ਚੰਡੀਗੜ੍ਹ : ਪਾਣੀ ਦੇ ਡਿਫਾਲਟਰਾਂ ਦੀ ਸੂਚੀ ''ਚ ''ਪੰਜਾਬ ਰਾਜ ਭਵਨ'' ਸ਼ਾਮਲ
Tuesday, Jul 23, 2019 - 01:43 PM (IST)

ਚੰਡੀਗੜ੍ਹ : ਸ਼ਹਿਰ 'ਚ ਪਾਣੀ ਦੇ ਡਿਫਾਲਟਰਾਂ ਦੀ ਸੂਚੀ 'ਚ 'ਪੰਜਾਬ ਰਾਜ ਭਵਨ' ਵੀ ਸ਼ਾਮਲ ਹੈ। ਅਸਲ 'ਚ ਨਗਰ ਨਿਗਮ ਨੇ ਪਾਣੀ ਦੇ 3473 ਡਿਫਾਲਟਰਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ 'ਚ 'ਪੰਜਾਬ ਰਾਜ ਭਵਨ' ਦਾ ਵੀ ਨਾਂ ਹੈ। ਰਾਜਭਵਨ 'ਚ ਇਸ ਸਮੇਂ ਪਾਣੀ ਦੇ 2 ਕੁਨੈਕਸ਼ਨ ਹਨ। ਇਨ੍ਹਾਂ ਦੋਹਾਂ 'ਤੇ ਰਾਸ਼ੀ ਬਕਾਇਆ ਹੈ। ਇਨ੍ਹਾਂ 'ਚੋਂ ਇਕ ਬਿੱਲ 63,779 ਅਤੇ ਦੂਜਾ ਇਕ ਲੱਖ, 17 ਹਜ਼ਾਰ, 837 ਰੁਪਏ ਦਾ ਹੈ। ਦੱਸ ਦੇਈਏ ਕਿ ਰਾਜ ਭਵਨ ਦੇ ਪਾਣੀ ਦੇ ਬਿੱਲ ਦਾ ਭੁਗਤਾਨ ਪ੍ਰਸ਼ਾਸਨ ਦਾ ਇੰਜੀਨੀਅਰਿੰਗ ਵਿੰਗ ਕਰਦਾ ਹੈ। ਨਗਰ ਨਿਗਮ ਨੇ 1100 ਇਮਾਰਤਾਂ ਨੂੰ ਨੋਟਿਸ ਭੇਜ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਨਿਗਮ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਸ਼ੁਰੂ ਕਰੇਗਾ।