ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ
Friday, Apr 21, 2023 - 05:31 PM (IST)
ਗੋਰਾਇਆ (ਮੁਨੀਸ਼)- ਪੰਜਾਬ ਦੀ ਇਕ ਧੀ ਨੇ ਆਪਣੇ ਮਾਪਿਆਂ ਸਮੇਤ ਵਿਦੇਸ਼ ਦੀ ਧਰਤੀ ’ਤੇ ਆਪਣੇ ਪਿੰਡ ਅਤੇ ਸਕੂਲ ਦਾ ਨਾਂ ਰੌਸ਼ਨ ਕਰਦਿਆਂ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਗੋਰਾਇਆ ਨੇੜੇ ਪਿੰਡ ਦੰਦੂਵਾਲ ਦੀ ਰਹਿਣ ਵਾਲੀ 29 ਸਾਲਾ ਕੁੜੀ ਕਰੀਮਨ ਬੇਗਮ ਜੋ ਕਿ ਇਸ ਲੜਕੀ ਦੇ ਨਾਨਕਾ ਪਰਿਵਾਰ ਨਾਲ ਸੰਬੰਧਤ ਹੈ। ਉਹ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਉਸ ਦੀ ਹੁਣ ਰਾਇਲ ਏਅਰ ਫੋਰਸ ’ਚ ਚੋਣ ਹੋ ਗਈ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਤਾਂ ਦੁਪਹਿਰ ਨੂੰ 12 ਵਜੇ ਉੱਠਦੇ ਹਨ, ਉਨ੍ਹਾਂ ਨੂੰ ਜਨਤਾ ਦੀਆਂ ਮੁਸ਼ਕਲਾਂ ਦਾ ਕੀ ਪਤਾ: ਭਗਵੰਤ ਮਾਨ
ਕਰੀਮਨ 2011 ’ਚ 12ਵੀਂ ਪਾਸ ਕਰਕੇ ਆਈਲੈੱਟਸ ਕਰਨ ਤੋਂ ਬਾਅਦ ਵਿਦੇਸ਼ ਪੜ੍ਹਾਈ ਲਈ ਚਲੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਵੱਡੀ ਪ੍ਰਾਪਤੀ ਹਾਸਲ ਕਰਨਾ ਸੀ, ਹੁਣ ਉਸ ਦੀ ਰਾਇਲ ਏਅਰ ਫੋਰਸ ’ਚ ਚੋਣ ਹੋ ਗਈ ਹੈ, ਜਿਸ ਤੋਂ ਬਾਅਦ ਪੂਰਾ ਪਰਿਵਾਰ ਅਤੇ ਉਹ ਖ਼ੁਦ ਬਹੁਤ ਖ਼ੁਸ਼ ਹੈ। ਉਨ੍ਹਾਂ ਦੱਸਿਆ ਕਿ ਕਰੀਮਨ ਦੀ ਮਾਤਾ ਸ਼ਮਸ਼ਾਦ ਇੱਥੇ ਹੀ ਸਰਕਾਰੀ ਸਕੂਲ ’ਚ ਅਧਿਆਪਕਾ ਸਨ, ਜੋ ਹੁਣ ਆਪਣੀ ਛੋਟੀ ਧੀ ਨਾਲ ਅਮਰੀਕਾ ’ਚ ਰਹਿ ਰਹੇ ਹਨ ਜਦਕਿ ਉਨ੍ਹਾਂ ਦਾ ਪਿਤਾ ਸ਼ਮਸ਼ਾਦ ਅਲੀ ਸੀ. ਆਰ. ਪੀ. ਐੱਫ਼. ’ਚ ਨੌਕਰੀ ਕਰਦਾ ਸਨ, ਜੋ ਵਿਦੇਸ਼ ਚਲੇ ਗਏ ਸਨ। ਕਰੀਮਨ ਦੀ ਵੱਡੀ ਭੈਣ ਇੰਗਲੈਂਡ ’ਚ ਹੈ ਅਤੇ ਛੋਟਾ ਭਰਾ ਪੁਰਤਗਾਲ ’ਚ ਹੈ। ਕਰੀਮਨ ਬੇਗਮ ਕੈਨੇਡਾ ’ਚ ਇਕੱਲੀ ਹੈ ਅਤੇ ਹੁਣ ਉਹ ਉੱਥੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਦੀ ਰੈਲੀ ਦੌਰਾਨ CM ਮਾਨ ਬੋਲੇ, ਜਲੰਧਰ ਦੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ 'ਤੇ ਹਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।