ਅੱਤ ਦੀ ਗਰਮੀ ਦੌਰਾਨ ਪੰਜਾਬ ਪਾਵਰਕਾਮ ਦੀ ਵੱਡੀ ਉਪਲਬਧੀ, ਤੋੜੇ ਪਿਛਲੇ ਰਿਕਾਰਡ
Thursday, Jun 13, 2024 - 06:42 PM (IST)
ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅੱਜ ਸੂਬੇ ਵਿਚ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਨ ਦਾ ਆਪਣਾ ਹੀ ਪਿਛਲੇ ਸਾਲ ਕਾਇਮ ਕੀਤਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਸਾਲ ਪਾਵਰਕਾਮ ਨੇ ਝੋਨੇ ਦੀ ਲੁਆਈ ਦੇ ਪਹਿਲੇ ਪੜਾਅ ਦੌਰਾਨ 15325 ਮੈਗਾਵਾਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਸਥਾਪਿਤ ਕੀਤਾ ਸੀ ਜਦੋਂ ਕਿ ਅੱਜ ਇਸ ਵੱਲੋਂ 15379 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਅਤੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਗਿਆ। ਪਾਵਰਕਾਮ ਦੇ ਇਤਿਹਾਸ ਵਿਚ ਇਹ ਬਹੁਤ ਵੱਡੀ ਪ੍ਰਾਪਤੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਲਈ ਖ਼ਤਰੇ ਦੀ ਘੰਟੀ, ਸੁਖਬੀਰ ਬਾਦਲ ਖ਼ਿਲਾਫ਼ ਉੱਠੀ ਵੱਡੀ ਬਗਾਵਤ
ਸੂਬੇ ਵਿਚ ਆਪਣੇ ਸਰੋਤਾਂ ਤੋਂ ਇਸ ਵੇਲੇ 6200 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ ਅਤੇ ਉੱਤਰੀ ਗਰਿੱਡ ਤੋਂ 8900 ਮੈਗਾਵਾਟ ਬਿਜਲੀ ਮਿਲ ਰਹੀ ਹੈ। ਸੋਮਵਾਰ ਨੂੰ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਬਿਜਲੀ ਦੀ ਮੰਗ 125600 ਮੈਗਾਵਾਟ ਸੀ ਜੋ ਅੱਜ ਤੀਜੇ ਹੀ ਦਿਨ 2500 ਮੈਗਾਵਾਟ ਵੱਧ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ
ਪਾਵਰਕਾਮ ਦੇ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਬਿਜਲੀ ਦੀ ਸਪਲਾਈ 2709 ਮਿਲੀਅਨ ਯੂਨਿਟ ਸੀ ਅਤੇ ਵੱਧ ਤੋਂ ਵੱਧ ਮੰਗ 14794 ਮੈਗਾਵਾਟ ਸੀ। ਬੁੱਧਵਾਰ ਨੂੰ ਆਪਣੇ ਥਰਮਲਾਂ ਤੋਂ ਪਾਵਰਕਾਮ ਨੂੰ 401 ਲੱਖ ਯੂਨਿਟ ਬਿਜਲੀ ਮਿਲੀ, ਰਾਜਪੁਰਾ ਤੇ ਤਲਵੰਡੀ ਸਾਬੋ ਤੋਂ 724 ਲੱਖ ਯੂਨਿਟ ਬਿਜਲੀ ਮਿਲੀ। ਜੂਨ ਦੇ ਪਹਿਲੇ 12 ਦਿਨਾਂ ਵਿਚ ਪਾਵਰਕਾਮ ਨੇ 29298 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ 20898 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਸੀ।
ਇਹ ਵੀ ਪੜ੍ਹੋ : ਫੌਜੀ ਬਣ ਕੇ ਘਰ ਪਰਤਿਆ ਦਿਹਾੜੀਦਾਰ ਪਿਓ ਦਾ ਪੁੱਤ, ਮਾਂ ਨੂੰ ਸਲੂਟ ਮਾਰ ਪੂਰਾ ਕੀਤਾ ਸੁਫ਼ਨਾ
ਕੋਲਾ ਸਟਾਕ ਦੀ ਗੱਲ ਕਰੀਏ ਤਾਂ ਤਲਵੰਡੀ ਸਾਬੋ ਪਲਾਂਟ ਕੋਲ ਸਿਰਫ 4 ਦਿਨਾਂ ਦਾ ਕੋਲਾ ਹੈ ਤੇ ਬਾਕੀ ਪਲਾਂਟਾਂ ਵਿਚ ਵਾਧੂ ਕੋਲਾ ਪਿਆ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1584 ਫੁੱਟ ਹੈ ਜੋ ਪਿਛਲੇ ਸਾਲ ਦੇ 1571 ਫੁੱਟ ਨਾਲੋਂ 13 ਫੁੱਟ ਜ਼ਿਆਦਾ ਹੈ। ਪਿਛਲੇ ਸਾਲ ਜੂਨ ਵਿਚ ਪਾਵਰਕਾਮ ਨੇ 23 ਜੂਨ ਨੂੰ ਵੱਧ ਤੋਂ ਵੱਧ 15325 ਮੈਗਾਵਾਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਬਣਾਇਆ ਸੀ ਜਦੋਂ ਕਿ ਇਸ ਵਾਰ ਪਾਵਰਕਾਮ 16500 ਮੈਗਾਵਾਟ ਬਿਜਲੀ ਸਪਲਾਈ ਕਰਨ ਲਈ ਸਮਰੱਥ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8