ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ 8 ਮਹੀਨਿਆਂ ਬਾਅਦ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

Friday, Jul 07, 2023 - 01:53 PM (IST)

ਜਲੰਧਰ (ਚੋਪੜਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਨੂੰ ਨਿਯੁਕਤ ਕਰਨ ਦੇ 8 ਮਹੀਨਿਆਂ ਬਾਅਦ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ 105 ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਜਾਰੀ ਕੀਤੀ ਗਈ ਲਿਸਟ ’ਚ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ 19 ਮੀਤ ਪ੍ਰਧਾਨ, 29 ਜਨਰਲ ਸਕੱਤਰ, 43 ਸਕੱਤਰ, 3 ਬੁਲਾਰੇ, 1 ਕੈਸ਼ੀਅਰ, ਇਕ ਆਫਿਸ ਸੈਕਟਰੀ, ਇਕ ਪ੍ਰੈੱਸ ਮੀਡੀਆ ਇੰਚਾਰਜ, 2 ਸੋਸ਼ਲ ਮੀਡੀਆ ਇੰਚਾਰਜ, 4 ਮੀਡੀਆ ਇੰਚਾਰਜ ਅਤੇ 2 ਸੋਸ਼ਲ ਮੀਡੀਆ ਕੋਆਰਡੀਨੇਟਰਜ਼ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਇਸ ਸੂਚੀ ਵਿਚ ਜ਼ਿਲ੍ਹਾ ਕਾਂਗਰਸ ਦਿਹਾਤੀ ਅਧੀਨ ਆਦਮਪੁਰ, ਨਕੋਦਰ, ਫਿਲੌਰ, ਕਰਤਾਰਪੁਰ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਕਾਂਗਰਸੀ ਵਰਕਰਾਂ ਨੂੰ ਸਥਾਨ ਦਿੱਤਾ ਗਿਆ। ਹਾਲਾਂਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਜ਼ਿਲ੍ਹਾ ਕਾਂਗਰਸ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਦੌਰਾਨ ਹੀ ਕਾਂਗਰਸ ਦੇ ਯੂਥ ਆਗੂ ਅਸ਼ਵਨ ਭੱਲਾ ਨੂੰ ਜ਼ਿਲ੍ਹਾ ਕਾਂਗਰਸ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਹਾਈਕਮਾਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਅੰਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਡਾ. ਗੁਰਪਾਲ ਸਿੰਘ, ਗੁਰਜੀਤ ਸਿੰਘ ਕੰਗ, ਚਰਨ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ, ਰਘਬੀਰ ਸਿੰਘ ਗਿੱਲ, ਸੁਰਜੀਤ ਸਿੰਘ ਦੂਲੇ, ਮਲਕੀਤ ਸਿੰਘ ਲਾਲੀ, ਰਾਮ ਲੁਭਾਇਆ, ਜਤਿੰਦਰ ਸ਼ਾਹ, ਪਰਮਜੀਤ ਸਿੰਘ, ਮੁਸ਼ਤਾਕ ਮੁਹੰਮਦ, ਸੁਖਵਿੰਦਰ ਸਿੰਘ , ਡਾ. ਸੁਰਜੀਤ ਪਾਲ, ਧਰਮਪਾਲ ਅਤੇ ਪਰਗਟ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਜਦੋਂ ਕਿ ਸੁਰਿੰਦਰ ਗੋਇਲ, ਹਰਵਿੰਦਰ ਸਿੰਘ, ਗੁਰਦਿਆਲ ਸਿੰਘ, ਸੁਰਿੰਦਰ ਪਾਲ, ਜਗਤਾਰ ਸਿੰਘ , ਡਾ. ਅਰਵਿੰਦਰ ਰੂਪਰਾ, ਪਵਨ ਅਗਰਵਾਲ, ਦੀਨਾਨਾਥ ਘਈ, ਤਰਸੇਮ ਸਿੰਘ, ਰੁਪਿੰਦਰ ਸਿੰਘ, ਨਿਰਮਾਣ ਸਿੰਘ, ਮੋਤਾ ਸਿੰਘ, ਗੁਰਮੁੱਖ ਸਿੰਘ, ਨਵਦੀਪ ਸਿੰਘ, ਮੱਖਣ ਸਿੰਘ, ਅਸ਼ਵਨੀ ਕੁਮਾਰ, ਸਰਬਜੀਤ ਸਿੰਘ, ਪਰਮਜੋਤ ਸਿੰਘ, ਗੁਰਦੀਪ ਸਿੰਘ , ਸਰਬਜੀਤ ਸਿੰਘ ਸਾਬੀ, ਮਹਿੰਦਰ ਪਾਲ, ਗੁਰਮੇਲ ਸਿੰਘ, ਚੂਹੜ ਸਿੰਘ, ਮਨੀਸ਼, ਚਮਨ ਲਾਲ, ਅਜੈ ਕੁਮਾਰ, ਅਭਿਸ਼ੇਕ ਕੁਮਾਰ, ਰਾਮ ਲੁਭਾਇਆ ਗੋਰਾ ਅਤੇ ਸੁਰਿੰਦਰ ਸਿੰਘ ਨਿੰਦੀ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਡੁੱਬ ਸਕਦੀ ਹੈ ਸਵਾ 2 ਮਰਲੇ ਕਾਲੋਨੀ, ਜੇਕਰ ਨਹਿਰ ਦਾ ਪਾਣੀ ਡ੍ਰੇਨ ’ਚ ਜਾਣ ਤੋਂ ਨਾ ਰੋਕਿਆ

ਇਸ ਤੋਂ ਇਲਾਵਾ ਲਕਸ਼ਮਣ ਸੋਬਤੀ, ਜਤਿੰਦਰ ਕੁਮਾਰ, ਖੁਸ਼ਦੀਪ ਸਿੰਘ ਧੰਜੂ, ਰਾਹੁਲ ਕੁਮਾਰ, ਬਲਕਾਰ ਸਿੰਘ ਗਾਜੀਪੁਰ, ਅਮਨਦੀਪ ਸਿੰਘ ਜੱਸਲ, ਮੁਖਤਿਆਰ ਸਿੰਘ, ਕ੍ਰਾਂਤੀਜੀਤ ਐੱਮ. ਸੀ., ਗੁਰਵਿੰਦਰ ਭੱਟੀ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਹਰਪ੍ਰੀਤ ਸਿੰਘ, ਕਿਰਨਦੀਪ ਧੀਰ, ਕੁਲਦੀਪ ਮਾਣਕ, ਰਾਕੇਸ਼ ਕਲੇਰ, ਸੁਖਬੀਰ ਸਿੰਘ, ਸੁਨੀਤ ਕੁਮਾਰ, ਰਾਜ ਕੁਮਾਰ ਅਰੋੜਾ, ਤਸਲੀਮ, ਹਰਭਜਨ ਸਿੰਘ, ਜਗਮਿੰਦਰਪਾਲ, ਪ੍ਰਿਤਪਾਲ ,ਸਿੰਘ ਔਜਲਾ, ਜਸਬੀਰ ਸਿੰਘ ਧੰਜੂ, ਕੇਸ਼ਵ ਕੁਮਾਰ, ਤਲਜੀਤ ਸਿੰਘ ਢੇਸੀ, ਜ਼ੋਰਾਵਰ ਸਿੰਘ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰੀਤ ਸਿੰਘ, ਲਸ਼ਕਰ ਸਿੰਘ, ਦਵਿੰਦਰ ਪਵਾਰ, ਜੋਧ ਸਿੰਘ, ਬਲਵੀਰ ਕੁਮਾਰ, ਦਲਜੀਤ ਸਿੰਘ, ਗੁਰਪਾਲ ਚੰਦ ਲਾਡੀ, ਅਮਰਜੀਤ ਲਾਲ, ਤ੍ਰਿਪਤ ਪਾਲ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਪਾਲ, ਬਲਬੀਰ ਸਿੰਘ, ਸਾਧਗਰ ਸਿੰਘ, ਹਰੀਓਮ ਅਤੇ ਚਮਨ ਲਾਲ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਐਡਵੋਕੇਟ ਅਮਨਦੀਪ ਸਿੰਘ, ਜਸਵਿੰਦਰ ਸਿੰਘ ਅਤੇ ਮੰਥਨ ਕਲੇਰ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਭਵਨ ਵਿਚ ਪਾਰਟੀ ਨੂੰ ਲਗਾਤਾਰ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਨੰਬਰਦਾਰ ਹਰਪਾਲ ਸਿੰਘ ਸੰਧੂ (ਬਿੱਲਾ) ਨੂੰ ਦੁਬਾਰਾ ਆਫਿਸ ਸੈਕਟਰੀ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਨਾਇਬ ਸਿੰਘ ਨੂੰ ਕੈਸ਼ੀਅਰ, ਰਾਕੇਸ਼ ਕੁਮਾਰ ਨੂੰ ਪ੍ਰੈੱਸ ਮੀਡੀਆ ਇੰਚਾਰਜ, ਪਰਮਬੀਰ ਸਿੰਘ, ਕੁਲਵੰਤ ਸਿੰਘ ਨੂੰ ਸੋਸ਼ਲ ਮੀਡੀਆ ਇੰਚਾਰਜ, ਗੋਬਿੰਦ ਮਾਲ, ਸੁਖਬੀਰ ਲਾਲ, ਨਰਿੰਦਰ ਸਹਿਜ ਪਾਲ ਅਤੇ ਅਵਤਾਰ ਸਿੰਘ ਨੂੰ ਮੀਡੀਆ ਇੰਚਾਰਜ, ਗੁਰਬਚਨ ਿਸੰਘ ਅਤੇ ਸੋਢੀ ਸਿੰਘ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ ਲਾਇਆ ਗਿਆ ਹੈ।

ਇਹ ਵੀ ਪੜ੍ਹੋ : 11 ਘੰਟੇ ਬਲੈਕਆਊਟ ਨਾਲ ਬਿਜਲੀ-ਪਾਣੀ ਲਈ ਮਚੀ ਹਾਹਾਕਾਰ, ਕੰਮਕਾਜ ਪ੍ਰਭਾਵਿਤ 

ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਹੱਥ ਖਾਲੀ, ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਹਾਸ਼ੀਏ ’ਤੇ ਟੰਗੀਆਂ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੀ ਕਾਰਜਕਾਰਨੀ ਦਾ ਤਾਂ ਐਲਾਨ ਕਰ ਦਿੱਤਾ ਹੈ ਪਰ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਵੱਲੋਂ ਹਾਈਕਮਾਨ ਨੂੰ ਅਹੁਦੇਦਾਰਾਂ ਦੀ ਭੇਜੀ ਸੂਚੀ ਅਜੇ ਵੀ ਵਿਚਾਲੇ ਲਟਕੀ ਹੋਈ ਹੈ। ਹਾਲਾਂਕਿ ਰਾਜਿੰਦਰ ਬੇਰੀ ਅਤੇ ਲਾਡੀ ਸ਼ੇਰੋਵਾਲੀਆ ਨੂੰ 19 ਨਵੰਬਰ 2022 ਨੂੰ ਜ਼ਿਲਾ ਪ੍ਰਧਾਨ ਬਣਾਇਆ ਗਿਆ ਸੀ ਪਰ ਹਾਈਕਮਾਨ ਦੀ ਨਜ਼ਰਅੰਦਾਜ਼ੀ ਕਾਰਨ 8 ਮਹੀਨਿਆਂ ਤੋਂ ਜ਼ਿਲਾ ਕਾਂਗਰਸ ਸ਼ਹਿਰੀ, ਦਿਹਾਤੀ ਦੀ ਕਾਰਜਕਾਰਨੀ ਨਹੀਂ ਬਣ ਸਕੀ ਸੀ। ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰਾਂ ਦੇ ਨਾ ਹੋਣ ਕਾਰਨ ਕਾਂਗਰਸ ਨੂੰ ਇਸਦਾ ਖਮਿਆਜ਼ਾ ਵੀ ਭੁਗਤਣਾ ਪੈ ਚੁੱਕਾ ਹੈ ਕਿਉਂਕਿ ਜ਼ਿਮਨੀ ਚੋਣ ਵਿਚ ਕਾਂਗਰਸ ਨੂੰ ਜ਼ਿਲੇ ਵਿਚ ਲੱਭਣ ’ਤੇ ਵੀ ਅਹੁਦੇਦਾਰ ਨਹੀਂ ਮਿਲ ਪਾ ਰਹੇ ਸਨ। ਬੇਸ਼ੱਕ ਅੱਜ ਦਿਹਾਤੀ ਕਾਂਗਰਸ ਦੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਪਰ ਸ਼ਹਿਰੀ ਕਾਂਗਰਸ ਦਾ ਐਲਾਨ ਨਾ ਹੋਣ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ।

ਹਾਈਕਮਾਨ ਨੂੰ ਅਹੁਦੇਦਾਰਾਂ ਦੀ ਸੂਚੀ ਭੇਜੀ ਹੋਈ ਹੈ : ਰਾਜਿੰਦਰ ਬੇਰੀ
ਇਸ ਸਬੰਧ ਵਿਚ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਦਾ ਕਹਿਣਾ ਹੈ ਕਿ ਉਨ੍ਹਾਂ ਜਲੰਧਰ ਸ਼ਹਿਰੀ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ ਅਤੇ ਕੈਂਟ ਨਾਲ ਸਬੰਧਤ ਅਹੁਦੇਦਾਰਾਂ ਦੇ ਨਾਵਾਂ ਦੀ ਲਿਸਟ ਕਾਫੀ ਸਮਾਂ ਪਹਿਲਾਂ ਤੋਂ ਕਾਂਗਰਸ ਹਾਈਕਮਾਨ ਨੂੰ ਭੇਜੀ ਗਈ। ਉਨ੍ਹਾਂ ਕਿਹਾ ਕਿ ਇਸ ਸੂਚੀ ਨੂੰ ਅਪਰੂਵਲ ਮਿਲਦੇ ਹੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਜਾਵੇਗਾ। ਬੇਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਅਗਲੇ ਕੁਝ ਦਿਨਾਂ ਵਿਚ ਜ਼ਿਲਾ ਕਾਂਗਰਸ ਸ਼ਹਿਰੀ ਦੇ ਅਹੁਦੇਦਾਰਾਂ ਦੀ ਲਿਸਟ ਨੂੰ ਅਪਰੂਵਲ ਦੇ ਦੇਣਗੇ, ਜਿਸ ਉਪਰੰਤ ਕਾਂਗਰਸ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦੇਵੇਗੀ।

ਇਹ ਵੀ ਪੜ੍ਹੋ : ਨਸ਼ਿਆਂ ’ਤੇ ਕਾਬੂ ਪਾਉਣ ਲਈ ਪੰਜਾਬ ’ਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ : ਚੁਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News