ਖ਼ੂਨ ਹੋਇਆ ਪਾਣੀ! ਪਰਿਵਾਰ ਨੇ ਚੜ੍ਹਦੀ ਜਵਾਨੀ ''ਚ ਧੀ ਨੂੰ ਦਿੱਤੀ ਦਰਦਨਾਕ ਮੌਤ

Sunday, Jan 19, 2025 - 06:24 PM (IST)

ਖ਼ੂਨ ਹੋਇਆ ਪਾਣੀ! ਪਰਿਵਾਰ ਨੇ ਚੜ੍ਹਦੀ ਜਵਾਨੀ ''ਚ ਧੀ ਨੂੰ ਦਿੱਤੀ ਦਰਦਨਾਕ ਮੌਤ

ਲਹਿਰਾਗਾਗਾ (ਗਰਗ)- ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਪਰਿਵਾਰ ’ਚ ਕਿਸੇ ਗੱਲ ਨੂੰ ਲੈ ਕੇ ਹੋਈ ਲੜਾਈ ’ਚ ਚਾਚੇ ਵੱਲੋਂ ਆਪਣੀ ਹੀ ਭਤੀਜੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਦੀ ਪਛਾਣ ਕੁੰਤੀ ਦੇਵੀ (21 ਸਾਲ) ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਲੜਕੀ ਦੀ ਮਾਂ ਮੌਸਮਾ ਪਤਨੀ ਬੱਲੀ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੇ ਦਾਦਾ ਸਰਬਣ ਸਿੰਘ, ਦਾਦੀ ਮੁਰਲੀ, ਚਾਚੇ ਰਾਮਫਲ ਸਿੰਘ ਅਤੇ ਕਸ਼ਮੀਰ ਸਿੰਘ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਕਦੋਂ ਮਿਲਣਗੇ 1100 ਰੁਪਏ? CM ਮਾਨ ਨੇ ਖ਼ੁਦ ਦੱਸਿਆ ਸਮਾਂ

ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਮਾਂ ਮੌਸਮਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਹ ਰਾਤ ਸਮੇਂ ਆਪਣੇ ਪੁੱਤਰ ਸਨੀਲ ਕੁਮਾਰ ਅਤੇ ਲੜਕੀ ਕੁੰਤੀ ਦੇਵੀ ਨਾਲ ਘਰ ’ਚ ਮੌਜੂਦ ਸੀ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਕਰ ਦਾਖਲ ਹੋ ਕੇ ਉਨ੍ਹਾਂ ਉੱਪਰ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਸਹੁਰੇ ਸਰਵਨ ਸਿੰਘ ਅਤੇ ਚਾਚੇ ਕਸ਼ਮੀਰ ਸਿੰਘ ਹੋਰਾਂ ਨੇ ਲੜਕੀ ਕੁੰਤੀ ਦੀ ਛਾਤੀ ਉੱਪਰ ਇੱਟਾਂ ਮਾਰੀਆਂ। ਉਸ ਨੇ ਆਪਣੀ ਲੜਕੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ ਮਗਰੋਂ ਉਕਤ ਵਿਅਕਤੀ ਘਟਨਾ ਸਥਾਨ ਤੋਂ ਫਰਾਰ ਹੋ ਗਏ। ਗੰਭੀਰ ਹਾਲਤ ’ਚ ਕੁੰਤੀ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਇਲਾਜ ਲਈ ਲਿਆਉਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ

ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਪੁਲਸ ਨੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News