ਪੰਜਾਬ ਦੀ ਧੀ ਨੇ ਪਰਦੇਸ 'ਚ ਗੱਡੇ ਝੰਡੇ, ਕੈਨੇਡਾ ਪੁਲਸ 'ਚ ਭਰਤੀ ਹੋ ਕਰਵਾ ਦਿੱਤੀ ਬੱਲੇ-ਬੱਲੇ

Tuesday, Jul 02, 2024 - 05:01 PM (IST)

ਪੰਜਾਬ ਦੀ ਧੀ ਨੇ ਪਰਦੇਸ 'ਚ ਗੱਡੇ ਝੰਡੇ, ਕੈਨੇਡਾ ਪੁਲਸ 'ਚ ਭਰਤੀ ਹੋ ਕਰਵਾ ਦਿੱਤੀ ਬੱਲੇ-ਬੱਲੇ

ਸਮਰਾਲਾ (ਵਿਪਨ) : ਪੰਜਾਬ ਦੀ ਧੀ ਸੰਦੀਪ ਕੌਰ ਨੇ ਕੈਨੇਡਾ ਦੀ ਪੁਲਸ 'ਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ, ਪੂਰੇ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੋਇਆ। ਉਸ ਦੇ ਪਿਤਾ ਦਵਿੰਦਰ ਸਿੰਘ ਗਰਚਾ ਸਮਰਾਲਾ ਥਾਣਾ ਵਿਖੇ ਬਤੌਰ ਏ. ਐੱਸ. ਆਈ. ਤਾਇਨਾਤ ਹਨ। ਸੰਦੀਪ ਕੌਰ ਬੀ. ਟੈੱਕ. ਦੀ ਡਿਗਰੀ ਲੈਣ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਕੈਨੇਡਾ ਚਲੀ ਗਈ ਅਤੇ ਉੱਥੇ ਮਿਹਨਤ ਸਦਕਾ ਕੈਨੇਡਾ ਪੁਲਸ 'ਚ ਭਰਤੀ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਜ਼ਿਲ੍ਹੇ 'ਚ ਮਾਨਸੂਨ ਦੀ ਦਸਤਕ ਨਾਲ ਹੀ ਫੈਲਣ ਲੱਗੀ ਇਹ ਬੀਮਾਰੀ, ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ

ਇਹ ਪੂਰੇ ਪੰਜਾਬ ਵਾਸੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਸੰਦੀਪ ਦੇ ਪਿਤਾ ਏ. ਐੱਸ. ਆਈ. ਦਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆ ਕੇ ਆਪਣੀ ਡਿਊਟੀ 'ਤੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ ਡੀ. ਐੱਸ. ਪੀ. ਤਰਲੋਚਨ ਸਿੰਘ, ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਅਤੇ ਸਮੂਹ ਥਾਣਾ ਮੁਲਾਜ਼ਮਾਂ ਨੇ ਹਾਰ ਪਾ ਕੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ। ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਮੇਰੇ ਤਿੰਨ ਬੱਚੇ ਹਨ ਅਤੇ ਤਿੰਨੇਂ ਹੀ ਕੈਨੇਡਾ 'ਚ ਰਹਿੰਦੇ ਹਨ। ਮੇਰੀ ਧੀ ਸੰਦੀਪ ਕੌਰ ਨੇ ਬੀ. ਟੈੱਕ. ਦੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਜਾ ਕੇ ਪੜ੍ਹਨ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਧੀ ਸੰਦੀਪ ਕੌਰ 2017 'ਚ ਕੈਨੇਡਾ ਗਈ ਅਤੇ ਉੱਥੇ ਜਾ ਕੇ ਉਸ ਨੇ ਕੈਨੇਡਾ ਪੁਲਸ 'ਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਪੂਰੀ ਕੀਤੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅਗਲੇ 3-4 ਦਿਨਾਂ ਲਈ ਸਾਵਧਾਨ ਰਹਿਣ ਦੀ ਸਲਾਹ! ਕੋਈ ਪਲਾਨ ਹੈ ਤਾਂ ਪੜ੍ਹੋ ਇਹ ਖ਼ਬਰ

ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਾਂ-ਪਿਓ ਅੱਜ ਵੀ ਕੁੜੀਆਂ ਅਤੇ ਮੁੰਡਿਆਂ 'ਚ ਫ਼ਰਕ ਰੱਖਦੇ ਹਨ, ਉਨ੍ਹਾਂ ਲਈ ਮੇਰੀ ਧੀ ਇੱਕ ਮਿਸਾਲ ਹੈ ਅਤੇ ਮੈਂ ਉਨ੍ਹਾਂ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੁੜੀਆਂ ਵੀ ਤੁਹਾਡਾ ਨਾਂ ਰੌਸ਼ਨ ਕਰ ਸਕਦੀਆਂ ਹਨ ਅਤੇ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਇਸ ਮੌਕੇ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਸਾਡੇ ਥਾਣੇ ਦੇ ਏ. ਐੱਸ. ਆਈ. ਦਵਿੰਦਰ ਸਿੰਘ ਗਰਚਾ ਦੀ ਧੀ ਸੰਦੀਪ ਕੌਰ ਨੇ ਕੈਨੇਡਾ ਪੁਲਸ 'ਚ ਭਰਤੀ ਹੋ ਪੁਲਸ ਜ਼ਿਲ੍ਹਾ ਖੰਨਾ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸਾਨੂੰ ਆਪਣੀ ਧੀ ਸੰਦੀਪ ਕੌਰ 'ਤੇ ਬਹੁਤ ਮਾਣ ਹੈ।

ਸੰਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਮੇਰੀ ਧੀ ਸ਼ੁਰੂ ਤੋਂ ਹੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ। ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਹਾ ਕਿ ਉਹ ਵੀ ਆਪਣੇ ਭੈਣ-ਭਰਾ ਕੋਲ ਕੈਨੇਡਾ ਜਾ ਕੇ ਵੱਸਣਾ ਚਾਹੁੰਦੀ ਹੈ। ਅਸੀਂ ਉਸ ਨੂੰ ਹੋਰ ਪੜ੍ਹਨ ਲਈ ਕੈਨੇਡਾ ਭੇਜ ਦਿੱਤਾ, ਜਿੱਥੇ ਜਾ ਕੇ ਮੇਰੀ ਧੀ ਨੇ ਕੈਨੇਡਾ ਪੁਲਸ 'ਚ ਭਰਤੀ ਹੋ ਗਈ, ਜਿਸ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News