ਹੁਣ ਲਿਖਤੀ ਪ੍ਰੈਕਟੀਕਲ 'ਚ ਲੈਣੇ ਪੈਣਗੇ ਇੰਨੇ ਫੀਸਦੀ ਅੰਕ
Monday, Jan 13, 2020 - 01:59 PM (IST)
ਪਟਿਆਲਾ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕੈਡਮਿਕ ਸੈਸ਼ਨ 2019-20 ਤੋਂ ਪੰਜਵੀਂ, ਅੱਠਵੀਂ ਅਤੇ ਦੱਸਵੀਂ ਦੇ ਲਈ ਸੀ.ਬੀ.ਐੱਸ.ਈ. ਦੇ ਤਰਜ 'ਤੇ ਨਵਾਂ ਫਾਰਮੂਲਾ ਲਾਗੂ ਕੀਤਾ ਹੈ। ਇਸ ਦੇ ਤਹਿਤ ਹੁਣ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਲਿਖਤੀ, ਪ੍ਰੈਕਟੀਕਲ ਅਤੇ ਸੀ.ਸੀ.ਈ. ਤਿੰਨ ਮਾਡਿਊਲ 'ਚ ਘੱਟ ਤੋਂ ਘੱਟ 33 ਫੀਸਦੀ ਅੰਕ ਤਾਂ ਹਾਸਲ ਕਰਨੇ ਹੀ ਹੋਣਗੇ ਨਾਲ ਹੀ ਲਿਖਤੀ ਅਤੇ ਪ੍ਰੈਕਟੀਕਲ ਪ੍ਰੀਖਿਆ 'ਚ ਵੱਖਰੇ ਤੌਰ 'ਤੇ 20 ਫੀਸਦੀ ਅੰਕ ਹਾਸਲ ਕਰਨੇ ਵੀ ਹੋਣਗੇ। ਨਵੇਂ ਨਿਰਦੇਸ਼ਾਂ ਨੂੰ ਵਿਭਾਗ ਨੇ ਹੀ ਇਸ ਅਕਾਦਮਿਕ ਸੈਸ਼ਨ 'ਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤੈਯਬ ਨੇ ਦਿੱਤੀ। ਸਾਰੀ ਸਰਕਾਰੀ, ਐਫੀਲੇਟਿਡ ਅਤੇ ਐਸੋਸੀਏਟਡ ਸਕੂਲਾਂ ਨੂੰ ਜਾਗਰੂਕ ਕਰਵਾ ਦਿੱਤਾ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਦੇਵ ਸਚਦੇਵਾ ਨੇ ਦੱਸਿਆ ਕਿ ਅੱਠਵੀਂ, ਦੱਸਵੀਂ ਅਤੇ ਬਾਹਰਵੀ ਦੇ ਲਈ ਸਲਾਨਾ ਪ੍ਰੀਖਿਆ 'ਚ ਅੰਗਰੇਜ਼ੀ ਦਾ ਪ੍ਰੈਕਟੀਕਲ ਲਿਆ ਜਾਵੇਗਾ ਅਤੇ ਹਰ ਟੈਸਟ ਦੇ 10 ਅੰਕ ਹੋਣਗੇ। ਬਾਹਰਵੀਂ ਅਤੇ ਦਸਵੀਂ ਕਲਾਸ ਦੇ ਲਈ ਇਹ ਅੰਕ
ਸੀ.ਸੀ.ਈ. (ਨਿਰੰਤਰ ਅਤੇ ਵਿਆਪਕ ਮੁਲਾਂਕਣ) ਮਾਡਿਊਲ ਦੇ ਤਹਿਤ ਹੀ ਲਿਆ ਜਾਣਾ ਹੈ, ਜਦਕਿ ਅੱਠਵੀਂ ਦੇ ਲਈ ਇਹ ਵੱਖਰਾ ਹੋਵੇਗਾ। ਅੰਗਰੇਜ਼ੀ ਵਿਸ਼ੇ ਸਬੰਧੀ ਜ਼ਰੂਰੀ ਪ੍ਰੈਕਟਿਸ ਸ਼ੀਟਾਂ ਅਤੇ ਆਡੀਓ ਕਲਿਪ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਹੈ।
ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2019-20 ਦੀ ਸਲਾਨਾ ਪ੍ਰੀਖਿਆ 'ਚ ਪਹਿਲੀ ਵਾਰ ਅੱਠਵੀਂ, ਦੱਸਵੀਂ ਅਤੇ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਲੈਣ ਦਾ ਫੈਸਲਾ ਵੀ ਕੀਤਾ ਹੈ।