ਪੰਜਾਬ ਦੇ ਨੌਜਵਾਨ ਗੁਰਸਿਮਰਨ ਤੇ ਗਗਨਦੀਪ ਨੇ Forbes 30 List 'ਚ ਪਾਈ ਧੱਕ, ਬਾਕੀਆਂ ਲਈ ਵੀ ਬਣੇ ਮਿਸਾਲ

Saturday, May 18, 2024 - 10:50 AM (IST)

ਜਲੰਧਰ (ਅਨਿਲ ਪਾਹਵਾ) - ਫੋਰਬਸ ਵੱਲੋਂ 30 ਅੰਡਰ ਏਸ਼ੀਆ ਸੂਚੀ ਜਾਰੀ ਕੀਤੀ ਗਈ ਹੈ, ਜਿਸ ਨੌਜਵਾਨ ਭਾਰਤੀਆਂ ਨੂੰ ਵੀ ਥਾਂ ਮਿਲੀ ਹੈ। ਇਸ ਸੂਚੀ ’ਚ ਜਿੱਥੇ ਮਨੋਰੰਜਨ ਜਗਤ ਤੋਂ ਅਪਰਣ ਕੁਮਾਰ ਚੰਦੇਲ ਅਤੇ ਪਵਿੱਤਰਾਚਾਰੀ ਵਰਗੇ ਲੋਕਾਂ ਦੇ ਨਾਂ ਹਨ, ਉਥੇ ਹੀ ਏ. ਆਈ. ਤਕਨਾਲੋਜੀ ਦੀ ਵਰਤੋਂ ਕਰਕੇ ਮਾਰਕੀਟ ਵਿਚ ਛਾ ਜਾਣ ਲਈ ਤਿਆਰ ਕੁਸ਼ ਜੈਨ ਵਰਗੇ ਨੌਜਵਾਨਾਂ ਦੇ ਨਾਂ ਵੀ ਹਨ। ਇਸ ਸੂਚੀ ’ਚ ਅਰਥਾ ਚੌਧਰੀ, ਦੇਵੰਤ ਭਾਰਦਵਾਜ, ਓਸ਼ੀ ਕੁਮਾਰੀ ਵਰਗੇ ਨੌਜਵਾਨਾਂ ਦੇ ਨਾਂ ਵੀ ਸ਼ਾਮਲ ਹਨ, ਜੋ ਡਰੋਨ ਅਤੇ ਹੋਰ ਕਿਸਮ ਦੇ ਉਤਪਾਦਾਂ ਨਾਲ ਜੁੜੇ ਹੋਏ ਹਨ। ਇਸ ਸੂਚੀ ’ਚ 2 ਅਜਿਹੇ ਨਾਂ ਹਨ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਹ ਨਾਂ ਹਨ ਪੰਜਾਬ ਦੇ ਜਲੰਧਰ ਤੋਂ ਗੁਰਸਿਮਰਨ ਅਤੇ ਗਗਨਦੀਪ ਸਿੰਘ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਗੁਰਸਿਮਰਨ ਅਤੇ ਗਗਨਦੀਪ ਦੇ ਹੌਸਲੇ ਹੋਏ ਬੁਲੰਦ
ਇਹ ਦੋਵੇਂ ਉਹੀ ਨੌਜਵਾਨ ਹਨ, ਜਿਨ੍ਹਾਂ ਨੇ ਲਗਭਗ ਇਕ ਸਾਲ ਪਹਿਲਾਂ ਭਾਰਤ ਵਿਚ ਟੈਸਲਾ ਅਤੇ ਗੂਗਲ ਵਰਗੀਆਂ ਕੰਪਨੀਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਨੇ ਜ਼ੀ-ਪਾਡ ਨਾਂ ਦੀ ਇਕ ਕਾਰ ਬਣਾਈ ਸੀ, ਜੋ ਬਿਨਾਂ ਡਰਾਈਵਰ ਦੇ ਚੱਲਦੀ ਹੈ। ਭਾਰਤ ਵਿਚ ਇਸ ਤਰ੍ਹਾਂ ਦੀ ਕਾਰ ਪਹਿਲੀ ਵਾਰ ਕਿਸੇ ਨੇ ਬਣਾਈ ਸੀ, ਕਿਉਂਕਿ ਅਜੇ ਤੱਕ ਦੁਨੀਆ ਭਰ ਵਿਚ ਡਰਾਈਵਰਲੈੱਸ ਕਾਰ ਦੇ ਨਾਂ 'ਤੇ ਗੂਗਲ ਅਤੇ ਟੈਸਲਾ ਦਾ ਹੀ ਨਾਂ ਹੈ ਪਰ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਡਰਾਈਵਰਲੈੱਸ ਕਾਰ ਬਣਾ ਕੇ ਦੁਨੀਆ ਭਰ ਦੇ ਲੋਕਾਂ ਨੂੰ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਕਰ ਦਿੱਤਾ। ਇਹ ਉਨ੍ਹਾਂ ਦੀ ਮੁਹਿੰਮ ਦੀ ਸ਼ੁਰੂਆਤ ਸੀ ਪਰ ਹੁਣ ਫੋਰਬਸ ਦੀ ਸੂਚੀ ’ਚ ਉਨ੍ਹਾਂ ਦੇ ਨਾਂ ਆਉਣ ਦੇ ਬਾਅਦ ਗੁਰਸਿਮਰਨ ਅਤੇ ਗਗਨਦੀਪ ਦੇ ਹੌਸਲੇ ਬੁਲੰਦ ਹੋ ਗਏ ਹਨ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ

PunjabKesari

ਸਕੂਲ ਦੇ ਬਾਅਦ 4 ਸਾਲ ਮਗਰੋਂ ਦੁਬਾਰਾ ਮਿਲੇ
‘ਜਗ ਬਾਣੀ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਉਹ ਅਤੇ ਗਗਨਦੀਪ ਸਕੂਲ ਵਿਚ ਇਕੱਠੇ ਪੜ੍ਹਦੇ ਸਨ। ਗਗਨਦੀਪ ਉਸ ਤੋਂ ਇਕ ਕਲਾਸ ਸੀਨੀਅਰ ਸਨ। ਗਗਨਦੀਪ ਦਾ ਸ਼ੁਰੂ ਤੋਂ ਹੀ ਰੁਝਾਨ ਤਕਨਾਲੋਜੀ ਨਾਲ ਜੁੜਿਆ ਰਹਿੰਦਾ ਸੀ, ਜਦੋਂਕਿ ਗੁਰਸਿਮਰਨ ਖੁਦ ਕਾਰੋਬਾਰ ਵਿਚ ਦਿਲਚਸਪੀ ਰੱਖਦੇ ਸਨ। ਗੁਰਸਿਮਰਨ ਨੇ ਦੱਸਿਆ ਕਿ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋਵੇਂ ਵੱਖ-ਵੱਖ ਖੇਤਰਾਂ ’ਚ ਨਿਕਲ ਗਏ ਪਰ ਲਗਭਗ ਚਾਰ ਸਾਲ ਬਾਅਦ ਗਗਨਦੀਪ ਦਾ ਸੋਸ਼ਲ ਮੀਡੀਆ ’ਤੇ ਇਕ ਸੁਨੇਹਾ ਮਿਲਿਆ, ਜਿਸ ’ਚ ਉਸ ਨੇ ਇਕੱਠਿਆਂ ਕੰਮ ਕਰਨ ਦੀ ਆਫਰ ਦਿੱਤੀ।

ਇਹ ਵੀ ਪੜ੍ਹੋ - ਫਾਜ਼ਿਲਕਾ 'ਚ ਵੱਡੀ ਵਾਰਦਾਤ: ਘਰ ਦੇ ਕਮਰੇ 'ਚ ਬੰਦ ਕਰ ਕੁੱਟ-ਕੁੱਟ ਕਤਲ ਕਰ 'ਤਾ ਵਿਅਕਤੀ, ਫੈਲੀ ਸਨਸਨੀ

ਕੋਵਿਡ ਕਾਲ ’ਚ ਕੀਤਾ ਸੀ ਕਾਰ ਦਾ ਡੈਮੋ
ਗੁਰਸਿਮਰਨ ਕਹਿੰਦੇ ਹਨ ਕਿ ਉਨ੍ਹਾਂ ਦੋਵਾਂ ਨੇ ਰਲ ਕੇ ਕੰਮ ਸ਼ੁਰੂ ਕੀਤਾ। 2020 ’ਚ ਇਹੀ ਸੋਚ ਕੇ ਕੰਮ ਸ਼ੁਰੂ ਕੀਤਾ ਸੀ ਕਿ ਕੁਝ ਵੱਖਰਾ ਕਰਾਂਗੇ। ਇਸ ਤੋਂ ਬਾਅਦ 2021 ਵਿਚ ਜਦੋਂ ਕੋਵਿਡ ਫੈਲ ਰਿਹਾ ਸੀ, ਉਦੋਂ ਉਨ੍ਹਾਂ ਨੇ ਇਕ ਡਰਾਈਵਰਲੈੱਸ ਕਾਰ ਤਿਆਰ ਕਰ ਦਿੱਤੀ ਅਤੇ ਪਹਿਲੀ ਵਾਰ ਇਸਦਾ ਡੈਮੋ ਕੀਤਾ। ਇਸ ਤੋਂ ਬਾਅਦ ਕੋਵਿਡ ਕਾਰਨ ਕਈ ਰੁਕਾਵਟਾਂ ਆਈਆਂ ਪਰ ਇਸ ਸਮੇਂ ਨੂੰ ਉਨ੍ਹਾਂ ਨੇ ਬਾਖੂਬੀ ਵਰਤਿਆ ਅਤੇ ਆਪਣੇ ਪ੍ਰਾਜੈਕਟ ਨੂੰ ਅੱਗੇ ਵਧਾਇਆ। ਗੁਰਸਿਮਰਨ ਜੋ ਜਲੰਧਰ ਦੇ ਅਰਬਨ ਅਸਟੇਟ ਜਲੰਧਰ ਵਿਚ ਰਹਿੰਦੇ ਹਨ, ਜਦਕਿ ਗਗਨਦੀਪ ਸਿੰਘ ਰਾਮਾ ਮੰਡੀ ਨਿਵਾਸੀ ਹਨ। ਦੋਵੇਂ ਇਸ ਸਮੇਂ ਬੈਂਗਲੁਰੂ ’ਚ ਆਪਣੀ ਰਿਸਰਚ ’ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ - ਦੋਸਤਾਂ ਨਾਲ ਸ਼ਰਾਬ ਪੀਣ ਗਿਆ ਸੀ ਨੌਜਵਾਨ, ਦੇਰ ਰਾਤ ਖੇਤ ’ਚੋਂ ਮਿਲੀ ਲਾਸ਼

PunjabKesari

ਵਿਕਾਸਸ਼ੀਲ ਦੇਸ਼ਾਂ ਦੇ ਬਾਜ਼ਾਰਾਂ ’ਤੇ ਦੋਵਾਂ ਦੀ ਨਜ਼ਰ
ਗੁਰਸਿਮਰਨ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਰੁਝਾਨ ਭਾਰਤ ਵਿਚ ਡਰਾਈਵਰਲੈੱਸ ਗੱਡੀ ਲਾਂਚ ਕਰਨ ਦਾ ਨਹੀਂ ਹੈ, ਸਗੋਂ ਉਹ ਇਸ ਤਕਨਾਲੋਜੀ ਨਾਲ ਆਟੋਮੇਕਰ ਕੰਪਨੀਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਕੁਝ ਕੁ ਕੰਪਨੀਆਂ ਨਾਲ ਗੱਲ ਵੀ ਚੱਲ ਰਹੀ ਹੈ। ਜਿਸ ਤਰ੍ਹਾਂ ਏ. ਆਈ. ਤਕਨੀਕ ਲਗਾਤਾਰ ਅੱਗੇ ਵਧ ਰਹੀ ਹੈ, ਤਾਂ ਆਉਣ ਵਾਲੇ ਸਮੇਂ ’ਚ ਭਾਰਤ ਦੀਆਂ ਗੱਡੀਆਂ 'ਚ ਇਸ ਤਕਨੀਕ ਦੀ ਬਾਖੂਬੀ ਵਰਤੋਂ ਹੋਵੇਗੀ। ਗੁਰਸਿਮਰਨ ਇਹ ਮੰਨ ਦੇ ਹਨ ਕਿ ਟੈਸਲਾ ਅਤੇ ਗੂਗਲ ਵਰਗੀਆਂ ਕੰਪਨੀਆਂ ਵਿਕਸਤ ਦੇਸ਼ਾਂ ਲਈ ਕੰਮ ਕਰ ਰਹੀਆਂ ਹਨ, ਜਦਕਿ ਦੁਨੀਆ ਦੇ ਲਗਭਗ 85 ਫ਼ੀਸਦੀ ਵਿਕਾਸਸ਼ੀਲ ਦੇਸ਼ ਹਨ, ਜਿਨ੍ਹਾਂ ਲਈ ਉਹ ਕੰਮ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਕਾਫ਼ੀ ਚੁਣੌਤੀਪੂਰਨ ਸੀ ਜ਼ੀ-ਪਾਡ ਦਾ ਨਿਰਮਾਣ
ਗੁਰਸਿਮਰਨ ਅਤੇ ਗਗਨਦੀਪ ਮਾਈਨਸ ਜ਼ੀਰੋ ਨਾਂ ਦੀ ਕੰਪਨੀ ਦੇ ਤਹਿਤ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਏ. ਆਈ. ਤਕਨੀਕ ਦੇ ਖੇਤਰ ਵਿਚ ਆਉਣਾ ਚਾਹੀਦਾ ਹੈ ਕਿਉਂਕਿ ਇਹ ਇਕ ਬੜਾ ਵੱਡਾ ਮੈਦਾਨ ਹੈ। ਉਨ੍ਹਾਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਵੀ ਸੰਦੇਸ਼ ਦਿੱਤਾ ਕਿ ਭਾਰਤ ਵਿਚ ਬਹੁਤ ਸਕੋਪ ਹੈ ਅਤੇ ਇੱਥੇ ਰਹਿ ਕੇ ਵੀ ਕੰਮ ਕੀਤਾ ਜਾ ਸਕਦਾ ਹੈ। ਗੁਰਸਿਮਰਨ ਖੁਦ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਕਦੇ ਵਿਦੇਸ਼ ਵਿਚ ਆਪਣੀ ਬ੍ਰਾਂਚ ਖੋਲ੍ਹਣ ਦਾ ਮੌਕਾ ਵੀ ਮਿਲੇਗਾ ਤਾਂ ਉਹ ਆਪਣਾ ਹੈੱਡਕੁਆਰਟਰ ਭਾਰਤ ਵਿਚ ਹੀ ਰੱਖਣਗੇ।

PunjabKesari

ਜ਼ੀ-ਪਾਡ ਜੋ ਡਰਾਈਵਰਲੈੱਸ ਕਾਰ ਹੈ, ਨੂੰ ਬਣਾਉਣ ਲਈ ਗੁਰਸਿਮਰਨ ਅਤੇ ਗਗਨਦੀਪ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗੁਰਸਿਮਰਨ ਦਾ ਕਹਿਣਾ ਹੈ ਕਿ ਜੋ ਜ਼ਰੂਰੀ ਸਾਮਾਨ ਕਾਰ ਨੂੰ ਬਣਾਉਣ ਲਈ ਚਾਹੀਦਾ ਸੀ ਨਾ ਤਾਂ ਭਾਰਤ ਵਿਚ ਮੁਹੱਈਆ ਸੀ ਅਤੇ ਨਾ ਹੀ ਉਸਦਾ ਕੋਈ ਅਤਾ-ਪਤਾ ਸੀ। ਉਸਨੂੰ ਮੁਹੱਈਆ ਕਰਵਾਉਣਾ ਸਭ ਤੋਂ ਵੱਡੀ ਚੁਣੌਤੀ ਸੀ। ਉਨ੍ਹਾਂ ਨੇ ਦੱਸਿਆ ਕਿ ਜ਼ੀ-ਪਾਡ ਕਾਰ ਏ. ਆਈ. ਤਕਨੀਕ ਨਾਲ ਚੱਲਦੀ ਹੈ ਅਤੇ ਇਸ ’ਚ 360 ਡਿਗਰੀ ਦੇ ਕੈਮਰਾ ਸੈਂਸਰ ਲੱਗੇ ਹਨ, ਜਿਸ ਦੇ ਰਾਹੀਂ ਕਾਰ ਨੂੰ ਚਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News