ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਕੀਤਾ ਐਲਾਨ

Tuesday, Jul 09, 2019 - 11:43 AM (IST)

ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਕੀਤਾ ਐਲਾਨ

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਦੋ ਜੇਤੂਆਂ ਨੂੰ ਡੇਢ-ਡੇਢ ਕਰੋੜ ਰੁਪਏ ਮਿਲਣਗੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ-331362 ਦੇ ਨਾਂ ਰਿਹਾ ਹੈ। ਜਦਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟ ਨੰਬਰ ਏ-036353, ਬੀ-658192, ਬੀ-212798, ਬੀ-587653 ਅਤੇ ਏ-705832 ਨੂੰ ਮਿਲਣਗੇ।

ਉਨ੍ਹਾਂ ਦੱਸਿਆ ਕਿ ਢਾਈ ਲੱਖ ਰੁਪਏ ਦੇ ਤੀਜੇ 20 ਇਨਾਮ ਟਿਕਟ ਨੰਬਰ 619857, 597078, 361054, 956774, 120991, 816054, 195383, 883910, 611843 ਅਤੇ 250904 ਦੇ ਧਾਰਕਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਵਨ ਬੰਪਰ-2019 ਦੇ ਨਤੀਜਿਆਂ ਦੀ ਸਟੀਕ ਅਤੇ ਸਹੀ ਜਾਣਕਾਰੀ ਲਈ ਪੰਜਾਬ ਲਾਟਰੀ ਵਿਭਾਗ ਦੀ ਵੈਬਸਾਈਟ ਚੈਕ ਕਰ ਲਈ ਜਾਵੇ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਬੰਪਰ ਲਾਟਰੀ ਦੀ ਹਰਮਨਪਿਆਰਤਾ ਦੇ ਮੱਦੇਨਜ਼ਰ ਬਹੁਤ ਜਲਦ ਹੀ ਰਾਖੀ ਬੰਪਰ- 2019 ਵੀ ਜਾਰੀ ਕੀਤਾ ਜਾਵੇਗਾ ਜਿਸ ਦੀਆਂ ਟਿਕਟਾਂ ਕੁਝ ਸਮੇਂ ਬਾਅਦ ਬਾਜ਼ਾਰ ਵਿਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ।


author

Babita

Content Editor

Related News