UK ਦੀ ਯੂਨੀਵਰਸਿਟੀ 'ਚ ਪੰਜਾਬ ਦੀ ਧੀ ਨੇ ਚਮਕਾਇਆ ਨਾਂ, ਟਾਪ ਕਰਕੇ ਹਾਸਲ ਕੀਤੀ ਡਿਗਰੀ

Thursday, Jul 18, 2024 - 11:37 AM (IST)

ਟਾਂਡਾ ਉੜਮੁੜ (ਪੰਡਿਤ, ਜਸਵਿੰਦਰ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੂਨਕਾਂ ਦੇ ਜਸਪਿੰਦਰ ਸਿੰਘ ਪੁੱਤਰ ਸਵਰਗੀ ਮਾਸਟਰ ਰਾਮ ਸਿੰਘ ਦੀ ਧੀ ਜਸਕਿਰਨ ਕੌਰ ਨੇ ਯੂ. ਕੇ. ਦੀ ਯੂਨੀਵਰਸਿਟੀ ਬਰਮਿੰਘਮ ਤੋਂ ਬੀ. ਐੱਸ. ਸੀ. ਇਕੋਨੌਮਿਕਸ ਦੀ ਤਿੰਨ ਸਾਲਾ ਡਿਗਰੀ ਟਾਪ ਕਰ ਕੇ ਮੂਨਕਾਂ ਦਾ ਨਾਂ ਵਿਦੇਸ਼ ਦੀ ਧਰਤੀ ’ਤੇ ਚਮਕਾਇਆ ਹੈ । ਜਿਸ ਦੀ ਸਾਰੇ ਪਰਿਵਾਰ ਸਮੇਤ ਪਿੰਡ ਵਾਸੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਜਸਕਿਰਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ ’ਤੇ ਮਾਣ ਹੈ। ਜਸਕਿਰਨ ਕੌਰ ਨੇ ਕਿਹਾ ਕਿ ਇਹ ਮੁਕਾਮ ਸਖਤ ਮਿਹਨਤ, ਲਗਨ, ਮਾਤਾ-ਪਿਤਾ ਦੇ ਆਸ਼ੀਰਵਾਦ ਅਤੇ ਟੀਚਰ ਸਾਹਿਬਾਨ ਦੇ ਸਹਿਯੋਗ ਨਾਲ ਹਾਸਲ ਹੋਇਆ ਹੈ।

ਇਹ ਵੀ ਪੜ੍ਹੋ-  ਭਾਰਤ ਪਾਕਿ ਸਰਹੱਦ ਤੋਂ ਡਰੋਨ ਦੀ ਮਦਦ ਨਾਲ ਭੇਜੇ ਗਏ ਹਥਿਆਰ ਬਰਾਮਦ

ਇਸ ਸਬੰਧੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਧੀ ਨੇ ਵਿਦੇਸ਼ ਵਿਚ ਪਿੰਡ ਮੂਨਕਾਂ ਦਾ ਨਾਂ ਰੌਸ਼ਨ ਕਰ ਕੇ ਪਿੰਡ ਵਾਸੀਆਂ ਦਾ ਮਾਣ ਵਧਾਇਆ ਹੈ। ਇਸ ਮੌਕੇ ਧੀ ਨਾਲ ਪਿਤਾ ਜਸਪਿੰਦਰ ਸਿੰਘ, ਮਾਤਾ ਪਰਮਜੀਤ ਕੌਰ, ਭੈਣ ਜਸਪ੍ਰੀਤ ਕੌਰ ਹਾਜ਼ਰ ਸਨ।

ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News