ਪੰਜਾਬ ਵਾਸੀ ਕਾਂਗਰਸ ਨਾਲ ਚੱਟਾਨ ਵਾਂਗ ਜੁੜ ਚੁੱਕੇ : ਘਸੀਟਪੁਰ

Monday, Oct 16, 2017 - 07:34 AM (IST)

ਤਰਨਤਾਰਨ,  (ਪ੍ਰਭ ਖਹਿਰਾ)-  ਗੁਰਦਾਸਪੁਰ ਦੀ ਜ਼ਿਮਨੀ ਚੋਣ ਮੌਕੇ ਕਾਂਗਰਸ ਦੇ ਉਮੀਦਵਾਰ ਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੱਲੋਂ ਕੈਪਟਨ ਸਰਕਾਰ ਦੀਆਂ ਪੰਜਾਬ ਹਿਤੈਸ਼ੀ ਨੀਤੀਆਂ ਦੀ ਬਦੌਲਤ ਦਰਜ ਕੀਤੀ ਗਈ ਇਤਿਹਾਸਕ ਜਿੱਤ ਨੇ ਵਿਧਾਨ ਸਭਾ ਚੋਣਾਂ ਫਤਿਹ ਕਰਨ ਪਿੱਛੋਂ ਹੁਣ ਇਕ ਵਾਰ ਫਿਰ ਵਿਰੋਧੀਆਂ ਦੇ ਮੂੰਹ ਬੰਦ ਕਰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਾਸੀ ਕਾਂਗਰਸ ਪਾਰਟੀ ਨਾਲ ਚੱਟਾਨ ਵਾਂਗ ਜੁੜ ਚੁੱਕੇ ਹਨ। ਇਹ ਪ੍ਰਗਟਾਵਾ ਜ਼ਿਲਾ ਕਾਂਗਰਸ ਕਮੇਟੀ ਦੇ ਐਕਟਿੰਗ ਪ੍ਰਧਾਨ ਤੇ ਟਕਸਾਲੀ ਆਗੂ ਮਨਜੀਤ ਸਿੰਘ ਘਸੀਟਪੁਰ ਵੱਲੋਂ ਕਾਂਗਰਸ ਦੀ ਜਿੱਤ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਮੌਕੇ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਸੂਬਾ ਵਾਸੀ ਲੋਕ ਵਿਰੋਧੀ ਨੀਤੀਆਂ ਅਪਣਾਉਣ ਵਾਲੀਆਂ ਪਾਰਟੀਆਂ ਅਕਾਲੀ ਦਲ-ਭਾਜਪਾ ਤੇ 'ਆਪ' ਨੂੰ ਪੂਰੀ ਤਰ੍ਹਾਂ ਨਕਾਰ ਕੇ ਪੰਜਾਬ ਦੀ ਭਲਾਈ ਵਾਸਤੇ ਕਾਂਗਰਸ ਉਪਰ ਆਸ ਲਾਈ ਬੈਠੇ ਹਨ, ਜਿਸ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਇਤਿਹਾਸਕ ਫੈਸਲਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇ ਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਗੇ। 
ਇਸ ਸਮੇਂ ਪੰਚ ਗੁਰਮੇਜ ਸਿੰਘ, ਬਾਬਾ ਅਮਰਜੀਤ ਸਿੰਘ, ਯੂਥ ਆਗੂ ਰਾਣਾ ਬਹਿਲਾ, ਬਖਸ਼ੀਸ਼ ਸਿੰਘ, ਦਿਆਲ ਸਿੰਘ, ਬਾਬਾ ਮੱਖਣ ਸਿੰਘ, ਪੰਚ ਕਸ਼ਮੀਰ ਸਿੰਘ, ਪੰਚ ਦਰਸ਼ਨ ਸਿੰਘ, ਜਗਦੀਪ ਸਿੰਘ, ਸੁਖਮਨ ਸਿੰਘ, ਹਰਜੀਤ ਕੰਗ, ਕਰਤਾਰ ਸਿੰਘ, ਮਨਮੋਹਿਤ ਘਸੀਟਪੁਰ, ਮੰਗਲ ਸਿੰਘ, ਮੰਗਾ, ਕੁਲਦੀਪ ਸਿੰਘ ਸ਼ਾਹ, ਲਾਡੀ ਸ਼ਾਹ ਆਦਿ ਸੀਨੀਅਰ ਕਾਂਗਰਸੀਆਂ ਨੇ ਵੀ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। 


Related News