਂ ਲਈ ਪਾਣੀ ਦੀ ਸਪਲਾਈ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ। ਪਾਣੀ ਦੀ ਸਪਲਾਈ ਕੁੱਝ ਦਿਨ ਜਾਰੀ ਰਹਿ ਸਕਦੀ ਹੈ ਪਰ ਬਾਅਦ 'ਚ ਪਾਣੀ ਇਕ ਵਾਰ ਹੀ ਮਿਲੇਗਾ।

ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, ਪੜ੍ਹੋ ਕੀ ਹੈ ਪੂਰੀ ਖ਼ਬਰ  

ਪਾਣੀ ਨੂੰ ਇੱਕ ਜਾਂ ਦੋ ਘੰਟੇ ਲਈ ਛੱਡਿਆ ਜਾਵੇਗਾ। ਲੋਕ 24 ਜਨਵਰੀ ਤੱਕ ਪਾਣੀ ਨੂੰ ਤਰਸਣਗੇ ਪਰ ਇਸ ਤੋਂ ਬਾਅਦ ਵੀ ਕੁੱਝ ਦਿਨ ਹੋਰ ਲੱਗ ਸਕਦੇ ਹਨ। ਜਲ ਸਰੋਤ ਵਿਭਾਗ ਵੱਲੋਂ ਸਰਹਿੰਦ ਨਹਿਰ ਦੇ ਪੁਨਰਵਾਸ ਅਤੇ ਕੁੱਝ ਪੁਲੀਆਂ ਦੀ ਮੁੜ ਉਸਾਰੀ ਲਈ ਨਹਿਰ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਕਿ 21 ਦਿਨਾਂ ਤੱਕ ਜਾਰੀ ਰਹੇਗਾ। ਆਮ ਤੌਰ ’ਤੇ ਜਦੋਂ ਨਹਿਰ 'ਚ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਨੂੰ ਡੈਮ ਪੁਆਇੰਟ ਤੋਂ ਪਾਰ ਪਹੁੰਚਣ 'ਚ 24 ਘੰਟੇ ਲੱਗ ਜਾਂਦੇ ਹਨ, ਜਦੋਂ ਕਿ ਪਾਣੀ ਆਉਣ ਤੋਂ ਬਾਅਦ ਇਸ ਨੂੰ ਵਾਟਰ ਵਰਕਸ 'ਚ ਸਟੋਰ ਕਰਕੇ ਘਰਾਂ ਤੱਕ ਪਹੁੰਚਣ 'ਚ ਇੱਕ ਦਿਨ ਲੱਗ ਜਾਂਦਾ ਹੈ। ਇਸ ਤਰ੍ਹਾਂ ਕਰੀਬ 25 ਦਿਨਾਂ ਬਾਅਦ ਲੋਕਾਂ ਦੇ ਘਰਾਂ 'ਚ ਪਾਣੀ ਦੀ ਸਪਲਾਈ ਆਉਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਹਾਲ ਹੀ 'ਚ 25 ਦਿਨ ਨਹਿਰ ਬੰਦ ਹੋਣ ਤੋਂ ਬਾਅਦ 29 ਨਵੰਬਰ ਨੂੰ ਹੀ ਨਹਿਰ 'ਚ ਪਾਣੀ ਛੱਡਿਆ ਗਿਆ ਸੀ। 7 ਤੋਂ 8 ਦਸੰਬਰ ਤੱਕ ਨਹਿਰ 'ਚ ਪੂਰਾ ਪਾਣੀ ਸੀ ਅਤੇ ਹੁਣ ਸਿਰਫ਼ ਇੱਕ ਮਹੀਨੇ ਬਾਅਦ ਹੀ ਨਹਿਰ ਨੂੰ ਮੁੜ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸਾਵਧਾਨ! ਮੌਸਮ ਵਿਭਾਗ ਵਲੋਂ Severe Cold ਦੀ ਚਿਤਾਵਨੀ, ਅਗਲੇ 2-3 ਦਿਨ ਰਹੋ ਬਚ ਕੇ

ਬਠਿੰਡਾ ਕੈਨਾਲ ਅਤੇ ਗਰਾਊਂਡ ਵਾਟਰ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਨਹਿਰਬੰਦੀ ਤੋਂ ਕਰੀਬ 23 ਦਿਨ ਪਹਿਲਾਂ ਆਪਣੇ ਪਾਣੀ ਦੇ ਸਟੋਰਾਂ ਨੂੰ ਲੋੜ ਅਨੁਸਾਰ ਭਰ ਲੈਣ ਤਾਂ ਜੋ ਨਹਿਰੀ ਬੰਦ ਦੌਰਾਨ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਆਵੇ। ਨਹਿਰ ਬੰਦ ਹੋਣ ਦੀ ਸੂਚਨਾ ਮਿਲਦਿਆਂ ਹੀ ਜਲ ਸਪਲਾਈ ਵਿਭਾਗ ਨੇ ਸ਼ਹਿਰ 'ਚ ਆਪਣੀਆਂ ਜਲ ਸਟੋਰੇਜ ਟੈਂਕੀਆਂ ਨੂੰ ਭਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਪਾਣੀ ਦੀ ਸਪਲਾਈ ਲਈ ਸ਼ਡਿਊਲ ਬਣਾ ਲਿਆ ਹੈ।

ਵਾਟਰ ਵਰਕਸ ਵਿਭਾਗ ਕੋਲ ਸਵੇਰੇ-ਸ਼ਾਮ ਪਾਣੀ ਦੀ ਸਪਲਾਈ ਕਰਨ ਲਈ ਸਿਰਫ਼ 12 ਤੋਂ 13 ਦਿਨਾਂ ਦੀ ਪਾਣੀ ਸਟੋਰੇਜ ਸਮਰੱਥਾ ਹੈ, ਜਿਸ ਨੂੰ ਅੱਧਾ ਕਰਕੇ ਜਾਂ ਇੱਕ ਦਿਨ ਛੱਡ ਕੇ ਹੋਰ ਦਿਨਾਂ ਲਈ ਵਰਤਿਆ ਜਾਂਦਾ ਹੈ। ਦੂਜੇ ਪਾਸੇ ਸ਼ਹਿਰ 'ਚ ਪਾਣੀ ਅਤੇ ਸੀਵਰੇਜ ਸਿਸਟਮ ਦੀ ਦੇਖ-ਰੇਖ ਕਰ ਰਹੀ ਤ੍ਰਿਵੇਣੀ ਕੰਪਨੀ ਵੱਲੋਂ ਇਸ ਨਹਿਰ ਦੇ ਬੰਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੰਪਨੀ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਨੇ ਜਲ ਸਪਲਾਈ ਨਾਲ ਸਬੰਧਿਤ ਹੋਰ ਵਿਭਾਗਾਂ ਨੂੰ ਸੂਚਿਤ ਕੀਤਾ ਹੋ ਸਕਦਾ ਹੈ ਪਰ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
 


author

Babita

Content Editor

Related News